Bitcoin ਸਮੇਤ ਇਨ੍ਹਾਂ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਵਾਲਿਆਂ 'ਤੇ IT ਵਿਭਾਗ ਕੱਸੇਗਾ ਸ਼ਿਕੰਜਾ
Friday, Jul 23, 2021 - 05:17 PM (IST)
ਨਵੀਂ ਦਿੱਲੀ - Cryptocurrency 'ਚ ਨਿਵੇਸ਼ ਨੂੰ ਲੈ ਕੇ ਭਾਰਤੀ ਨਿਵੇਸ਼ਕਾਂ ਲਈ ਅਹਿਮ ਖ਼ਬਰ ਹੈ। ਭਾਰਤੀ ਨਿਵੇਸ਼ਕਾਂ ਬਿਟਕੁਆਇਨ, ਡਾਗਕੁਆਇਨ, ਇਥੇਰੀਅਮ, ਬਿਨੇਂਸ, ਰਿਪਲ, ਮੈਟਿਕ ਅਤੇ ਹੋਰ ਕ੍ਰਿਪਟੋਕਰੰਸੀ ਵਿਚ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੇ ਹਨ। ਬਲੂਮਬਰਗ ਦੀ ਤਾਜ਼ਾ ਰਿਪੋਰਟ ਮੁਤਾਬਕ ਕ੍ਰਿਪਟੋਕਰੰਸੀ ਵਿਚ ਭਾਰਤੀਆਂ ਦਾ ਨਿਵੇਸ਼ ਅਪ੍ਰੈਲ 2020 ਵਿਚ 923 ਮਿਲਿਅਨ ਡਾਲਰ ਤੋਂ ਵਧ ਕੇ ਮਈ 2021 ਵਿਚ ਲਗਭਗ 6.6 ਬਿਲਿਅਨ ਡਾਲਰ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਿਜ਼ਰਵ ਬੈਂਕ ਜਾਂ ਸਰਕਾਰ ਦੇ ਸਪੱਸ਼ਟ ਰੈਗੂਲੇਸ਼ਨ ਤੋਂ ਬਿਨਾਂ ਹੀ ਭਾਰਤੀ ਲੋਕ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੇ ਹਨ।
ਹੁਣ ਆਮਦਨ ਟੈਕਸ ਵਿਭਾਗ ਨੇ ਕ੍ਰਿਪਟੋਕਰੰਸੀ ਐਕਸਚੇਂਜ ਤੋਂ ਲੈਣ-ਦੇਣ ਕਰਨ ਵਾਲਿਆਂ ਦਾ ਵੇਰਵਾ ਮੰਗਿਆ ਹੈ। ਸੂਤਰਾਂ ਮੁਤਾਬਕ ਕ੍ਰਿਪਟੋਕੰਰਸੀ ਦੀ ਟ੍ਰੇਡਿੰਗ ਜ਼ਰੀਏ ਮੋਟਾ ਮੁਨਾਫ਼ਾ ਕਮਾਉਣ ਵਾਲੇ ਨਿਵੇਸ਼ਕਾਂ ਉੱਤੇ ਵਿਭਾਗ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵਿਭਾਗ ਨੂੰ ਸ਼ੱਕ ਹੈ ਕਿ ਕਾਰੋਬਾਰ ਕਰਨ ਵਾਲੇ ਨਿਵੇਸ਼ਕ ਆਪਣੀ ਅਸਲ ਆਮਦਨ ਲੁਕਾ ਰਹੇ ਹਨ। ਹੁਣ ਕ੍ਰਿਪਟੋਕਰੰਸੀ ਐਕਸਚੇਂਜ ਨੂੰ ਇਨਕਮ ਟੈਕਸ ਵਿਭਾਗ ਦੇ ਨੋਟਿਸ ਵਿਚ ਟ੍ਰੇਡਿੰਗ ਕਰਨ ਵਾਲਿਆਂ ਦੇ ਵੇਰਵੇ ਮੰਗੇ ਜਾ ਰਹੇ ਹਨ। ਕਰੀਬ ਇਕ ਸਾਲ ਤੋਂ ਬਿਟਕੁਆਇਨ ਸਮੇਤ ਕਈ ਕ੍ਰਿਪਟੋਕਰੰਸੀ ਵਿਚ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। WazirX, CoinDCX, Zebpay, UnoCoin ਕ੍ਰਿਪਟੋਕਰੰਸੀ ਦੇ ਟਾਪ ਐਕਸਚੇਂਜ ਹਨ। ਵਿਭਾਗ ਨੇ ਇਨ੍ਹਾਂ ਨੂੰ ਨੋਟਿਸ ਭੇਜਿਆ ਹੈ।
ਇਹ ਵੀ ਪੜ੍ਹੋ : Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।