ਪੈਨਸ਼ਨਧਾਰਕਾਂ ਨੇ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕੀਤੀ ਚਰਚਾ

Saturday, Jan 11, 2025 - 11:35 AM (IST)

ਪੈਨਸ਼ਨਧਾਰਕਾਂ ਨੇ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕੀਤੀ ਚਰਚਾ

ਨਵੀਂ ਦਿੱਲੀ (ਭਾਸ਼ਾ) – ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੀ ਪੈਨਸ਼ਨ ਯੋਜਨਾ ਦੇ ਘੇਰੇ ’ਚ ਆਉਣ ਵਾਲੇ ਪੈਨਸ਼ਨਧਾਰਕਾਂ ਦੇ ਇਕ ਵਫਦ ਨੇ ਮਹਿੰਗਾਈ ਭੱਤੇ ਦੇ ਨਾਲ ਘੱਟੋ-ਘੱਟ ਪੈਨਸ਼ਨ 7,500 ਰੁਪਏ ਮਹੀਨਾਵਾਰ ਕੀਤੇ ਜਾਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ :     11,12,13,14 ਜਨਵਰੀ ਨੂੰ ਰਹੇਗੀ ਛੁੱਟੀ, ਲਿਸਟ ਦੇਖ ਕੇ ਪੂਰੇ ਕਰੋ ਆਪਣੇ ਜ਼ਰੂਰੀ ਕੰਮ

ਈ. ਪੀ. ਐੱਸ. 95 ਰਾਸ਼ਟਰੀ ਅੰਦੋਲਨ ਕਮੇਟੀ (ਐੱਨ. ਏ. ਸੀ.) ਦੇ ਰਾਸ਼ਟਰੀ ਪ੍ਰਧਾਨ ਕਮਾਂਡਰ ਅਸ਼ੋਕ ਰਾਊਤ ਦੀ ਅਗਵਾਈ ’ਚ ਵਫਦ ਨੇ ਸੀਤਾਰਾਮਨ ਨਾਲ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ ਰਾਊਤ ਨੇ ਕਿਹਾ,‘ਵਿੱਤ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ :     ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਗਿਰਾਵਟ ਜਾਰੀ, 90 ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ

ਰਾਊਤ ਅਨੁਸਾਰ,‘ਇਹ ਭਰੋਸਾ ਸਾਨੂੰ ਉਮੀਦ ਦਿੰਦਾ ਹੈ। ਸਰਕਾਰ ਨੂੰ ਆਉਣ ਵਾਲੇ ਬਜਟ ’ਚ 7,500 ਰੁਪਏ ਘੱਟੋ-ਘੱਟ ਪੈਨਸ਼ਨ ਅਤੇ ਮਹਿੰਗਾਈ ਭੱਤੇ ਦਾ ਐਲਾਨ ਕਰਨਾ ਚਾਹੀਦਾ। ਇਸ ਤੋਂ ਘੱਟ ਕੁਝ ਵੀ ਸੀਨੀਅਰ ਨਾਗਰਿਕਾਂ ਨੂੰ ਸਨਮਾਨਜਨਕ ਜੀਵਨ ਦੇਣ ’ਚ ਨਾਕਾਮ ਹੋਵੇਗਾ।’

ਇਹ ਵੀ ਪੜ੍ਹੋ :     BSNL ਦਾ ਵੱਡਾ ਧਮਾਕਾ, 90 ਦਿਨ ਵਾਲੇ ਪਲਾਨ 'ਚ ਮਿਲੇਗੀ ਸ਼ਾਨਦਾਰ ਕਾਲਿੰਗ ਅਤੇ ਡਾਟਾ ਸੁਵਿਧਾਵਾਂ

ਵਿੱਤ ਮੰਤਰੀ ਸੀਤਾਰਾਮਨ ਮਾਲੀ ਸਾਲ 2025-26 ਲਈ ਆਮ ਬਜਟ 1 ਫਰਵਰੀ 2025 ਨੂੰ ਸੰਸਦ ’ਚ ਪੇਸ਼ ਕਰੇਗੀ। ਪੈਨਸ਼ਨ ਧਾਰਕ ਮਹਿੰਗਾਈ ਭੱਤੇ ਦੇ ਨਾਲ ਮੂਲ ਪੈਨਸ਼ਨ 7,500 ਰੁਪਏ ਮਹੀਨਾਵਾਰ ਕਰਨ, ਪੈਨਸ਼ਨਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਸਮੇਤ ਹੋਰ ਮੰਗਾਂ ਕਰ ਰਹੇ ਹਨ। ਰਾਊਤ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ 2014 ’ਚ 1,000 ਰੁਪਏ ਘੱਟੋ-ਘੱਟ ਪੈਨਸ਼ਨ ਦੇ ਐਲਾਨ ਦੇ ਬਾਵਜੂਦ ਅਜੇ ਵੀ 36.60 ਲੱਖ ਤੋਂ ਵੱਧ ਪੈਨਸ਼ਨਧਾਰਕ ਇਸ ਤੋਂ ਘੱਟ ਰਕਮ ਹਾਸਲ ਕਰ ਰਹੇ ਹਨ।

ਇਹ ਵੀ ਪੜ੍ਹੋ :      ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News