7 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ ''ਚ 26,971 ਕਰੋੜ ਦੀ ਗਿਰਾਵਟ

Sunday, Jan 07, 2018 - 01:54 PM (IST)

7 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ ''ਚ 26,971 ਕਰੋੜ ਦੀ ਗਿਰਾਵਟ

ਨਵੀਂ ਦਿੱਲੀ—ਦੇਸ਼ ਦੀਆਂ 10 ਸਭ ਤੋਂ ਮਹਿੰਗੀਆਂ ਕੰਪਨੀਆਂ 'ਚੋਂ ਸੱਤ ਦੇ ਬਾਜ਼ਾਰ ਪੂੰਜੀਕਰਣ 'ਚ ਸਾਂਝੇ ਰੂਪ ਨਾਲ ਪਿਛਲੇ ਹਫਤੇ 26,970.7 ਕਰੋੜ ਰੁਪਏ ਦੀ ਕਮੀ ਆਈ। ਸ਼ੁੱਕਰਵਾਰ ਨੂੰ ਖਤਮ ਕਾਰੋਬਾਰੀ ਹਫਤੇ 'ਚ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.), ਐੱਚ.ਡੀ.ਐੱਫ.ਸੀ. ਬੈਂਕ, ਆਈ.ਟੀ.ਸੀ., ਐੱਚ.ਯੂ.ਐੱਲ., ਮਾਰੂਤੀ ਸੁਜ਼ੂਕੀ ਇੰਡੀਆ, ਐੱਸ.ਬੀ.ਆਈ. ਅਤੇ ਇੰਫੋਸਿਸ ਦੇ ਬਾਜ਼ਾਰ ਮੁਲਾਂਕਣ 'ਚ ਕਮੀ ਆਈ, ਉਧਰ ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਲਿ. (ਆਰ.ਆਈ.ਐੱਲ.), ਐੱਚ.ਡੀ.ਐੱਫ.ਸੀ. ਅਤੇ ਓ.ਐੱਨ.ਜੀ.ਸੀ. ਦੇ ਬਾਜ਼ਾਰ ਪੂੰਜੀਕਰਣ (ਐੱਮਕੈਪ) 'ਚ ਵਾਧਾ ਦਰਜ ਕੀਤਾ ਗਿਆ। 
ਮਾਰੂਤੀ ਦਾ ਬਾਜ਼ਾਰ ਪੂੰਜੀਕਰਣ 8,980.84 ਕਰੋੜ ਰੁਪਏ ਘੱਟ ਕੇ 2,84,983.84 ਕਰੋੜ ਰੁਪਏ ਰਿਹਾ। ਉਧਰ ਇੰਫੋਸਿਸ, ਐੱਚ.ਡੀ.ਐੱਫ.ਸੀ., ਟੀ.ਸੀ.ਐੱਸ., ਐੱਸ.ਬੀ.ਆਈ., ਹਿੰਦੂਸਤਾਨ ਯੂਨੀਲੀਵਰ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਣ ਘਟਿਆ। ਦੂਜੇ ਪਾਸੇ ਓ.ਐੱਨ.ਜੀ.ਸੀ., ਐੱਚ.ਡੀ.ਐੱਫ.ਸੀ., ਐੱਚ.ਡੀ.ਐੱਫ.ਸੀ., ਆਰ.ਆਈ.ਐੱਲ ਦੀ ਬਾਜ਼ਾਰ ਹੈਸੀਅਤ ਵਧ ਗਈ। ਚੋਟੀ ਦੀਆਂ ਕੰਪਨੀਆਂ ਦੀ ਸੂਚੀ 'ਚ ਆਰ.ਆਈ.ਐੱਲ. ਪਹਿਲੇ ਸਥਾਨ 'ਤੇ ਰਹੀ। ਉਸ ਤੋਂ ਬਾਅਦ ਕ੍ਰਮਸ਼: ਟੀ.ਸੀ.ਐੱਸ., ਐੱਚ.ਡੀ.ਐੱਫ.ਸੀ. ਬੈਂਕ, ਆਈ.ਟੀ.ਸੀ., ਐੱਚ.ਯੂ.ਐੱਲ, ਮਾਰੂਤੀ, ਐੱਚ.ਡੀ.ਐੱਫ.ਸੀ., ਐੱਸ.ਬੀ.ਆਈ., ਓ.ਐੱਨ.ਜੀ.ਸੀ. ਅਤੇ ਇੰਫੋਸਿਸ ਦਾ ਸਥਾ ਰਿਹਾ। ਸਾਲ 2018 ਦੇ ਪਹਿਲੇ ਹਫਤੇ 'ਚ ਸੈਂਸੈਕਸ 97.02 ਅੰਕ ਜਾਂ 0.28 ਫੀਸਦੀ ਮਜ਼ਬੂਤ ਹੋਇਆ ਜਦਕਿ ਐੱਨ.ਏ.ਐੱਸ.ਈ. ਨਿਫਟੀ 28.15 ਅੰਤ ਜਾਂ 0.26 ਫੀਸਦੀ ਮਜ਼ਬੂਤ ਹੋਇਆ।


Related News