Trai ਦਾ Rcom ਨੂੰ ਆਦੇਸ਼, ਗਾਹਕਾਂ ਦੇ ਬਚੇ ਪੈਸੇ ਕਰੇ ਵਾਪਸ

01/19/2018 9:19:00 PM

ਨਵੀਂ ਦਿੱਲੀ—ਭਾਰਤੀ ਦੂਰਸੰਚਾਰ ਨਿਯਾਮਕ (ਟਰਾਈ) ਨੇ ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) ਨੂੰ ਗਾਹਕਾਂ ਦੇ ਖਰਚ ਨਹੀਂ ਹੋਏ ਬੈਲੇਂਸ ਅਤੇ ਸਕਿਓਰਟੀ ਜਮ੍ਹਾ ਨੂੰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ। ਗਾਹਕਾਂ ਨੇ ਇਸ ਬਾਰੇ 'ਚ ਨਿਯਾਮਕ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਇਹ ਨਿਰਦੇਸ਼ ਦਿੱਤਾ ਗਿਆ ਹੈ। ਟਰਾਈ ਨੇ ਅਨਿਲ ਅੰਬਾਨੀ ਦੀ ਅਗੁਵਾਈ ਵਾਲੀ ਕੰਪਨੀ ਤੋਂ ਪ੍ਰੀਪੇਡ ਗਾਹਕਾਂ ਦਾ ਪੈਸਾ ਅਤੇ ਪੋਸਟ ਪੇਡ ਉਪਭੋਗਤਾਵਾਂ ਦੀ ਜਮ੍ਹਾਂ ਰਾਸ਼ੀ ਵਾਪਸ ਦਾ ਨਿਰਦੇਸ਼ ਦਿੰਦੇ ਹੋਏ ਸਿਰਫ 15 ਫਰਵਰੀ ਅਤੇ 31 ਮਾਰਚ ਤਕ ਅਨੁਪਾਲਣ ਰਿਪੋਰਟ ਦੇਣ ਨੂੰ ਕਿਹਾ ਹੈ। ਟਰਾਈ ਨੇ ਕਿਹਾ ਕਿ ਅਸਧਾਰਣ ਹਾਲਾਤਾਂ 'ਚ ਰਿਲਾਇੰਸ ਕਮਿਊਨੀਕੇਸ਼ਨ ਪੋਰਟ ਕੀਤੇ ਗਏ ਮੋਬਾਇਲ ਨੰਬਰਾਂ 'ਤੇ ਰਿਚਾਰਜ ਕੂਪਨ ਜਾਂ ਵਾਊਚਰ ਪਲਾਨ 'ਚ ਖਰਚ ਨਹੀਂ ਹੋਏ ਪ੍ਰੀਪੇਡ ਬੈਲੇਂਸ ਨੂੰ ਵਾਪਸ ਕਰੇ।
ਇਸ ਤੋਂ ਇਲਾਵਾ ਉਨ੍ਹਾਂ ਗਾਹਕਾਂ ਦਾ ਵੀ ਬਚਿਆ ਹੋਇਆ ਬੈਲੇਂਸ ਵਾਪਸ ਦਿੱਤਾ ਜਾਵੇ ਜੋ ਨਾ ਤਾਂ ਆਪਣਾ ਨੰਬਰ ਪੋਰਟ ਕਰਵਾ ਪਾਏ ਅਤੇ ਨਾ ਹੀ ਸੇਵਾ ਦਾ ਇਸਤੇਮਾਲ ਕਰ ਪਾਏ। ਘਾਟੇ 'ਚ ਚੱਲ ਰਹੀ ਅਤੇ ਕਰਜ ਦੇ ਬੋਝ ਨਾਲ ਦੱਬੀ ਆਰਕਾਮ ਨੇ ਇਕ ਦਸੰਬਰ ਤੋਂ ਕਰੀਬ ਅੱਧੇ ਦੇਸ਼ 'ਚ ਆਪਣੇ ਨੈੱਟਵਰਕ 'ਤੇ ਮੋਬਾਇਲ ਕਾਲਿੰਗ ਸੇਵਾ ਬੰਦ ਕਰ ਦਿੱਤੀ ਹੈ।
ਇਹ ਸੇਵਾ 29 ਦਸੰਬਰ ਤੋਂ ਬੰਦ ਹੋਈ ਹੈ। ਟਰਾਈ ਨੇ ਕਿਹਾ ਕਿ ਆਰਕਾਮ ਦੀਆਂ ਸੇਵਾਵਾਂ ਬੰਦ ਹੋਣ ਨਾਲ ਕੰਪਨੀ ਦੇ ਵੱਡੀ ਗਿਣਤੀ 'ਚ ਗਾਹਕਾਂ ਨੇ ਆਪਣਾ ਨੰਬਰ ਪੋਰਟ ਕਰ ਲਿਆ ਹੈ ਜਾਂ ਉਨ੍ਹਾਂ ਦਾ ਨੰਬਰ ਬੰਦ ਹੋ ਗਿਆ ਹੈ। ਅਜਿਹੇ 'ਚ ਉਨ੍ਹਾਂ ਦੇ ਖਾਤੇ 'ਚ ਖਰਚ ਨਹੀਂ ਹੋਇਆ ਪ੍ਰੀਪੇਡ ਬੈਲੇਂਸ ਅਤੇ ਸਕਿਓਰਟੀ ਡਿਪਾਜੀਟ ਬਚਿਆ ਹੈ ਜਿਸ ਨੂੰ ਕੰਪਨੀ ਨੇ ਵਾਪਸ ਨਹੀਂ ਕੀਤਾ ਹੈ।  


Related News