NEET ਕੌਂਸਲਿੰਗ ਵਿਚ ਲਾਪਰਵਾਹੀ : ਵਿਨਰਜੀਤ ਗੋਲਡੀ ਨੇ ਪੰਜਾਬ ਸਰਕਾਰ ਨੂੰ ਘੇਰਿਆ

Thursday, Sep 18, 2025 - 06:09 PM (IST)

NEET ਕੌਂਸਲਿੰਗ ਵਿਚ ਲਾਪਰਵਾਹੀ : ਵਿਨਰਜੀਤ ਗੋਲਡੀ ਨੇ ਪੰਜਾਬ ਸਰਕਾਰ ਨੂੰ ਘੇਰਿਆ

ਚੰਡੀਗੜ੍ਹ : ਅਕਾਲੀ ਦਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਰਕਾਰ 'ਤੇ ਵੱਡੇ ਦੋਸ਼ ਲਗਾਏ ਹਨ। ਪਾਰਟੀ ਦੇ ਸੀਨੀਅਰ ਆਗੂ ਵਿਨਰਜੀਤ ਗੋਲਡੀ ਨੇ ਕਿਹਾ ਕਿ ਨੀਟ ਕੌਂਸਲਿੰਗ ਨੂੰ 9 ਵਾਰ ਟਾਲਿਆ ਜਾ ਚੁੱਕਾ ਹੈ, ਜਿਸ ਕਰਕੇ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀ ਇਸ ਗੰਭੀਰ ਮਸਲੇ 'ਤੇ ਧਿਆਨ ਨਹੀਂ ਦੇ ਰਹੇ। MBBS ਵਿਚ ਦਾਖਲੇ ਲਈ 20 ਲੱਖ ਰੁਪਏ ਦੇ ਬਾਂਡ ਦੀ ਸ਼ਰਤ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਉੱਤੇ ਭਾਰੀ ਆਰਥਿਕ ਬੋਝ ਪੈ ਰਿਹਾ ਹੈ।

ਗੋਲਡੀ ਨੇ ਕਿਹਾ ਕਿ ਈ. ਡਬਲਯੂ. ਐੱਸ. ਸਕੀਮ ਵਾਲੇ ਗਰੀਬ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹਨ, ਜਦਕਿ ਮੱਧ ਵਰਗ ਦੇ ਮਾਪੇ ਵੀ ਬੱਚਿਆਂ ਦੀ ਪੜ੍ਹਾਈ ਲਈ ਕਰਜ਼ੇ ਲੈਣ ਜਾਂ ਜਾਇਦਾਦਾਂ ਵੇਚਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਫ਼ਤ ਸਿੱਖਿਆ ਦੇ ਵਾਅਦੇ ਤੋਂ ਮੁੱਕਰ ਗਈ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ 1177 ਸਰਕਾਰੀ ਮੈਡੀਕਲ ਸੀਟਾਂ ਹਨ, ਜਦਕਿ ਪੰਜਾਬ ਵਿਚ ਸਿਰਫ 750 ਹੀ ਹਨ। ਇਸ ਦੇ ਮੁਕਾਬਲੇ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਪੰਜਾਬ ਨਾਲੋਂ ਕਿੱਤੇ ਅੱਗੇ ਹਨ।

ਗੋਲਡੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਅਜੇ ਵੀ ਸਿਰਫ਼ ਕਾਗਜ਼ਾਂ 'ਤੇ ਵਿਚ ਹੀ ਹੈ। ਟੌਪ ਰੈਂਕਰ ਵੀ 20 ਲੱਖ ਰੁਪਏ ਦੇ ਬਾਂਡ ਤੋਂ ਬਿਨਾਂ ਦਾਖਲਾ ਲੈਣ ਵਿਚ ਅਸਮਰੱਥ ਹਨ। ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਆਰਥਿਕ ਜਾਲ ਵਿਚ ਫਸਾ ਰਹੀ ਹੈ।


author

Gurminder Singh

Content Editor

Related News