ਟਾਪ 10 ''ਚੋਂ ਨੌ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 2.12 ਲੱਖ ਰੁਪਏ ਵਧਿਆ

Sunday, Nov 13, 2022 - 05:48 PM (IST)

ਟਾਪ 10 ''ਚੋਂ ਨੌ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 2.12 ਲੱਖ ਰੁਪਏ ਵਧਿਆ

ਨਵੀਂ ਦਿੱਲੀ- ਟਾਪ 10 'ਚ ਨੌਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਪਿਛਲੇ ਹਫਤੇ ਕੁਲ ਮਿਲਾ ਕੇ 2.12 ਲੱਖ ਕਰੋੜ ਰੁਪਿਆ ਵੱਧ ਗਿਆ। ਇਸ ਦੌਰਾਨ ਸਭ ਤੋਂ ਵੱਧ ਵਾਧਾ ਐੱਚ.ਡੀ.ਐੱਫ.ਸੀ. ਬੈਂਕ ਅਤੇ ਟੀ.ਸੀ.ਐੱਸ ਦੇ ਬਾਜ਼ਾਰ ਪੂੰਜੀਕਰਨ 'ਚ ਹੋਇਆ। ਪਿਛਲੇ ਹਫਤੇ ਦੇ 30 ਸ਼ੇਅਰਾਂ 'ਤੇ ਆਧਾਰਿਤ ਬੀ.ਐੱਸ.ਈ. ਸੈਂਸੈਕਸ 844.68 ਅੰਕ ਭਾਵ 1.38 ਫੀਸਦੀ ਚੜ੍ਹ ਗਿਆ।
ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਚੋਟੀ ਦੀਆਂ ਦਸ ਕੰਪਨੀਆਂ 'ਚ ਸਿਰਫ ਹਿੰਦੂਸਤਾਨ ਯੂਨੀਲੀਵਰ ਲਿਮਟਿਡ (ਐਚ.ਯੂ.ਐਲ.) ਦਾ ਹੀ ਪੂੰਜੀਕਰਨ ਇਸ ਹਫਤੇ 'ਚ ਘਟਿਆ ਹੈ। ਉਧਰ ਬਾਕੀ ਨੌ ਕੰਪਨੀਆਂ ਨੇ ਪਿਛਲੇ ਹਫ਼ਤੇ ਆਪਣੇ ਬਾਜ਼ਾਰ ਮੁਲਾਂਕਣ 'ਚ ਕੁੱਲ 2,12,478.82 ਕਰੋੜ ਰੁਪਏ ਦਾ ਵਾਧਾ ਕੀਤਾ। ਇਸ ਦੌਰਾਨ ਐੱਚ.ਡੀ.ਐੱਫ.ਸੀ. ਬੈਂਕ ਦਾ ਪੂੰਜੀਕਰਨ ਸਭ ਤੋਂ ਵੱਧ 63,462.58 ਕਰੋੜ ਰੁਪਏ ਵਧ ਕੇ 8,97,980.25 ਕਰੋੜ ਰੁਪਿਆ ਹੋ ਗਿਆ। ਟਾਟਾ ਕੰਸਲਟੈਂਸੀ ਸਰਵਿਸੇਜ਼ ਦਾ ਮੁੱਲਾਂਕਣ ਵੀ  36,517.34 ਕਰੋੜ ਰੁਪਏ ਵਧ ਕੇ 12,13,378.03 ਕਰੋੜ ਰੁਪਏ 'ਤੇ ਪਹੁੰਚ ਗਿਆ।
ਐੱਚ.ਡੀ.ਐੱਫ.ਸੀ ਦਾ ਬਾਜ਼ਾਰ ਮੁੱਲਾਂਕਣ 29,422.52 ਕਰੋੜ ਰੁਪਏ ਵਧ ਕੇ 4,81,818.83 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ 26,317.30 ਕਰੋੜ ਰੁਪਏ ਵਧ ਕੇ 17,80,206.22 ਕਰੋੜ ਰੁਪਏ ਹੋ ਗਿਆ। ਸੂਚਨਾ ਤਕਨਾਲੋਜੀ ਕੰਪਨੀ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ ਵੀ  23,626.96 ਕਰੋੜ ਰੁਪਏ ਵਧ ਕੇ 6,60,650.10 ਕਰੋੜ ਰੁਪਏ ਅਤੇ ਅਡਾਨੀ ਇੰਟਰਪ੍ਰਾਈਜ਼ 20,103.92 ਕਰੋੜ ਰੁਪਏ ਵਧ ਕੇ 4,56,992.25 ਕਰੋੜ ਰੁਪਏ ਹੋ ਗਿਆ ਹੈ।
ਭਾਰਤੀ ਸਟੇਟ ਬੈਂਕ ਦਾ ਮੁਲਾਂਕਣ 6,559.59 ਕਰੋੜ ਰੁਪਏ ਵਧ ਕੇ 5,36,458.41 ਕਰੋੜ ਰੁਪਏ ਅਤੇ ਭਾਰਤੀ ਏਅਰਟੇਲ ਦਾ ਮੁਲਾਂਕਣ 5,591.05 ਕਰੋੜ ਰੁਪਏ 4,59,773.28 ਕਰੋੜ ਰੁਪਏ ਹੋ ਗਿਆ। ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 877.56 ਕਰੋੜ ਰੁਪਏ ਵਧ ਕੇ 6,32,192.05 ਕਰੋੜ ਰੁਪਏ ਹੋ ਗਿਆ। ਹਾਲਾਂਕਿ, ਹਿੰਦੂਸਤਾਨ ਯੁਨੀਲੀਵਰ ਦਾ ਬਾਜ਼ਾਰ ਮੁੱਲਾਂਕਣ ਇਸ ਹਫਤੇ 'ਚ 3,912.07 ਕਰੋੜ ਰੁਪਏ ਘੱਟ ਕੇ 5,88,220.17 ਕਰੋੜ ਰੁਪਏ ਰਹਿ ਗਿਆ। 


author

Aarti dhillon

Content Editor

Related News