SBI ਨੇ ਵਿਦੇਸ਼ ''ਚ ਵੇਚਿਆ ਸਾਲ ਦਾ ਸਭ ਤੋਂ ਵੱਡਾ ਬਾਂਡ

01/18/2019 1:35:46 PM

ਮੁੰਬਈ — ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ(SBI) ਨੇ ਵਿਦੇਸ਼ੀ ਬਾਜ਼ਾਰਾਂ ਵਿਚ ਇਕ ਅਰਬ ਡਾਲਰ (7,124 ਕਰੋੜ ਰੁਪਏ) ਦਾ ਬਾਂਡ ਲਾਂਚ ਕੀਤਾ ਸੀ, ਪਰ ਇਸ ਤੋਂ ਉਹ 1.25 ਅਰਬ ਡਾਲਰ ਯਾਨੀ (8,800 ਕਰੋੜ ਰੁਪਏ) ਇਕੱਠੇ ਕਰਨ ਵਿਚ ਸਫਲ ਰਹੇ। ਪਿਛਲੇ ਇਕ ਸਾਲ ਵਿਚ ਇਹ ਕਿਸੇ ਭਾਰਤੀ ਕੰਪਨੀ ਦਾ ਸਭ ਤੋਂ ਵੱਡਾ ਡਾਲਰ ਬਾਂਡ ਈਸ਼ੂ ਸੀ। ਇਸ ਵਿਚ SBI ਨੇ ਤਿੰਨ ਅਤੇ ਪੰਜ ਸਾਲ ਦੇ ਬਾਂਡ ਵੇਚੇ। ਇਹ ਜਾਣਕਾਰੀ ਬੈਂਕ ਦੇ ਬਾਂਡ ਈਸ਼ੂ ਦੇ ਜਾਣੂ ਸੂਤਰਾਂ ਨੇ ਦਿੱਤੀ। 

ਬੈਂਕ ਨੇ ਨਿਯਾਮਕ ਫਾਈਲਿੰਗ ਵਿਚ ਦੱਸਿਆ ਕਿ ਪੰਜ ਸਾਲ ਦੇ 85 ਕਰੋੜ ਡਾਲਰ ਦੇ ਬਾਂਡ ਉਸਨੇ 4.37 ਫੀਸਦੀ ਅਤੇ ਤਿੰਨ ਸਾਲ ਦੇ 40 ਕਰੋੜ ਡਾਲਰ ਦੇ ਬਾਂਡ ਉਸਨੇ 4 ਫੀਸਦੀ ਵਿਆਜ 'ਤੇ ਵੇਚੇ ਹਨ। ਇਨ੍ਹਾਂ ਵਿਚ ਵਿਆਜ ਦਾ ਭੁਗਤਾਨ ਛਿਮਾਹੀ ਆਧਾਰ 'ਤੇ ਕੀਤਾ ਜਾਵੇਗਾ। ਇਹ ਬਾਂਡ ਬੈਂਕ ਦੀ ਲੰਡਨ ਬ੍ਰਾਂਚ ਦੇ ਜ਼ਰੀਏ ਈਸ਼ੂ ਕੀਤੇ ਜਾਣਗੇ ਅਤੇ ਇਸ ਦੀ ਸੂਚੀਬੱਧਤਾ ਸਿੰਗਾਪੁਰ ਸਟਾਕ ਐਕਸਚੇਂਜ ਅਤੇ ਇੰਡੀਆ ਇੰਟਰਨੈਸ਼ਨਲ ਐਕਸਚੇਂਜ ਗਿਫਟੀ ਸਿਟੀ ਵਿਚ ਕਰਵਾਈ ਜਾਵੇਗੀ।

ਸੂਤਰਾਂ ਅਨੁਸਾਰ ,' ਬਾਂਡ ਈਸ਼ੂ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਦੀ ਸਵੇਰ ਲਾਂਚ ਕੀਤਾ ਗਿਆ ਤਾਂ ਜੋ ਜਾਪਾਨ ਅਤੇ ਅਮਰੀਕਾ ਸਮੇਤ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਬੈਂਕ ਨੂੰ ਉਮੀਦ ਸੀ ਕਿ ਨਿਵੇਸ਼ਕਾਂ ਇਸ ਨੂੰ ਹੱਥੋ-ਹੱਥ ਲੈਣਗੇ ਕਿਉਂਕਿ SBI ਦੀ ਰੇਟਿੰਗ ਦੇਸ਼ ਦੀ ਰੇਟਿੰਗ ਦੇ ਬਰਾਬਰ ਮੰਨੀ ਜਾਂਦੀ ਹੈ'।


Related News