ਚੈੱਕ ਕੱਟਣ ਸਮੇਂ ਕੀਤੀ ਇਹ ਗਲਤੀ ਪੈ ਸਕਦੀ ਹੈ ਭਾਰੀ, ਜਾਣੋ ਇਸ ਨਾਲ ਜੁੜੀਆਂ ਅਹਿਮ ਗੱਲਾਂ
Thursday, Aug 26, 2021 - 02:26 PM (IST)
ਨਵੀਂ ਦਿੱਲੀ : ਦੇਸ਼ ਭਰ ਦੇ ਕਈ ਬੈਂਕਾਂ ਨੇ ਹੁਣ ਸਕਾਰਾਤਮਕ ਪੇ ਪ੍ਰਣਾਲੀ (PPS) ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿਵਸਥਾ ਦੇ ਲਾਗੂ ਹੋ ਜਾਣ ਤੋਂ ਬਾਅਦ ਜਿਹੜੇ ਖ਼ਾਤਾਧਾਰਕਾਂ ਕੋਲ ਬਚਤ ਬੈਂਕ ਖਾਤੇ ਲਈ ਇੰਟਰਨੈਟ ਬੈਂਕਿੰਗ ਸਹੂਲਤ (Internet Banking) ਨਹੀਂ ਹੈ, ਉਨ੍ਹਾਂ ਲਈ 50,000 ਰੁਪਏ ਤੋਂ ਵੱਧ ਦਾ ਚੈਕ ਜਾਰੀ ਕਰਨਾ ਮੁਸ਼ਕਲ ਹੋ ਸਕਦਾ ਹੈ। ਜ਼ਿਆਦਾਤਰ ਬੈਂਕ 1 ਸਤੰਬਰ ਤੋਂ positive pay system ਨੂੰ ਲਾਗੂ ਕਰਨ ਜਾ ਰਹੇ ਹਨ।
ਭਾਰਤੀ ਰਿਜ਼ਰਵ ਬੈਂਕ (RBI) ਨੇ ਅਗਸਤ 2020 'ਚ ਹੀ ਚੈਕ ਰਾਂਹੀ ਅਦਾਇਗੀ ਲਈ ਇੱਕ ਸਕਾਰਾਤਮਕ ਪੇ ਪ੍ਰਣਾਲੀ ਦੀ ਘੋਸ਼ਣਾ ਕਰ ਦਿੱਤੀ ਸੀ। ਇਸ ਵਿਵਸਥਾ ਅਧੀਨ ਬੈਂਕ ਇਹ ਸਹੂਲਤ ਸਾਰੇ ਖਾਤਾ ਧਾਰਕਾਂ ਨੂੰ ਉਨ੍ਹਾਂ ਦੀ ਇੱਛਾ ਦੇ ਅਨੁਸਾਰ 50 ਹਜ਼ਾਰ ਜਾਂ ਇਸ ਤੋਂ ਵੱਧ ਦੀ ਰਕਮ ਲਈ ਇਜਾਜ਼ਤ ਦੇ ਸਕਦੇ ਹਨ।
ਇਹ ਵੀ ਪੜ੍ਹੋ : ਵਿਦੇਸ਼ ਜਾ ਕੇ ਪੜ੍ਹਣਾ ਹੋਇਆ ਆਸਾਨ , SBI ਦੇ ਰਿਹੈ 1.5 ਕਰੋੜ ਤੱਕ ਦਾ ਸਟੱਡੀ ਲੋਨ
ਜਾਣੋ ਕੀ ਹੈ ਵਿਵਸਥਾ
- ਭਾਰਤੀ ਰਿਜ਼ਰਵ ਬੈਂਕ ਦੇ ਇਸ ਨਿਯਮਾਂ ਅਨੁਸਾਰ ਚੈੱਕ ਜਾਰੀ ਕਰਨ ਤੋਂ ਪਹਿਲਾਂ ਖ਼ਾਤਾਧਾਰਕ ਨੂੰ ਇਸ ਬਾਰੇ ਬੈਂਕ ਨੂੰ ਸੂਚਿਤ ਕਰਨਾ ਹੋਵੇਗਾ ਨਹੀਂ ਤਾਂ ਚੈਕ ਸਵੀਕਾਰ ਨਹੀਂ ਕੀਤਾ ਜਾਵੇਗਾ।
- ਸਕਾਰਤਮਕ ਭੁਗਤਾਨ ਪ੍ਰਣਾਲੀ ਤਹਿਤ ਚੈੱਕ ਜਾਰੀ ਕਰਨ ਵਾਲਿਆਂ ਨੂੰ ਹੁਣ ਉਸ ਚੈੱਕ ਦੀ ਘਟੋ ਘੱਟ ਜਾਣਕਾਰੀ ਜਿਵੇਂ ਤਰੀਕ, ਲਾਭਪਾਤਰੀ ਦਾ ਨਾਂ, ਭੁਗਤਾਨ ਕਰਨ ਵਾਲੇ ਦਾ ਨਾਂ ਅਤੇ ਰਕਮ ਆਦਿ ਦੀ ਜਾਣਕਾਰੀ ਇਲੈਕਟ੍ਰਾਨਿਕ ਰੂਪ ਵਿਚ ਐਸਐਮਐਸ, ਮੋਬਾਈਲ ਐਪ, ਇੰਟਰਨੈੱਟ ਬੈਕਿੰਗ ਜਾਂ ਏਟੀਐਮ ਜ਼ਰੀਏ ਸਬਮਿਟ ਕਰਨੀ ਹੋਵੇਗੀ।
