ਪੰਜਾਬ ਸਰਕਾਰ ਨੇ ਵੱਡੇ ਪੱਧਰ ''ਤੇ ਕੀਤੇ ਤਬਾਦਲੇ, ਕਈ ਅਫ਼ਸਰ ਕੀਤੇ ਇੱਧਰੋਂ-ਉੱਧਰ, ਪੜ੍ਹੋ ਪੂਰੀ List
Wednesday, Sep 17, 2025 - 11:07 AM (IST)

ਲੁਧਿਆਣਾ (ਗੌਤਮ)- ਪੰਜਾਬ ਸਰਕਾਰ ਨੇ ਐੱਸ. ਏ. ਐੱਸ. ਕੇਡਰ ਵਿਚ ਤਾਇਨਾਤ ਐੱਸ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ ਅਤੇ ਨਾਲ ਹੀ ਕਈ ਅਧਿਕਾਰੀਆਂ ਨੂੰ ਵਾਧੂ ਚਾਰਜ ਵੀ ਦਿੱਤਾ ਹੈ। ਵਿਭਾਗੀ ਜਾਣਕਾਰੀ ਅਨੁਸਾਰ ਸਰਕਾਰ ਨੇ ਪ੍ਰਸ਼ਾਸਕੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
ਉੱਚ ਅਧਿਕਾਰੀਆਂ ਅਨੁਸਾਰ ਸੰਗਰੂਰ ਵਿਚ ਤਾਇਨਾਤ ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਸਹਾਇਕ ਕੰਟਰੋਲਰ ਗੀਤਾਂਜਲੀ ਨੂੰ ਸਿਵਲ ਸਰਜਨ ਬਰਨਾਲਾ, ਲੁਧਿਆਣਾ ਵਿਚ ਤਾਇਨਾਤ ਕਮਲ ਸ਼ਰਮਾ ਨੂੰ ਸਿਵਲ ਸਰਜਨ ਸੰਗਰੂਰ, ਸੰਗਰੂਰ ਵਿਚ ਤਾਇਨਾਤ ਸਿਵਲ ਸਰਜਨ ਚਰਨਜੀਤ ਸਿੰਘ ਨੂੰ ਅੰਦਰੂਨੀ ਜਾਂਚ ਸੰਸਥਾ (ਮਾਲ) ਲੁਧਿਆਣਾ ਅਤੇ ਵਾਧੂ ਚਾਰਜ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਲੇਰਕੋਟਲਾ, ਮਾਨਸਾ ਵਿਚ ਤਾਇਨਾਤ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਸਹਾਇਕ ਕੰਟਰੋਲਰ ਮਨੋਜ ਕੁਮਾਰ ਨੂੰ ਸਿਵਲ ਸਰਜਨ ਫਰੀਦਕੋਰਟ, ਸਿਵਲ ਸਰਜਨ ਬਰਨਾਲਾ ਸੁਖਜੀਤ ਕੌਰ ਨੂੰ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਮਾਨਸਾ ਲਗਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਦਰਦਨਾਕ ਹਾਦਸਾ! ਇਕ ਸੇਵਾਦਾਰ ਦੀ ਮੌਤ, ਕਈ ਹੋਰ ਜ਼ਖ਼ਮੀ
ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਦਿਨੇਸ਼ ਬਾਹਰੀ ਨੂੰ ਮੈਡੀਕਲ ਸਹਾਇਕ ਈ. ਐੱਸ. ਆਈ. ਹਸਪਤਾਲ, ਫਗਵਾੜਾ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜਲੰਧਰ ਵਿਖੇ ਤਾਇਨਾਤ ਸਹਾਇਕ ਕੰਟਰੋਲਰ ਅਮਿਤ ਕੁਮਾਰ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਟਿਆਲਾ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਵਿਖੇ ਤਾਇਨਾਤ ਸਹਾਇਕ ਕੰਟਰੋਲਰ ਮਨਿੰਦਰ ਸਿੰਘ ਨੂੰ ਜਲੰਧਰ, ਐੱਸ. ਆਈ. ਆਰ. ਡੀ. ਮੋਹਾਲੀ ਵਿਖੇ ਤਾਇਨਾਤ ਸਹਾਇਕ ਕੰਟਰੋਲਰ ਨਰੇਸ਼ ਕੁਮਾਰ ਨੂੰ ਡਾਇਰੈਕਟਰ ਹੋਮਿਓਪੈਥਿਕ ਪੰਜਾਬ ਨਿਯੁਕਤ ਕੀਤਾ ਗਿਆ ਹੈ।
