IT ਵਿਭਾਗ ਨੇ ਈ-ਮੁਲਾਂਕਣ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਲਈ ਤਿੰਨ ਈ-ਮੇਲ ਆਈ. ਡੀ. ਜਾਰੀ ਕੀਤੀਆਂ

Saturday, Aug 07, 2021 - 06:29 PM (IST)

ਨਵੀਂ ਦਿੱਲੀ (ਭਾਸ਼ਾ) – ਇਨਕਮ ਟੈਕਸ ਵਿਭਾਗ ਨੇ ‘ਫੇਸਲੈੱਸ’ ਜਾਂ ਈ-ਮੁਲਾਂਕਣ ਯੋਜਨਾ ਦੇ ਤਹਿਤ ਸ਼ਿਕਾਇਤ ਦਰਜ ਕਰਵਾਉਣ ਲਈ ਸ਼ਨੀਵਾਰ ਨੂੰ ਟੈਕਸਦਾਤਿਆਂ ਲਈ ਤਿੰਨ ਅਧਿਕਾਰਕ ਈ-ਮੇਲ ਆਈ. ਡੀ. ਨੋਟੀਫਾਈਡ ਕੀਤੀਆਂ। ਈ-ਮੁਲਾਂਕਣ ਯੋਜਨਾ ਦੇ ਤਹਿਤ ਟੈਕਸਦਾਤਾ ਅਤੇ ਟੈਕਸ ਅਧਿਕਾਰੀ ਦਾ ਆਹਮਣਾ-ਸਾਹਮਣਾ ਨਹੀਂ ਹੁੰਦਾ।

ਵਿਭਾਗ ਨੇ ਆਪਣੇ ਅਧਿਕਾਰਕ ਟਵਿੱਟਰ ਪੇਜ਼ ’ਤੇ ਇਕ ਸੰਦੇਸ਼ ਪੋਸਟ ਕਰਦੇ ਹੋਏ ਕਿਹਾ ਕਿ ਟੈਕਸਦਾਤਿਆਂ ਦੇ ਚਾਰਟਰ ਨਾਲ ਮੇਲ ਕਰਦੇ ਹੋਏ ਟੈਕਸਦਾਤਾ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਟੀਚੇ ਨਾਲ, ਇਨਕਮ ਟੈਕਸ ਵਿਭਾਗ ਨੇ ਪੈਂਡਿੰਗ ਮਾਮਲਿਆਂ ਦੇ ਸਬੰਧ ’ਚ ਸ਼ਿਕਾਇਤਾਂ ਦਰਜ ਕਰਨ ਲਈ ਫੇਸਲੈੱਸ ਯੋਜਨਾ ਦੇ ਤਹਿਤ ਸਮਰਪਿਤ ਈ-ਮੇਲ ਆਈ. ਡੀ. ਬਣਾਈ ਹੈ।

ਵਿਭਾਗ ਨੇ ਕਿਹਾ ਕਿ ਇਸ ਟੀਚੇ ਲਈ ਬਣਾਈਆਂ ਗਈਆਂ ਤਿੰਨ ਵੱਖ-ਵੱਖ ਈ-ਮੇਲ ਆਈ. ਡੀ. ਦੇ ਤਹਿਤ ਸ਼ਿਕਾਇਤਾਂ ਪੋਸਟ ਕੀਤੀਆਂ ਜਾ ਸਕਦੀਆਂ ਹਨ। ਫੇਸਲੈੱਸ ਮੁਲਾਂਕਣ ਪ੍ਰਣਾਲੀ ਦੇ ਤਹਿਤ ਟੈਕਸਦਾਤਾ ਨੂੰ ਇਨਕਮ ਟੈਕਸ ਨਾਲ ਜੁੜੇ ਕੰਮਾਂ ਲਈ ਵਿਭਾਗ ਦੇ ਦਫਤਰ ਜਾਣ ਜਾਂ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਮਿਲਣ ਦੀ ਲੋੜ ਨਹੀਂ ਹੈ। ਇਕ ਕੇਂਦਰੀ ਇਲੈਕਟ੍ਰਾਨਿਕ-ਆਧਾਰਿਤ ਪ੍ਰਣਾਲੀ ਇਹ ਕੰਮ ਪੁੂਰੀ ਕਰੇਗੀ। ਇਹ ਯੋਨਜਾ ਕੇਂਦਰ ਸਰਕਾਰ ਵਲੋਂ 2019 ’ਚ ਸ਼ੁਰੂ ਕੀਤੀ ਗਈ ਸੀ।


Harinder Kaur

Content Editor

Related News