ਅਗਸਤ ''ਚ 14 ਮਹੀਨਿਆਂ ਦੇ ਸਿਖਰ ''ਤੇ ਪੁੱਜੀ ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ

Saturday, Sep 30, 2023 - 05:15 PM (IST)

ਨਵੀਂ ਦਿੱਲੀ (ਭਾਸ਼ਾ) - ਅੱਠ ਮੁੱਖ ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ ਇਸ ਸਾਲ ਅਗਸਤ ਵਿੱਚ 14 ਮਹੀਨਿਆਂ ਦੇ ਉੱਚ ਪੱਧਰ 'ਤੇ 12.1 ਫ਼ੀਸਦੀ 'ਤੇ ਪਹੁੰਚ ਗਈ ਹੈ। ਇਕ ਸਾਲ ਪਹਿਲਾਂ ਇਸੇ ਮਹੀਨੇ ਇਹ 4.2 ਫ਼ੀਸਦੀ ਸੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਦੇ ਅਨੁਸਾਰ ਕੋਲਾ, ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਉਤਪਾਦਨ ਵਿੱਚ ਵਾਧੇ ਨੇ ਅਗਸਤ ਦੇ ਮਹੀਨੇ ਵਿੱਚ ਬੁਨਿਆਦੀ ਖੇਤਰਾਂ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਪਿਛਲੇ 14 ਮਹੀਨਿਆਂ ਵਿੱਚ ਸਭ ਤੋਂ ਵੱਧ ਵਿਕਾਸ ਦਰ ਅਗਸਤ ਵਿੱਚ ਰਹੀ ਹੈ। 

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਦੱਸ ਦੇਈਏ ਕਿ ਪਿਛਲਾ ਉੱਚ ਪੱਧਰ ਜੂਨ, 2022 ਵਿੱਚ 13.2 ਫ਼ੀਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਰਿਫਾਇਨਰੀ ਉਤਪਾਦਾਂ, ਸਟੀਲ, ਸੀਮਿੰਟ ਅਤੇ ਬਿਜਲੀ ਖੇਤਰਾਂ ਦਾ ਉਤਪਾਦਨ ਵੀ ਅਗਸਤ ਵਿੱਚ ਵਧਿਆ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ 'ਚ ਇਨ੍ਹਾਂ ਪ੍ਰਮੁੱਖ ਉਦਯੋਗਾਂ ਦੀ ਵਿਕਾਸ ਦਰ 8.4 ਫ਼ੀਸਦੀ ਸੀ। ਹਾਲਾਂਕਿ, ਚਾਲੂ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ (ਅਪ੍ਰੈਲ-ਅਗਸਤ) ਵਿੱਚ ਅੱਠ ਸੈਕਟਰਾਂ ਦੀ ਉਤਪਾਦਨ ਵਾਧਾ ਦਰ 7.7 ਫ਼ੀਸਦੀ ਰਹੀ, ਜੋ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 10 ਫ਼ੀਸਦੀ ਸੀ।

ਇਹ ਵੀ ਪੜ੍ਹੋ : ਦੁਸਹਿਰਾ ਸਣੇ ਅਕਤੂਬਰ ਮਹੀਨੇ ਆ ਰਹੇ ਹਨ ਇਹ ਵਰਤ ਤੇ ਤਿਉਹਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News