ਜ਼ਿਲ੍ਹਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ, ਲੁਧਿਆਣਾ ਵਿਖੇ ਤਾਇਨਾਤ ਸਹਾਇਕ ਕੰਟਰੋਲਰ ਇੰਦਰਪ੍ਰੀਤ ਸਿੰਘ ਨੂੰ ਪੁਲਸ ਕਮਿਸ਼ਨਰੇਟ ਲੁਧਿਆਣਾ, ਪੁਲਸ ਕਮਿਸ਼ਨਰੇਟ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਕੰਟਰੋਲਰ ਰਵਦੀਪ ਕੌਰ ਨੂੰ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਲੁਧਿਆਣਾ, ਡਾਇਰੈਕਟਰ ਸਟੇਟ ਟਰਾਂਸਪੋਰਟ ਰਾਜਿੰਦਰ ਸਿੰਘ ਨੂੰ ਡਾਇਰੈਕਟਰ ਸਟੇਟ ਚੋਣ ਕਮਿਸ਼ਨ, ਰਵਿੰਦਰ ਸਿੰਘ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ, ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅਭਿਕ ਗੁਪਤਾ ਨੂੰ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਫਤਿਹਗੜ੍ਹ ਸਾਹਿਬ, ਕਮਾਂਡੈਂਟ ਜਨਰਲ ਹੋਮ ਗਾਰਡਜ਼ ਵਿਸ਼ਾਲ ਗੋਇਲ ਨੂੰ ਡਾਇਰੈਕਟਰ ਇੰਡਸਟਰੀਜ਼ ਅਤੇ ਲੇਬਰ ਵਿਭਾਗ ਪੰਜਾਬ ਤੇ ਡਾਇਰੈਕਟਰ ਸੂਚਨਾ ਅਤੇ ਤਕਨਾਲੋਜੀ ਵਿਭਾਗ ਨਵਜੋਤ ਸਿੰਘ ਨੂੰ ਡਾਇਰੈਕਟਰ ਸੱਭਿਆਚਾਰ ਮਾਮਲੇ ਪੰਜਾਬ ਨਿਯੁਕਤ ਕੀਤਾ ਗਿਆ ਹੈ।
ਉਧਰ, ਜਤਿੰਦਰ ਪਪਲ ਸਿੰਘ ਨੂੰ ਡਾਇਰੈਕਟਰ ਸੂਚਨਾ ਅਤੇ ਤਕਨਾਲੋਜੀ ਪੰਜਾਬ, ਵਿਨੈ ਬਜਾਜ ਨੂੰ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਮੁਕਤਸਰ, ਐਸ਼ਲੇ ਕਟਿਆਲ ਨੂੰ ਇੰਟਰਨਲ ਇਨਵੈਸਟੀਗੇਸ਼ਨ ਇੰਸਟੀਚਿਊਟ ਪਟਿਆਲਾ, ਸਿਮਰਨ ਮਾਂਗਟ ਨੂੰ ਸਿਵਲ ਸਰਜਨ ਪਠਾਨਕੋਟ, ਵਿਨੋਦ ਕੁਮਾਰ ਨੂੰ ਸਿਵਲ ਸਰਜਨ ਗੁਰਦਾਸਪੁਰ, ਆਸ਼ੂ ਕੁਮਾਰ ਨੂੰ ਸਿਵਲ ਸਰਜਨ ਮੋਗਾ, ਤਰਨਬੀਰ ਸਿੰਘ ਨੂੰ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ, ਤਲਜਿੰਦਰ ਸਿੰਘ ਨੂੰ ਆਰਿਆਵੈਦਿਕ ਅਤੇ ਫਾਰਮੇਸੀ ਅਤੇ ਸਟੋਰ ਪਟਿਆਲਾ, ਗੀਤਾਂਸ਼ੂ ਬਾਂਸਲ ਨੂੰ ਆਬਕਾਰੀ ਅਤੇ ਕਰ ਪੰਜਾਬ ਤੇ ਬੰਦਨਾ ਰਾਣੀ ਨੂੰ ਵਾਧੂ ਚਾਰਜ ਗੁਰੂ ਅੰਗਦਦੇਵ ਵੈਟਰਨਰੀ ਅਤੇ ਐਨੀਮਲ ਸਾਈਡ ਯੂਨੀਵਰਸਿਟੀ ਵਿਕੇ ਤਾਇਨਾਤ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਨਾਲ ਜੁੜੇ ਵਿਵਾਦ 'ਤੇ ਫ਼ਿਰ ਫਸੀ ਕੰਗਨਾ ਰਣੌਤ!