- ਭੁਗਤਾਨ ਲਈ ਚੈੱਕ ਪੇਸ਼ ਕੀਤੇ ਜਾਣ ਤੋਂ ਪਹਿਲਾਂ ਇਨ੍ਹਾਂ ਡਿਟੇਲਜ਼ ਨੂੰ ਕ੍ਰਾਸ ਚੈਕ ਕੀਤਾ ਜਾਵੇਗਾ।
- ਨੈਸ਼ਨਲ ਪੇਂਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਸੀਟੀਐਸ ਵਿਚ ਸਕਾਰਤਾਮਕ ਭੁਗਤਾਨ ਦੀ ਸਹੂਲਤ ਵਿਕਸਿਤ ਕਰੇਗਾ ਅਤੇ ਇਸ ਨੂੰ ਸਹਿਭਾਗੀ ਬੈਂਕਾਂ ਨੂੰ ਉਪਲਬਧ ਕਰਾਏਗਾ। ਇਸ ਤੋਂ ਬਾਅਦ ਬੈਂਕ 50000 ਰੁਪਏ ਅਤੇ ਉਸ ਤੋਂ ਜ਼ਿਆਦਾ ਰਕਮ ਦੀ ਚੈੱਕ ਜਾਰੀ ਕਰਨ ਵਾਲੇ ਸਾਰੇ ਖਾਤਾਧਾਰਕਾਂ ਲਈ ਇਸ ਸਹੂਲਤ ਨੂੰ ਸਮੱਰਥ ਬਣਾਉਣਗੇ।ਕੋਈ ਵੀ ਕਮੀ ਦਿਖਾਈ ਦੇਣ ’ਤੇ ਨਿਵਾਰਣ ਉਪਾਅ ਕੀਤੇ ਜਾਣਗੇ।
ਸਟੇਟ ਬੈਂਕ ਆਫ਼ ਇੰਡੀਆ (SBI), ਕੋਟਕ ਮਹਿੰਦਰਾ ਬੈਂਕ , ਐਕਸਿਸ ਬੈਂਕ (Axis Bank) ਸਮੇਤ ਕੁਝ ਬੈਂਕਾਂ ਨੇ 50 ਹਜ਼ਾਰ ਤੋਂ ਵੱਧ ਦੇ ਚੈਕਾਂ ਲਈ PPS ਨੂੰ ਲਾਜ਼ਮੀ ਕਰ ਦਿੱਤਾ ਹੈ, ਜਿਸ ਦੇ ਤਹਿਤ ਗਾਹਕਾਂ ਨੂੰ ਨੈੱਟ/ਮੋਬਾਈਲ ਬੈਂਕਿੰਗ ਜਾਂ ਬ੍ਰਾਂਚ ਵਿੱਚ ਜਾ ਕੇ ਬੈਂਕ ਨੂੰ ਚੈੱਕ ਦੇ ਵੇਰਵੇ ਦੇਣੇ ਪੈਣਗੇ। ਅਜੇ ਇਹਨਾਂ ਬੈਂਕਾਂ ਨੇ ਇਸਨੂੰ ਗਾਹਕਾਂ ਲਈ ਵਿਕਲਪਿਕ ਰੱਖਿਆ ਹੈ। ਦੱਸ ਦੇਈਏ ਕਿ ਇਸ ਨਿਯਮ ਨੂੰ ਲਾਗੂ ਕਰਨ ਦਾ ਉਦੇਸ਼ ਗਾਹਕਾਂ ਦੀ ਰਾਸ਼ੀ ਦੀ ਸੁਰੱਖਿਆ ਹੈ। ਇਹ ਪ੍ਰਣਾਲੀ ਚੈਕ ਜ਼ਰੀਏ ਹੋਣ ਵਾਲੀ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਾਗੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੇਂਦਰ ਨੇ ਲਾਂਚ ਕੀਤੀ NMP ਯੋਜਨਾ, ਰੇਲਵੇ ਸਟੇਸ਼ਨਾਂ ਤੇ ਏਅਰਪੋਰਟਾਂ ਨੂੰ ਵੇਚੇ ਬਿਨਾਂ ਕਰੋੜਾਂ ਦੀ ਕਮਾਈ ਦਾ ਟੀਚਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।