ਪਰਿਵਾਰਕ ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਵਧਾਈ ਪੈਨਸ਼ਨ ਦੀ ਲਿਮਟ

02/13/2021 6:17:04 PM

ਨਵੀਂ ਦਿੱਲੀ - ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਸ਼ੁੱਕਰਵਾਰ ਨੂੰ ਪਰਿਵਾਰਕ ਪੈਨਸ਼ਨ ਵਿਚ ਢਾਈ ਗੁਣਾਂ ਤੋਂ ਜ਼ਿਆਦਾ ਦਾ ਵਾਧਾ ਕੀਤਾ ਹੈ। ਕੇਂਦਰੀ ਮੰਤਰੀ ਨੇ ਮਹੱਤਵਪੂਰਨ ਸੁਧਾਰਾਂ ਤਹਿਤ ਪਰਿਵਾਰਕ ਪੈਨਸ਼ਨ ਦੀ ਸੀਮਾ 45 ਹਜ਼ਾਰ ਰੁਪਏ ਤੋਂ ਵਧਾ ਕੇ 1.25 ਲੱਖ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਲਈ ਰਹਿਣ-ਸਹਿਣ ਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਲੋੜੀਂਦੀ ਵਿੱਤੀ ਸੁਰੱਖਿਆ ਮਿਲੇਗੀ। ਮੰਤਰੀ ਨੇ ਕਿਹਾ ਕਿ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਯੂ) ਨੇ ਉਸ ਰਕਮ ਦੇ ਮਾਮਲੇ ਵਿਚ ਸਪਸ਼ਟੀਕਰਨ ਜਾਰੀ ਕੀਤਾ ਹੈ ਜਿਸ ਵਿਚ ਕੋਈ ਬੱਚਾ ਆਪਣੇ ਮਾਪਿਆਂ ਦੀ ਮੌਤ ਹੋਣ 'ਤੇ ਪਰਿਵਾਰਕ ਪੈਨਸ਼ਨ ਦੀਆਂ ਦੋ ਕਿਸ਼ਤਾਂ ਲੈਣ ਦਾ ਹੱਕਦਾਰ ਹੈ।

ਢਾਈ ਗੁਣਾ ਵਾਧਾ

ਪਹਿਲਾਂ ਇਹ ਰਕਮ ਵੱਧ ਤੋਂ ਵੱਧ 45 ਹਜ਼ਾਰ ਰੁਪਏ ਤੱਕ ਹੋ ਸਕਦੀ ਸੀ, ਜਿਸ ਨੂੰ ਢਾਈ ਗੁਣਾਂ ਵਧਾ ਕੇ 1.25 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਹ ਸਪਸ਼ਟੀਕਰਨ ਕਈ ਮੰਤਰਾਲਿਆਂ ਅਤੇ ਵਿਭਾਗਾਂ ਤੋਂ ਪ੍ਰਾਪਤ ਹਵਾਲਿਆਂ ਦੇ ਅਧਾਰ 'ਤੇ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲੁਫਥਾਂਸਾ ਨੇ 103 ਭਾਰਤੀ ਏਅਰ ਹੋਸਟੈੱਸ ਨੂੰ ਨੌਕਰੀ ਤੋਂ ਕੱਢਿਆ, ਜਾਣੋ ਵਜ੍ਹਾ

ਦੋ ਬੱਚਿਆਂ ਨੂੰ ਮਿਲੇਗੀ ਪੈਨਸ਼ਨ

ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) ਨਿਯਮ, 1972 ਦੇ ਨਿਯਮ 54 ਦੇ ਉਪ-ਨਿਯਮ (11) ਅਨੁਸਾਰ, ਜੇ ਦੋਵੇਂ ਪਤੀ-ਪਤਨੀ ਸਰਕਾਰੀ ਕਰਮਚਾਰੀ ਹਨ ਅਤੇ ਇਸ ਨਿਯਮ ਦੀਆਂ ਧਾਰਾਵਾਂ ਅਧੀਨ ਆਉਂਦੇ ਹਨ ਤਾਂ ਦੋਵੇਂ ਦੀ ਮੌਤ ਹੋਣ ਤੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਪਰਿਵਾਰਕ ਪੈਨਸ਼ਨ ਮਿਲੇਗੀ।

