24 ਘੰਟਿਆਂ ’ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!
Saturday, Jul 08, 2023 - 11:01 AM (IST)
ਨਵੀਂ ਦਿੱਲੀ (ਭਾਸ਼ਾ) - 24 ਘੰਟਿਆਂ ’ਚ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ ਕਿਵੇਂ ਬਦਲਦੀ ਹੈ, ਇਸ ਦੀ ਤਾਜ਼ਾ ਉਦਾਹਰਣ ਅੱਜ ਬਲੂਮਬਰਗ ਬਿਲੇਨੀਅਰਸ ਇੰਡੈਕਸ ’ਚ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਮੁਕੇਸ਼ ਅੰਬਾਨੀ ਇਕ ਝਟਕੇ ’ਚ ਨੰਬਰ-1 ਹੋ ਗਏ। ਜੀ ਹਾਂ, ਦੁਨੀਆ ਦੇ 500 ਅਰਬਪਤੀਆਂ ’ਚ ਵੀਰਵਾਰ ਨੂੰ ਜਿਸ ਅਰਬਪਤੀ ਦੀ ਸਭ ਤੋਂ ਵੱਧ ਦੌਲਤ ਵਧੀ, ਉਹ ਕੋਈ ਹੋਰ ਨਹੀਂ ਸਗੋਂ ਮੁਕੇਸ਼ ਅੰਬਾਨੀ ਹੀ ਸਨ। ਦੁਨੀਆ ਦੇ 3 ਸਭ ਤੋਂ ਵੱਧ ਅਮੀਰ ਲੋਕਾਂ ਦੀ ਦੌਲਤ ’ਚੋਂ ਸਾਂਝੇ ਤੌਰ 'ਤੇ ਕਰੀਬ 13 ਅਰਬ ਡਾਲਰ ਸਾਫ਼ ਹੋ ਗਏ। ਅਸਲ ’ਚ ਵਿਦੇਸ਼ੀ ਬਾਜ਼ਾਰਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਸੀ, ਜਿਸ ਕਾਰਣ ਅਰਬਪਤੀਆਂ ਦੀ ਦੌਲਤ ਵੀ ਘੱਟ ਹੋ ਗਈ। ਉੱਥੇ ਹੀ ਵੀਰਵਾਰ ਨੂੰ ਰਿਲਾਇੰਸ ਦੇ ਸ਼ੇਅਰ ’ਚ ਵਾਧਾ ਹੋਇਆ ਸੀ ਅਤੇ ਇਸ ਦਾ ਲਾਭ ਮੁਕੇਸ਼ ਅੰਬਾਨੀ ਨੂੰ ਮਿਲਿਆ।
ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ
ਮੁਕੇਸ਼ ਅੰਬਾਨੀ ਦੀ ਦੌਲਤ ’ਚ ਸਭ ਤੋਂ ਜ਼ਿਆਦਾ ਵਾਧਾ
ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ ਮੁਕੇਸ਼ ਅੰਬਾਨੀ ਦੀ ਦੌਲਤ ’ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅੰਕੜਿਆਂ ਮੁਤਾਬਕ ਵੀਰਵਾਰ ਨੂੰ ਮੁਕੇਸ਼ ਅੰਬਾਨ ਦੀ ਦੌਲਤ ’ਚ 1.57 ਅਰਬ ਡਾਲਰ ਯਾਨੀ 13 ਹਜ਼ਾਰ ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅੰਕੜਿਆਂ ਮੁਤਾਬਕ ਮੁਕੇਸ਼ ਅੰਬਾਨੀ ਦੀ ਕੁੱਲ ਦੌਲਤ 90.8 ਅਰਬ ਡਾਲਰ ਹੋ ਗਈ ਹੈ। ਇਸ ਸਾਲ ਉਨ੍ਹਾਂ ਦੀ ਦੌਲਤ ’ਚ 3.66 ਅਰਬ ਡਾਲਰ ਦਾ ਵਾਧਾ ਹੋਇਆ ਹੈ। ਅਸਲ ’ਚ ਇਕ ਦਿਨ ਪਹਿਲਾਂ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ ’ਚ 2 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਸੀ, ਜਿਸ ਕਾਰਣ ਮੁਕੇਸ਼ ਅੰਬਾਨੀ ਦੀ ਦੌਲਤ ’ਚ ਤੇਜ਼ੀ ਦੇਖਣ ਨੂੰ ਮਿਲੀ। ਖ਼ਾਸ ਗੱਲ ਤਾਂ ਇਹ ਹੈ ਕਿ ਦੁਨੀਆ ਦੇ 500 ਅਰਬਪਤੀਆਂ ’ਚੋਂ 54 ਅਰਬਪਤੀਆਂ ਦੀ ਦੌਲਤ ’ਚ ਵਾਧਾ ਦੇਖਣ ਨੂੰ ਮਿਲਿਆ ਹੈ, ਜਿਨ੍ਹਾਂ ’ਚੋਂ 10 ਅਰਬਪਤੀ ਭਾਰਤ ਦੇ ਹੀ ਹਨ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਦੁਨੀਆ ਦੇ ਟੌਪ ਅਰਬਪਤੀਆਂ ਦੀ ਹਾਲਤ ਖ਼ਰਾਬ
ਉੱਥੇ ਹੀ ਦੂਜੇ ਪਾਸੇ ਵਿਦੇਸ਼ੀ ਬਾਜ਼ਾਰਾਂ ’ਚ ਗਿਰਾਵਟ ਕਾਰਣ ਦੁਨੀਆ ਦੇ ਟੌਪ ਅਰਬਪਤੀਆਂ ਦੀ ਦੌਲਤ ’ਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ ਹੈ। ਐਲਨ ਮਸਕ ਦੀ ਦੌਲਤ ’ਚ ਸਵਾ ਚਾਰ ਅਰਬ ਡਾਲਰ ਦੀ ਗਿਰਾਵਟ ਆਈ ਹੈ। ਉੱਥੇ ਹੀ ਬਰਨਾਰਡ ਅਰਨਾਲਟ ਦੀ ਦੌਲਤ 6.11 ਅਰਬ ਡਾਲਰ ਘੱਟ ਹੋ ਗਈ ਹੈ। ਜੈੱਫ ਬੇਜੋਸ ਦੀ ਦੌਲਤ 2 ਬਿਲੀਅਨ ਡਾਲਰ ਤੋਂ ਜ਼ਿਆਦਾ ਘੱਟ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਦੁਨੀਆ ਦੇ ਤਿੰਨ ਸਭ ਤੋਂ ਅਮੀਰ ਕਾਰੋਬਾਰੀਆਂ ਦੀ ਦੌਲਤ ’ਚੋਂ ਕਰੀਬ 13 ਅਰਬ ਡਾਲਰ ਦੀ ਦੌਲਤ ਘੱਟ ਹੁੰਦੀ ਦਿਖਾਈ ਦਿੱਤੀ। ਟੌਪ10 ’ਚ ਸਟੀਵ ਬਾਲਮਰ ਹੀ ਅਜਿਹੇ ਅਰਬਪਤੀ ਰਹੇ, ਜਿਨ੍ਹਾਂ ਦੀ ਦੌਲਤ ’ਚ 971 ਮਿਲੀਅਨ ਡਾਲਰ ਦਾ ਵਾਧਾ ਦੇਖਣ ਨੂੰ ਮਿਲਿਆ। ਉਂਝ ਦੁਨੀਆ ਦੇ ਟੌਪ 17 ਅਰਬਪਤੀਆਂ ਦੀ ਦੌਲਤ ’ਚ ਵਾਧਾ ਹੀ ਦੇਖਣ ਨੂੰ ਮਿਲਿਆ ਹੈ, ਜਿਸ ’ਚ ਮੁਕੇਸ਼ ਅੰਬਾਨੀ ਦਾ ਨਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8