ਐੱਸ. ਏ. ਐੱਸ. ਨਗਰ ਵਿਚ ਤਾਇਨਾਤ ਸਿਵਲ ਸਰਜਨ ਇਸ਼ਲੀਨ ਕੌਰ ਨੂੰ ਸਿਵਲ ਸਰਜਨ ਰੂਪਨਗਰ ਦਾ ਵਾਧੂ ਚਾਰਜ, ਜਗਮੋਹਨ ਗੋਇਲ ਨੂੰ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਫਤਿਹਗੜ੍ਹ ਸਾਹਿਬ ਦਾ ਚਾਰਜ, ਅਸ਼ਵਨੀ ਗੁਪਤਾ ਨੂੰ ਡਾਇਰੈਕਟਰ ਖੁਰਾਕ ਅਤੇ ਸਪਲਾਈ ਵਿਭਾਗ ਪੰਜਾਬ ਦਾ ਚਾਰਜ, ਇੰਦਰਪ੍ਰੀਤ ਕੌਰ ਨੂੰ ਡਾਇਰੈਕਟਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦਾ ਚਾਰਜ, ਸ਼ਵਿੰਦਰ ਸਿੰਘ ਨੂੰ ਅੰਦਰੂਨੀ ਜਾਂਚ ਏਜੰਸੀ ਦਾ ਚਾਰਜ, ਸੁਮਿਤ ਕੁਮਾਰ ਨੂੰ ਵਿੱਤੀ ਕਮਿਸ਼ਨਰ (ਮਾਲੀਆ) ਪੰਜਾਬ ਦਾ ਚਾਰਜ, ਪ੍ਰਭਜੀਤ ਸਿੰਘ ਨੂੰ ਡਾਇਰੈਕਟਰ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦਾ ਵਾਧੂ ਚਾਰਜ ਅਤੇ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਅਤੇ ਕਿਰਤ ਭਲਾਈ ਬੋਰਡ, ਮੋਹਾਲੀ ਦਾ ਵਾਧੂ ਚਾਰਜ, ਹਰਦੀਪ ਸਿੰਘ ਨੂੰ ਪੰਜਾਬ ਸਿਹਤ ਪ੍ਰਣਾਲੀ ਨਿਗਮ ਦਾ ਵਾਧੂ ਚਾਰਜ, ਹਰਦੀਪ ਕੌਰ ਨੂੰ ਡਾਇਰੈਕਟਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਾ ਵਾਧੂ ਚਾਰਜ, ਬਲਜੀਤ ਸਿੰਘ ਨੂੰ ਅੰਦਰੂਨੀ ਜਾਂਚ ਏਜੰਸੀ (ਮਾਲ), ਫਰੀਦਕੋਟ ਦਾ ਵਾਧੂ ਚਾਰਜ, ਅਨੂ ਅਰੋੜਾ ਨੂੰ ਡਾਇਰੈਕਟਰ ਖਜ਼ਾਨਾ ਅਤੇ ਲੇਖਾ ਵਿੱਤ ਸ਼ਾਖਾ, ਪੰਜਾਬ ਦਾ ਵਾਧੂ ਚਾਰਜ, ਈਸ਼ਾਨ ਸ਼ਰਮਾ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗ ਵਿਭਾਗ, ਪੰਜਾਬ ਦਾ ਵਾਧੂ ਚਾਰਜ ਤੇ ਪਰਮਜੀਤ ਪਾਂਡਵ ਨੂੰ ਏ. ਡੀ. ਜੀ. ਪੀ. ਇੰਟੈਲੀਜੈਂਸ, ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8