BSNL-MTNL ਨੂੰ ਆਰਥਿਕ ਸੰਕਟ ਤੋਂ ਉਭਾਰਨ ਲਈ ਸਰਕਾਰ ਨੇ ਬਣਾਈ ਇਹ ਵੱਡੀ ਯੋਜਨਾ

Thursday, Oct 15, 2020 - 05:27 PM (IST)

BSNL-MTNL ਨੂੰ ਆਰਥਿਕ ਸੰਕਟ ਤੋਂ ਉਭਾਰਨ ਲਈ ਸਰਕਾਰ ਨੇ ਬਣਾਈ ਇਹ ਵੱਡੀ ਯੋਜਨਾ

ਨਵੀਂ ਦਿੱਲੀ – ਆਰਥਿਕ ਸੰਕਟ ਨਾਲ ਜੂਝ ਰਹੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਅਤੇ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ. ਟੀ. ਐੱਨ. ਐੱਲ.) ਨੂੰ ਕੇਂਦਰ ਸਰਕਾਰ ਨੇ ਰਾਹਤ ਦਿੱਤੀ ਹੈ। ਸਰਕਾਰ ਇਨ੍ਹਾਂ ਟੈਲੀਫੋਨ ਕੰਪਨੀਆਂ ਨੂੰ ਸੰਕਟ ਤੋਂ ਉਭਾਰਨ ਦੇ ਯਤਨ ’ਚ ਹੈ।

ਸਰਕਾਰ ਨੇ ਸਾਰੇ ਮੰਤਰਾਲਿਆਂ, ਸਰਕਾਰੀ ਵਿਭਾਗਾਂ, ਪੀ. ਐੱਸ. ਯੂ. ਲਈ ਹੁਣ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੀਆਂ ਟੈਲੀਕਾਮ ਸੇਵਾਵਾਂ ਨੂੰ ਇਸਤੇਮਾਲ ਕਰਨਾ ਲਾਜ਼ਮੀ ਕੀਤਾ ਹੈ। ਇਸ ਨਾਲ ਜੁੜੇ ਮੈਮੋਰੰਡਮ ਨੂੰ ਦੂਰਸੰਚਾਰ ਵਿਭਾਗ (ਡੀ. ਓ. ਟੀ.) ਵਲੋਂ ਜਾਰੀ ਕਰ ਦਿੱਤਾ ਗਿਆ ਹੈ।

ਦੂਰਸੰਚਾਰ ਵਿਭਾਗ ਵਲੋਂ ਜਾਰੀ ਮੈਮੋਰੰਡਮ ਮੁਤਾਬਕ ਹੁਣ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸੈਂਟਰਲ ਆਟੋਨਾਮਸ ਆਰਗਨਾਈਜੇਸ਼ਨ ਸਮੇਤ ਸਾਰੀਆਂ ਕੇਂਦਰੀ ਸੰਸਥਾਵਾਂ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਨੈੱਟਵਰਕ ਪ੍ਰਯੋਗ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਨੂੰ ਕਿਹਾ ਗਿਆ ਹੈ। ਇਸ ’ਚ ਬੀ. ਐੱਸ. ਐੱਨ. ਐੱਲ., ਐੱਮ. ਟੀ. ਐੱਨ. ਐੱਲ. ਨੈੱਟਵਰਕ ਦਾ ਇਸਤੇਮਾਲ ਇੰਟਰਨੈੱਟ, ਬ੍ਰਾਡਬੈਂਡ ਲੈਂਡਲਾਈਨ ਅਤੇ ਲੀਜਡ ਲਾਈਨ ਰਿਕਵਾਇਰਮੈਂਟ ਲਈ ਹੋਵੇਗਾ।

