ਗਹਿਣਾ ਨਿਰਯਾਤ ਵਧਾਉਣ ਦੀ ਯੋਜਨਾ ਬਣਾ ਰਹੀ ਸਰਕਾਰ, ਵਿਦੇਸ਼ ਗਾਹਕ ਕਰ ਸਕਣਗੇ ਆਨਲਾਈਨ ਖ਼ਰੀਦਾਰੀ

02/28/2021 6:34:41 PM

ਨਵੀਂ ਦਿੱਲੀ (ਇੰਟ.) – ਜੇਮਸ ਐਂਡ ਜਿਊਲਰੀ ਦੀ ਬਰਾਮਦ ਨੂੰ ਹੁਲਾਰਾ ਦੇਣ ਲਈ ਸਰਕਾਰ ਈ-ਕਾਮਰਸ ਦਾ ਸਹਾਰਾ ਲੈਣ ਜਾ ਰਹੀ ਹੈ। ਸੂਤਰਾਂ ਮੁਤਾਬਕ ਨਵੀਂ ਈ-ਕਾਮਰਸ ਪਾਲਿਸੀ ’ਚ ਕਸਟਮ ਕਲੀਅਰੈਂਸ ਨੂੰ ਸੌਖਾਲਾ ਬਣਾਇਆ ਜਾਵੇਗਾ ਤਾਂ ਕਿ ਬਰਾਮਦਕਾਰ ਆਪਣੇ ਪ੍ਰੋਡਕਟਸ ਸਿੱਧੇ ਵਿਦੇਸ਼ੀ ਗਾਹਕਾਂ ਨੂੰ ਵੇਚ ਸਕਣ। ਅਪ੍ਰੈਲ ਤੱਕ ਨਵੀਂ ਈ-ਕਾਮਰਸ ਪਾਲਿਸੀ ਸੰਭਵ ਹੈ। ਦੱਸ ਦਈਏ ਕਿ ਜੇਮਸ ਐਂਡ ਜਿਊਲਰੀ ਖੇਤਰ ’ਚ ਲਗਭਗ 85 ਫੀਸਦੀ ਐੱਮ. ਐੱਸ. ਐੱਮ. ਈ. ਹੈ।

ਇਹ ਵੀ ਪੜ੍ਹੋ : ਦੁਨੀਆ ’ਚ ਸਭ ਤੋਂ ਜ਼ਿਆਦਾ ਕੰਮ ਦਾ ਬੋਝ ਭਾਰਤੀਆਂ ’ਤੇ, ਤਨਖਾਹ ਵੀ ਮਿਲਦੀ ਹੈ ਸਭ ਤੋਂ ਘੱਟ

ਗਹਿਣਾ ਬਰਾਮਦ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਜੇਮਸ ਐਂਡ ਜਿਊਲਰੀ ਐਕਸਪੋਰਟ ’ਚ ਤੇਜ਼ੀ ਲਿਆਉਣ ਦੀ ਯੋਜਨਾ ਹੈ। ਈ-ਕਾਮਰਸ ਰਾਹੀਂ ਵਿਦੇਸ਼ਾਂ ’ਚ ਰਿਟੇਲ ਬਿਜ਼ਨੈੱਸ (ਬੀ. ਟੀ. ਸੀ.) ਆਸਾਨ ਕਰਨ ਦੀ ਤਿਆਰੀ ਹੈ। ਹੁਣ ਛੋਟੇ ਕਾਰੋਬਾਰੀ ਸਿੱਧੇ ਵਿਦੇਸ਼ੀ ਗਾਹਕਾਂ ਨੂੰ ਆਪਣੇ ਪ੍ਰੋਡਕਟ ਆਨਲਾਈਨ ਵੇਚ ਸਕਣਗੇ। ਇਸ ਲਈ ਪੋਸਟਲ, ਭਾਰਤੀ ਰਿਜ਼ਰਵ ਬੈਂਕ ਅਤੇ ਕਸਟਮ ਵਿਭਾਗ ’ਚ ਨਵਾਂ ਸਿਸਟਮ ਬਣਾਉਣਗੇ। ਇਸ ਨਵੇਂ ਸਿਸਟਮ ਦੇ ਤਹਿਤ ਇਲੈਕਟ੍ਰਾਨਿਕ ਡਾਟਾ ਇੰਟਰਚੇਂਜ (ਈ. ਡੀ. ਆਈ.) ਨਾਲ ਕਲੀਅਰੈਂਸ ਹੋਵੇਗੀ। ਕੋਰੀਅਰ ਅਤੇ ਪਾਰਸਲ ਨੂੰ ਸਿਰਫ ਸਕੈਨ ਕਰ ਕੇ ਕਸਟਮ ਕਲੀਅਰੈਂਸ ਕੀਤਾ ਜਾਏਗਾ। ਸਮੱਗਲਿੰਗ ਦੇ ਖਦਸ਼ੇ ਨਾਲ ਹੁਣ ਤੱਕ ਇਸ ’ਤੇ ਰੋਕ ਲੱਗੀ ਸੀ।

