ਸਰਕਾਰ ਨੇ 9 ਬੈਂਕਾਂ ''ਚ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤੇ

Tuesday, Oct 10, 2017 - 03:21 PM (IST)

ਨਵੀਂ ਦਿੱਲੀ— ਸਰਕਾਰ ਨੇ ਜਨਤਕ ਖੇਤਰ ਦੇ 9 ਬੈਂਕਾਂ ਵਿੱਚ ਕਾਰਜਕਾਰੀ ਨਿਰਦੇਸ਼ਕਾਂ ਦੀ ਨਿਯੁਕਤੀ ਕੀਤੀ ਹੈ।ਕਰਮਚਾਰੀ ਅਤੇ ਸਿਖਲਾਈ ਵਿਭਾਗ (ਡੀ. ਓ. ਪੀ. ਟੀ.) ਵੱਲੋਂ ਜਾਰੀ ਹੁਕਮ ਅਨੁਸਾਰ ਬਜਰੰਗ ਸਿੰਘ ਸ਼ੇਖਾਵਤ ਨੂੰ ਸੈਂਟਰਲ ਬੈਂਕ ਆਫ ਇੰਡਿਆ ਦਾ ਕਾਰਜਕਾਰੀ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ।ਉਹ ਉਸੇ ਬੈਂਕ ਵਿੱਚ ਮਹਾ ਪ੍ਰਬੰਧਕ ਹਨ। 

ਉੱਥੇ ਹੀ ਵਿਜਯਾ ਬੈਂਕ ਦੇ ਮਹਾ ਪ੍ਰਬੰਧਕ ਗੋਵਿੰਦ ਐੱਨ ਡੋਂਗਰੇ ਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਕਾਰਜਕਾਰੀ ਨਿਰਦੇਸ਼ਕ ਬਣਾਇਆ ਗਿਆ ਹੈ।ਹੁਕਮ ਮੁਤਾਬਕ ਅਜੈ ਕੁਮਾਰ ਸ਼੍ਰੀਵਾਸਤਵ ਅਤੇ ਮਤਾਮ ਵੇਂਟਕ ਰਾਓ ਨੂੰ ਕ੍ਰਮਵਾਰ : ਇੰਡੀਅਨ ਓਵਰਸੀਜ਼ ਬੈਂਕ ਅਤੇ ਕੇਨਰਾ ਬੈਂਕ ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।ਦੋਵੇਂ ਇਲਾਹਬਾਦ ਬੈਂਕ ਦੇ ਮਹਾ ਪ੍ਰਬੰਧਕ ਹਨ।

ਬੈਂਕ ਆਫ ਇੰਡਿਆ ਦੇ ਮਹਾ ਪ੍ਰਬੰਧਕ ਕੁਲ ਭੂਸ਼ਣ ਜੈਨ ਆਂਧਰਾ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਹੋਣਗੇ।ਰਾਜੇਸ਼ ਕੁਮਾਰ ਯਦੁਵੰਸ਼ੀ ਅਤੇ ਚੇਤਨਿਆ ਗਾਇਤਰੀ ਚਿੰਤਾਪੱਲੀ ਕ੍ਰਮਵਾਰ : ਦੇਨਾ ਬੈਂਕ ਅਤੇ ਬੈਂਕ ਆਫ ਇੰਡਿਆ ਦੇ ਕਾਰਜਕਾਰੀ ਨਿਰਦੇਸ਼ਕ ਹੋਣਗੇ।ਯਦੁਵੰਸ਼ੀ ਫਿਲਹਾਲ ਪੰਜਾਬ ਨੇਸ਼ਨਲ ਬੈਂਕ ਦੇ ਮਹਾ ਪ੍ਰਬੰਧਕ ਅਤੇ ਚਿੰਤਾਪੱਲੀ ਬੈਂਕ ਆਫ ਇੰਡਿਆ ਦੇ ਮਹਾ ਪ੍ਰਬੰਧਕ ਹਨ।ਇੰਡੀਅਨ ਬੈਂਕ ਦੇ ਮੌਜੂਦਾ ਮਹਾ ਪ੍ਰਬੰਧਕ ਕ੍ਰਿਸ਼ਣਨ ਐੱਸ ਨੂੰ ਸਿੰਡੀਕੇਟ ਬੈਂਕ ਦਾ ਕਾਰਜਕਾਰੀ ਨਿਰਦੇਸ਼ਕ ਬਣਾਇਆ ਗਿਆ ਹੈ।ਇਲਾਹਾਬਾਦ ਬੈਂਕ ਦੇ ਮਹਾ ਪ੍ਰਬੰਧਕ ਲਿੰਗਮ ਵੇਂਕਟ ਪ੍ਰਭਾਕਰ ਪੰਜਾਬ ਨੇਸ਼ਨਲ ਬੈਂਕ ਦੇ ਕਾਰਜਕਾਰੀ ਨਿਦੇਸ਼ਕ ਹੋਣਗੇ।


Related News