ਇਹ ਵੀ ਪੜ੍ਹੋ : ਅੱਜ ਤੋਂ ਦਿੱਲੀ ਵਿਚ ਨਹੀਂ ਚੱਲਣਗੇ ਡੀਜ਼ਲ-ਪੈਟਰੋਲ ਜਨਰੇਟਰ, ਕੇਜਰੀਵਾਲ ਸਰਕਾਰ ਨੇ ਲਗਾਈ ਪਾਬੰਦੀ

ਦੱਸ ਦਈਏ ਕਿ ਪਿਛਲੇ ਸਾਲ ਹੀ ਕੈਬਨਿਟ ਨੇ ਅਕਤੂਬਰ ’ਚ ਰਿਵਾਈਵਲ ਪੈਕੇਜ ਦੇ ਤੌਰ ’ਤੇ ਇਨ੍ਹਾਂ ਦੋਹਾਂ ਕੰਪਨੀਆਂ ਨੂੰ ਸਾਵਰੇਨ ਬਾਂਡ ਰਾਹੀਂ ਫੰਡ ਜੁਟਾਉਣ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਸਾਵਰੇਨ ਗੋਲਡ ਬਾਂਡ ਰਾਹੀਂ 8500 ਕਰੋੜ ਤੋਂ ਵੱਧ ਫੰਡ ਜੁਟਾਇਆ ਹੈ ਅਤੇ ਐੱਮ. ਟੀ. ਐੱਨ. ਐੱਲ. ਛੇਤੀ ਹੀ ਸਾਵਰੇਨ ਬਾਂਡ ਰਾਹੀਂ 6500 ਕਰੋੜ ਜੁਟਾਏਗੀ।

ਇਹ ਵੀ ਪੜ੍ਹੋ : 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਲੱਖਪਤੀ, ਬਸ ਕਰਨਾ ਹੋਵੇਗਾ ਇਹ ਕੰਮ

ਘਾਟੇ ’ਚ ਚੱਲ ਰਹੀ ਹੈ ਸਰਕਾਰੀ ਕੰਪਨੀ

ਵਿੱਤੀ ਸਾਲ 2019-20 ’ਚ ਬੀ. ਐੱਸ. ਐੱਨ. ਐੱਲ. ਨੂੰ 15500 ਕਰੋੜ ਦਾ ਅਤੇ ਐੱਮ. ਟੀ. ਐੱਨ. ਐੱਲ. ਨੂੰ 369 ਕਰੋੜ ਦਾ ਘਾਟਾ ਹੋਇਆ ਸੀ। ਨਾਲ ਹੀ ਇਨ੍ਹਾਂ ਦੋਹਾਂ ਕੰਪਨੀਆਂ ਨੇ ਸਬਸਕ੍ਰਾਈਬਰ ਲਗਾਤਾਰ ਘੱਟ ਹੁੰਦੇ ਜੇ ਰਹੇ ਹਨ। ਬੀ. ਐੱਸ. ਐੱਨ. ਐੱਲ. ਕੋਲ ਨਵੰਬਰ 2008 ’ਚ 2.9 ਕਰੋੜ ਵਾਇਰਲਾਈਨ ਸਬਸਕ੍ਰਾਈਬਰ ਸਨ ਜੋ ਇਸ ਸਾਲ ਜੁਲਾਈ ’ਚ ਘਟ ਕੇ 80 ਲੱਖ ਰਹਿ ਗਏ। ਐੱਮ. ਟੀ. ਐੱਨ. ਐੱਲ. ਦੇ ਫਿਕਸਡ ਲਾਈਨ ਕਸਟਮਰਸ ਵੀ ਨਵੰਬਰ 2008 ’ਚ 35.4 ਲੱਖ ਦੀ ਤੁਲਨਾ ’ਚ ਘਟ ਕੇ ਇਸ ਸਾਲ ਜੁਲਾਈ ’ਚ 30.7 ਲੱਖ ਰਹਿ ਗਏ ਹਨ।

ਇਹ ਵੀ ਪੜ੍ਹੋ : ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ


author

Harinder Kaur

Content Editor

Related News