ਪਹਿਲਾਂ ਇਹ ਰਕਮ ਪ੍ਰਤੀ ਮਹੀਨਾ ਵੱਧ ਤੋਂ ਵੱਧ 45 ਹਜ਼ਾਰ ਅਤੇ 27 ਹਜ਼ਾਰ ਰੁਪਏ ਸੀ, ਜੋ 6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 90 ਹਜ਼ਾਰ ਰੁਪਏ ਦੀ ਵੱਧ ਤੋਂ ਵੱਧ ਅਦਾਇਗੀ ਦਾ 50 ਪ੍ਰਤੀਸ਼ਤ ਅਤੇ 30 ਪ੍ਰਤੀਸ਼ਤ ਸੀ।

ਇਹ ਵੀ ਪੜ੍ਹੋ : ਜਾਣੋ ਕਿਵੇਂ ਲੀਕ ਹੋ ਰਿਹੈ Koo ਐਪ ਤੋਂ ਉਪਭੋਗਤਾਵਾਂ ਦਾ ਡਾਟਾ, ਚੀਨੀ ਕੁਨੈਕਸ਼ਨ ਵੀ ਆਇਆ ਸਾਹਮਣੇ

ਪਹਿਲਾਂ ਨਿਰਦੇਸ਼ ਦਿੱਤੇ ਗਏ ਸਨ ਕਿ ਅਜਿਹੇ ਮਾਮਲਿਆਂ ਵਿਚ ਦੋ ਪਰਿਵਾਰਕ ਪੈਨਸ਼ਨਾਂ ਦੀ ਕੁੱਲ ਰਕਮ ਪ੍ਰਤੀ ਮਹੀਨਾ 45,000 ਰੁਪਏ ਅਤੇ ਪ੍ਰਤੀ ਮਹੀਨਾ 27,000 ਰੁਪਏ ਭਾਵ 50 ਪ੍ਰਤੀਸ਼ਤ ਅਤੇ 30 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਵੇਗੀ। ਛੇਵੇਂ ਕੇਂਦਰੀ ਤਨਖਾਹ ਕਮਿਸ਼ਨ (ਸੀਪੀਸੀ) ਦੀਆਂ ਸਿਫਾਰਸ਼ਾਂ ਅਨੁਸਾਰ ਇਹ ਦਰ ਵੱਧ ਤੋਂ ਵੱਧ 90000 ਰੁਪਏ ਤਨਖਾਹ ਦੇ ਪ੍ਰਸੰਗ ਵਿਚ ਨਿਰਧਾਰਤ ਕੀਤੀ ਗਈ ਸੀ। 

7 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਤੋਂ ਬਾਅਦ, ਵੱਧ ਤੋਂ ਵੱਧ ਤਨਖਾਹ ਨੂੰ 2.5 ਲੱਖ ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ। ਇਸ ਲਈ ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) ਨਿਯਮ 1972 ਦੇ ਨਿਯਮ 54 ਵਿਚ ਉਪ-ਨਿਯਮ (11) ਅਧੀਨ ਇਸ ਰਕਮ ਵਿਚ ਸੋਧ ਕੀਤੀ ਗਈ ਸੀ। ਸੋਧ ਅਨੁਸਾਰ ਢਾਈ ਲੱਖ ਰੁਪਏ ਦਾ 50 ਪ੍ਰਤੀਸ਼ਤ ਯਾਨੀ 1.25 ਲੱਖ ਰੁਪਏ ਅਤੇ ਢਾਈ ਲੱਖ ਰੁਪਏ ਦੇ 30 ਪ੍ਰਤੀਸ਼ਤ ਭਾਵ 75 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News