ਸਹੀ ਟੈਕਸ ਜਾਣਨ 'ਚ ਮਦਦ ਕਰੇਗੀ ਜੀ.ਐੱਸ.ਟੀ ਰੇਟ 'ਫਾਇੰਡਰ ਐਪ'

07/09/2017 9:00:22 AM

ਨਵੀਂ ਦਿੱਲੀ— 1 ਜੁਲਾਈ ਤੋਂ ਜੀ.ਐੱਸ.ਟੀ ਪੂਰੇ ਦੇਸ਼ ਵਿਚ ਲਾਗੂ ਹੋ ਚੁੱਕਿਆਂ ਹੈ। ਹੁਣ ਕੇਂਦਰ ਸਰਕਾਰ ਆਮ ਜੰਨਤਾ ਅਤੇ ਵਪਾਰੀਆਂ ਨੂੰ ਇਸਦੇ ਬਾਰੇ ਵਿਚ ਸਹੀ ਜਾਣਕਾਰੀ ਦੇਣ 'ਚ ਲੱਗੀ ਹੈ। ਇਸੇ ਕ੍ਰਮ 'ਚ ਕੇਦਰੀ ਪ੍ਰਤੱਖ ਟੈਕਸ ਬੋਰਡ ( ਸੀ.ਬੀ.ਈ.ਸੀ) ਦੇ ਵਲੋਂ ਹੁਣ ਜੀ.ਐੱਸ.ਟੀ ਰੇਟ ਫਾਇੰਡਰ ਐਪ ਲਾਂਚ ਕੀਤਾ ਹੈ। ਇਸ ਐਪ ਦੀ ਮਦਦ ਨਾਲ ਲੋਕਾਂ ਨੂੰ ਕਿਸੇ ਵੀ ਚੀਜ਼ 'ਤੇ ਲੱਗਣ ਵਾਲੇ ਦੀ.ਐੱਸ.ਟੀ ਦੀ ਸਹੀ ਜਾਣਕਾਰੀ ਮਿਲ ਸਕੇਗੀ।
 

PunjabKesari

-ਇਸ ਤਰ੍ਹਾਂ ਕਰੋ ਉਪਯੋਗ
ਇਸ ਐਪ ਨੂੰ ਡਾਊਨਲੋਡ ਕਰਨ ਦੇ ਬਾਅਦ ਤੁਹਾਡੇ ਵਰਗੇ ਹੀ ਇਸ ਨੂੰ ਖੋਲਣਗੇ ਇਸ 'ਚ ਤੁਹਾਨੂੰ ਤਿੰਨ ਆਪਸ਼ਨ ਨਜ਼ਰ ਆਉਂਣਗੇ। ਇਨ੍ਹਾਂ 'ਚ ਪਹਿਲਾਂ ਆਪਸ਼ਨ ਟੈਕਸ ਆਨ ਗੁਡਸ ਦਾ ਹੈ ਜਿਸ ਨੂੰ 7 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ -0 ਪ੍ਰਤੀਸ਼ਤ, 0.25 ਪ੍ਰਤੀਸ਼ਤ, 3 ਪ੍ਰਤੀਸ਼ਤ, 5 ਪ੍ਰਤੀਸ਼ਤ,12 ਪ੍ਰਤੀਸ਼ਤ, 18 ਪ੍ਰਤੀਸ਼ਤ ਅਤੇ 28 ਪ੍ਰਤੀਸ਼ਤ। ਇਸ 'ਚ ਤੁਸੀਂ ਜਿਸ ਵੀ ਸ਼੍ਰੇਣੀ ਵਿਚ ਜਾਓਗੇ ਤੁਹਾਨੂੰ ਉਨ੍ਹਾਂ ਪ੍ਰੋਡਕਟਸ ਦੀ ਜਾਣਕਾਰੀ ਮਿਲ ਜਾਵੇਗੀ ਜਿਨ੍ਹਾਂ ਉੱਤੇ ਟੈਕਸ ਲਗਾ ਹੈ। 
ਅਜਿਹਾ ਹੀ ਦੂਸਰੇ ਆਪਸ਼ਨ ਸਰਵਿਸ ਟੈਕਸ ਰੇਟ ਦਾ ਦਿੱਤਾ ਗਿਆ ਹੈ। ਇਸ ਨੂੰ ਪੰਜ ਸ਼੍ਰੈਣੀਆਂ ਵਿਚ ਵੰਡਿਆਂ ਗਿਆ ਹੈ-0 ਪ੍ਰਤੀਸ਼ਤ, 5 ਪ੍ਰਤੀਸ਼ਤ, 12 ਪ੍ਰਤੀਸ਼ਤ, 18 ਪ੍ਰਤੀਸ਼ਤ ਅਤੇ 28 ਪ੍ਰਤੀਸ਼ਤ। ਤੀਸਰਾ ਆਪਸ਼ਨ ਇੰਫਾਰਮੈਸ਼ਨ ਦਾ ਹੈ ਜਿਸ 'ਤੇ ਕਲਿਕ ਕਰਦੇ ਹੀ ਤੁਸੀਂ ਜੀ.ਐੱਸ.
ਟੀ, ਵੈੱਬਸਾਈਟ ਦੇ ਪੇਜ 'ਤੇ ਚਲੇ ਜਾਓਗੇ ਜਿੱਥੇ ਅਤੇ ਵੀ ਜਾਣਕਾਰੀ ਉਪਲੱਬਧ ਹੈ।
-ਐਂਡਰਾਇਡ ਸਟੋਰ 'ਤੇ ਉਪਲਬਧ ਹੈ ਇਹ ਐਪ
ਫਿਲਹਾਲ ਇਹ ਐਪ ਐਂਡਰਾਇਡ ਸਟੋਰ 'ਚ ਉਪਲੱਬਧ ਹੈ ਅਤੇ ਜਲਦ ਹੀ ਇਸ ਨੂੰ ਆਈ. ਐੱਸ .ਓ ਅਤੇ ਵਿੰਡੋਜ ਦੇ ਲਈ ਵੀ ਉਪਲੱਬਧ ਕਰਵਾ ਦਿੱਤਾ ਜਾਵੇਗਾ। ਇਸ ਨੂੰ ਤੁਸੀਂ ਐਂਡਰਾਇਡ ਪਲੇ ਸਟੋਰ 'ਚ ਜੀ.ਐੱਸ.ਟੀ ਰੇਟਲ ਫਾਇੰਡਰ ਲਿਖ ਕੇ ਸਰਚ ਕਰ ਸਕਦੇ ਹੋ।


Related News