ਸਰਕਾਰ ਨੇ ਥੋਕ ਗਾਹਕਾਂ ਦੇ ਲਈ ਕਣਕ ਦੇ ਭਾਅ ਘਟਾਏ
Saturday, Feb 11, 2023 - 10:35 AM (IST)
ਨਵੀਂ ਦਿੱਲੀ- ਬਾਜ਼ਾਰ 'ਚ ਭਾਰਤੀ ਖਾਧ ਨਿਗਮ (ਐੱਫ.ਸੀ.ਆਈ) ਦੇ ਸਟਾਕ ਨੂੰ ਕੱਢਣ ਦੇ ਬਾਵਜੂਦ ਕਣਕ ਦੇ ਭਾਅ ਉੱਚੇ ਬਣੇ ਹੋਏ ਹਨ। ਅਜਿਹੇ 'ਚ ਕੇਂਦਰ ਸਰਕਾਰ ਨੇ ਭਾਰਤ ਭਰ 'ਚ ਈ-ਨਿਲਾਮੀ ਦੇ ਰਾਹੀਂ ਥੋਕ ਗਾਹਕਾਂ ਨੂੰ ਕਣਕ ਦੀ ਨਿਲਾਮੀ 2,350 ਰੁਪਏ ਕਵਿੰਟਲ ਦੇ ਮੁੱਲ 'ਤੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਢੁਲਾਈ ਟੈਕਸ ਨੂੰ ਵੀ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ- ਭਾਰਤ ਦੇ 40,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ 'ਚ ਰੁਕਾਵਟ ਹੈ ਤਸਕਰੀ : ਰਿਪੋਰਟ
ਇਸ ਦੇ ਨਾਲ ਹੀ ਸਰਕਾਰ ਨੇ ਨੈਫੇਡ, ਐੱਨ.ਸੀ.ਸੀ.ਐੱਫ. ਅਤੇ ਕੇਂਦਰੀ ਭੰਡਾਰ ਲਈ ਐੱਫ.ਸੀ.ਆਈ ਦੇ ਕਣਕ ਦਾ ਭਾਅ 23.50 ਰੁਪਏ ਤੋਂ ਘਟਾ ਕੇ 21.50 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤਾ ਹੈ। ਇਸ ਸੰਸਥਾਨਾਂ ਨੂੰ ਕਣਕ ਨੂੰ ਆਟੇ 'ਚ ਬਦਲ ਕੇ 29.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਅਧਿਕਤਮ ਖੁਦਰਾ ਮੁੱਲ 'ਤੇ ਵੇਚਣ ਨੂੰ ਕਿਹਾ ਗਿਆ ਸੀ।
ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਕਰਨਗੇ UP 'ਚ 75 ਹਜ਼ਾਰ ਕਰੋੜ ਦਾ ਨਿਵੇਸ਼, 1 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਹੁਣ ਉਨ੍ਹਾਂ ਨੂੰ ਇਹ ਆਟਾ 27.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਵੇਚਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।