ਬਾਜ਼ਾਰ 'ਚ ਗਿਰਾਵਟ, ਸੈਂਸੈਕਸ 62 ਅੰਕ, ਨਿਫਟੀ 18 ਅੰਕ ਡਿੱਗਾ
Thursday, Mar 15, 2018 - 09:45 AM (IST)
ਮੁੰਬਈ— ਵੀਰਵਾਰ ਦੇ ਕਾਰੋਬਾਰੀ ਸਤਰ 'ਚ ਭਾਰਤੀ ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ ਹੋਈ ਹੈ। ਸੈਂਸੈਕਸ ਹਲਕੀ ਤੇਜ਼ੀ ਨਾਲ ਅਤੇ ਨਿਫਟੀ ਗਿਰਾਵਟ ਨਾਲ ਖੁੱਲ੍ਹਿਆ। ਹਾਲਾਂਕਿ ਕਾਰੋਬਾਰ ਦੇ ਸ਼ੁਰੂਆਤ 'ਚ ਹੀ ਸੈਂਸੈਕਸ 62 ਅੰਕ ਡਿੱਗ ਕੇ 33,772.86 'ਤੇ ਆ ਗਿਆ ਸੀ, ਜਦੋਂ ਕਿ ਇਹ 7.73 ਅੰਕ ਦੀ ਹਲਕੀ ਤੇਜ਼ੀ ਨਾਲ 33,843.47 'ਤੇ ਖੁੱਲ੍ਹਿਆ ਸੀ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 17.60 ਅੰਕ ਡਿੱਗ ਕੇ 10,393.30 'ਤੇ ਖੁੱਲ੍ਹਿਆ। ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ ਹਨ, ਜਦੋਂ ਕਿ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਸੁਸਤ ਦੇਖਣ ਨੂੰ ਮਿਲਿਆ ਹੈ। ਸਿੰਗਾਪੁਰ ਦਾ ਐੱਸ. ਜੀ. ਐਕਸ. ਨਿਫਟੀ ਗਿਰਾਵਟ ਨਾਲ ਜਦੋਂ ਕਿ ਹਾਂਗਕਾਂਗ ਦਾ ਬਾਜ਼ਾਰ ਹੈਂਗ-ਸੇਂਗ ਤੇਜ਼ੀ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਫਿਲਹਾਲ ਭਾਰਤੀ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।
— ਸ਼ੁਰੂਆਤੀ ਕਾਰੋਬਾਰ ਦੌਰਾਨ ਨਿਫਟੀ 'ਚ ਵਿਪਰੋ, ਟੈੱਕ ਮਹਿੰਦਰਾ, ਯੂ. ਪੀ. ਐੱਲ., ਬਜਾਜ ਫਾਈਨਾਂਸ ਅਤੇ ਇੰਡੀਆ ਬੁਲਸ ਫਾਈਨਾਂਸ ਲਿਮਟਿਡ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।
— ਬੈਂਕ ਨਿਫਟੀ ਅਤੇ ਨਿਫਟੀ ਪੀ. ਐੱਸ. ਯੂ. ਬੈਂਕ ਸੈਕਟਰ ਇੰਡੈਕਸ ਵੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਬੈਂਕ ਨਿਫਟੀ 9.27 ਵਜੇ 42.80 ਅੰਕ ਯਾਨੀ 0.17 ਫੀਸਦੀ ਦੀ ਗਿਰਾਵਟ ਨਾਲ 24,808.85 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਪੀ. ਐੱਸ. ਯੂ. ਬੈਂਕ ਇੰਡੈਕਸ 5.30 ਅੰਕ ਯਾਨੀ 0.2 ਫੀਸਦੀ ਦੀ ਗਿਰਾਵਟ ਨਾਲ 2,956.45 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
— ਬੀ. ਐੱਸ. ਈ. ਲਾਰਜ ਕੈਪ 'ਚ 4.73 ਅੰਕ ਦੀ ਹਲਕੀ ਗਿਰਾਵਟ, ਜਦੋਂ ਕਿ ਮਿਡ ਕੈਪ 'ਚ 0.6 ਫੀਸਦੀ ਦੀ ਤੇਜ਼ੀ ਅਤੇ ਸਮਾਲ ਕੈਪ 'ਚ 0.4 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ।
— ਸੈਂਸੈਕਸ 'ਚ ਸ਼ੁਰੂਆਤੀ ਕੋਰਾਬਰ ਦੌਰਾਨ ਵਿਪਰੋ, ਹੀਰੋ ਮੋਟੋ ਕਾਰਪ, ਬਜਾਜ ਆਟੋ, ਸਨਫਾਰਮਾ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸਟਾਕ ਤੇਜ਼ੀ 'ਚ ਨਜ਼ਰ ਆਏ ਹਨ। ਉੱਥੇ ਹੀ, ਭਾਰਤੀ ਏਅਰਟੈੱਲ, ਐੱਨ. ਟੀ. ਪੀ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਯੂ. ਐੱਲ., ਰਿਲਾਇੰਸ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ।
