ਕਾਗਜ਼ ਉਦਯੋਗ ਦਾ 5 ਸਾਲਾਂ ’ਚ ਸਿੰਗਲ ਯੂਜ਼ ਪਲਾਸਟਿਕ ਦੇ ਇਕ ਚੌਥਾਈ ਬਾਜ਼ਾਰ ’ਤੇ ਹੋਵੇਗਾ ਕਬਜ਼ਾ

12/09/2019 2:04:29 PM

ਨਵੀਂ ਦਿੱਲੀ — ਵਾਤਾਵਰਣ ’ਤੇ ਸਿੰਗਲ ਯੂਜ਼ ਪਲਾਸਟਿਕ ਦੇ ਮਾੜੇ ਪ੍ਰਭਾਵਾਂ ’ਤੇ ਬਹਿਸ ਦਰਮਿਆਨ ਕਾਗਜ਼ ਇਸ ਦੇ ਇਕ ਸਥਿਰ ਬਦਲਾਅ ਦੇ ਰੂਪ ’ਚ ਉੱਭਰ ਰਿਹਾ ਹੈ। ਇਕ ਨਵੇਂ ਅਧਿਐਨ ’ਚ ਕਿਹਾ ਗਿਆ ਹੈ ਕਿ 2025 ਤੱਕ 80,000 ਕਰੋਡ਼ ਰੁਪਏ ਦੇ ਸਿੰਗਲ ਯੂਜ਼ ਪਲਾਸਟਿਕ ਦੇ 25 ਫੀਸਦੀ ਬਾਜ਼ਾਰ ’ਤੇ ਕਾਗਜ਼ ਉਦਯੋਗ ਦਾ ਕਬਜ਼ਾ ਹੋਵੇਗਾ।

ਹਾਈਵੇ ਇੰਡੀਆ ਵੱਲੋਂ ਪਿਛਲੇ ਹਫਤੇ ਆਯੋਜਿਤ ਦੁਨੀਆ ਦੀ ਸਭ ਤੋਂ ਵੱਡੀ ਕਾਗਜ਼ ਪ੍ਰਦਰਸ਼ਨੀ ਪੇਪਰੇਕਸ-2019 ’ਚ ਜਾਰੀ ਅਧਿਐਨ ਅਨੁਸਾਰ 2017-18 ’ਚ ਭਾਰਤ ’ਚ ਹਰ ਰੋਜ਼ 26,000 ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਸੀ। ਇਸ ’ਚੋਂ ਸਿਰਫ 60 ਫੀਸਦੀ ਨੂੰ ਹੀ ਰੀਸਾਈਕਲ ਕੀਤਾ ਜਾਂਦਾ ਹੈ ਅਤੇ ਬਾਕੀ ਸੜਕਾਂ ਤੇ ਗਾਰਬੇਜ ’ਚ ਇੰਝ ਹੀ ਸੁੱਟ ਦਿੱਤਾ ਜਾਂਦਾ ਹੈ।

ਰਿਪੋਰਟ ਅਨੁਸਾਰ,‘‘ਦੇਸ਼ ਦਾ ਸਿੰਗਲ ਯੂਜ਼ ਪਲਾਸਟਿਕ ਉਦਯੋਗ 80,000 ਕਰੋਡ਼ ਰੁਪਏ ਦਾ ਹੈ ਅਤ ਇਹ ਹੋਰ ਵਧ ਰਿਹਾ ਹੈ। ਦੇਸ਼ ’ਚ ਪਲਾਸਟਿਕ ਦੀ ਖਪਤ ’ਚ ਪੈਕੇਜਿੰਗ ਦਾ ਹਿੱਸਾ ਇਕ ਤਿਹਾਈ ਦਾ ਹੈ। ਛੋਟੇ ਜਿਹੇ ਸਮੇਂ ’ਚ 70 ਫੀਸਦੀ ਪਲਾਸਟਿਕ ਦੀ ਪੈਕੇਜਿੰਗ ਕੂੜੇ ’ਚ ਤਬਦੀਲ ਹੋ ਜਾਂਦੀ ਹੈ। ਰਿਪੋਰਟ ਕਹਿੰਦੀ ਹੈ ਜਿਸ ਪਲਾਸਟਿਕ ਕੂੜੇ ਨੂੰ ਇਕੱਠਾ ਨਹੀਂ ਕੀਤਾ ਜਾਂਦਾ ਹੈ, ਉਸ ਨਾਲ ਜ਼ਮੀਨ ਤੇ ਪਾਣੀ ਦੇ ਜੀਵਾਂ ਨੂੰ ਖਤਰਾ ਹੁੰਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਸਿੰਗਲ ਯੂਜ਼ ਵਾਲੇ ਪਲਾਸਟਿਕ ਬੈਗ ਅਤੇ ਪਲਾਸਟਿਕ ਦੇ ਕੰਟੇਨਰਾਂ ਨੂੰ ਖਤਮ ਹੋਣ ’ਚ ਇਕ ਹਜ਼ਾਰ ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ। ਹਾਈਵੇ ਇੰਡੀਆ ਲੰਡਨ ਦੇ ਹਾਈਵੇ ਸਮੂਹ ਪੀ. ਐੱਲ. ਸੀ. ਦੀ 100 ਫੀਸਦੀ ਸਹਿਯੋਗੀ ਹੈ।

ਦੂਜੇ ਪਾਸੇ ਕਾਗਜ਼ ਵਾਤਾਵਰਣ ਅਨੁਕੂਲ ਅਤੇ ਜੈਵਿਕ ਰੂਪ ਨਾਲ ਅਨੁਕੂਲ ਹੁੰਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਇਹ ਸੋਚ ਹੈ ਕਿ ਕਾਗਜ਼ ਉਦਯੋਗ ਉਤਪਾਦਨ ਲਈ ਦਰੱਖਤਾਂ ਨੂੰ ਵੱਢਦਾ ਹੈ ਅਤੇ ਇਸ ’ਚ ਪਾਣੀ ਅਤੇ ਬਿਜਲੀ ਦੀ ਭਾਰੀ ਖਪਤ ਹੁੰਦੀ ਹੈ। ਰਿਪੋਰਟ ਕਹਿੰਦੀ ਹੈ ਕਿ ਕਾਗਜ਼ ਉਦਯੋਗ ਜਿੰਨੇ ਦਰੱਖਤ ਵੱਢਦਾ ਹੈ, ਉਸ ਤੋਂ ਜ਼ਿਆਦਾ ਲਾਉਂਦਾ ਹੈ। ਉਦਯੋਗ ਦਾ ਪ੍ਰਮੁੱਖ ਕੱਚਾ ਮਾਲ 100 ਫੀਸਦੀ ਨਵੀਂ ਲੱਕੜ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਕਰੀਬ ਇਕ ਤਿਹਾਈ ਨਵਾਂ ਕਾਗਜ਼ ਰੀਸਾਈਕਲ ਕਾਗਜ਼ ਤੋਂ ਆਉਂਦਾ ਹੈ। ਇੰਨਾ ਹੀ ਹੋਰ ਕਚਰਾ ਮਸਲਨ ਲੱਕੜੀ ਦੇ ਬੁਰੇ ਆਦਿ ਤੋਂ ਆਉਂਦਾ ਹੈ।       


Related News