ਇਹ ਵੀ ਪੜ੍ਹੋ : ਜੈਸ਼-ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ

ਭਾਰਤ 35 ਅਰਬ ਡਾਲਰ ਦੇ ਰਤਨ ਅਤੇ ਗਹਿਣਿਆਂ ਦੀ ਸਾਲਾਨਾ ਕਰਦਾ ਹੈ ਬਰਾਮਦ

ਭਾਰਤ ’ਚ ਜੇਮਸ ਐਂਡ ਜਿਊਲਰੀ ਉਦਯੋਗ ਦੂਜੇ ਐੱਮ. ਐੱਸ. ਐੱਮ. ਈ. ਉਦਯੋਗਾਂ ਵਾਂਗ ਵੰਡਿਆ ਉਦਯੋਗ ਹੈ। ਰਤਨ ਅਤੇ ਗਹਿਣਾ ਉਦਯੋਗ ਦੀਆਂ ਇਕਾਈਆਂ ਸੰਗਠਿਤ ਖੇਤਰ ਦੀ ਤੁਲਨਾ ’ਚ ਗੈਰ-ਸੰਗਠਿਤ ਖੇਤਰ ’ਚ ਵੱਧ ਹਨ। ਗਹਿਣਿਆਂ ਦੇ ਅਧੀਨ ਨਾ ਸਿਰਫ ਪ੍ਰੰਪਰਿਕ ਸੋਨਾ ਸਗੋਂ ਵੱਖ-ਵੱਖ ਕਿਸਮ ਦੇ ਹੀਰੇ ਅਤੇ ਪਲੈਟੀਮਨ ਤੋਂ ਬਣੇ ਗਹਿਣੇ ਵੀ ਸ਼ਾਮਲ ਹੁੰਦੇ ਹਨ। ਇਸ ਉਦਯੋਗ ’ਚ ਕੀਮਤੀ ਅਤੇ ਅਰਧ-ਕੀਮਤੀ ਪੱਥਰਾਂ ਦਾ ਵੀ ਵਪਾਰ ਹੁੰਦਾ ਹੈ।

ਇਹ ਵੀ ਪੜ੍ਹੋ : ਭਾਰਤ ਦਾ ਕਰਜ਼ਦਾਰ ਹੈ ਅਮਰੀਕਾ , ਦੇਣੇ ਹਨ 216 ਅਰਬ ਡਾਲਰ

ਸਰਕਾਰ ਬਰਾਮਦ ਨੂੰ ਬੜ੍ਹਾਵਾ ਦੇਣ ਲਈ ਰਤਨ ਅਤੇ ਗਹਿਣਾ ਸੈਕਟਰ ਨੂੰ ਬੇਹੱਦ ਸੰਭਾਵਨਾਵਾਂ ਭਰੇ ਖੇਤਰ ਦੇ ਰੂਪ ’ਚ ਦੇਖ ਰਹੀ ਹੈ। ਭਾਰਤ ਦੇ ਰਤਨ ਅਤੇ ਗਹਿਣਾ ਉਦਯੋਗ ਦਾ ਵਿਦੇਸ਼ੀ ਮੁਦਰਾ ਹਾਸਲ ਕਰਨ ’ਚ ਜ਼ਿਕਰਯੋਗ ਯੋਗਦਾਨ ਰਿਹਾ ਹੈ, ਇਸ ਲਈ ਸਰਕਾਰ ਨੇ ਇਸ ਖੇਤਰ ’ਚ 100 ਫੀਸਦੀ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਇਜਾਜ਼ਤ ਦਿੱਤੀ ਹੈ। ਮੌਜੂਦਾ ਸਮੇਂ ’ਚ ਭਾਰਤ 35 ਅਰਬ ਡਾਲਰ (ਕਰੀਬ 2.55 ਲੱਖ ਕਰੋੜ ਰੁਪਏ) ਮੁੱਲ ਦੇ ਰਤਨ ਅਤੇ ਗਹਿਣਿਆਂ ਦੀ ਸਾਲਾਨਾ ਬਰਾਮਦ ਕਰਦਾ ਹੈ।

ਇਹ ਵੀ ਪੜ੍ਹੋ : ਘਰੇਲੂ ਹਵਾਈ ਯਾਤਰਾ ਹੋਵੇਗੀ ਸਸਤੀ, ਟਿਕਟ ਬੁੱਕ ਕਰਨ ਵੇਲੇ ਕਰਨੀ ਹੋਵੇਗੀ ਇਸ ਵਿਕਲਪ ਦੀ ਚੋਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News