ਸਰਕਾਰ ਨੇ ਖ਼ਾਸ ਦਵਾਈਆਂ ’ਤੇ ਇੰਪੋਰਟ ਡਿਊਟੀ ਕੀਤੀ ਖ਼ਤਮ, ਦੁਰਲੱਭ ਰੋਗਾਂ ਤੋਂ ਪੀੜਤ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

Friday, Mar 31, 2023 - 10:13 AM (IST)

ਨਵੀਂ ਦਿੱਲੀ (ਭਾਸ਼ਾ) – ਬੀਤੇ ਕੁੱਝ ਸਾਲਾਂ ’ਚ ਇਲਾਜ ਦਾ ਖਰਚਾ ਤੇਜ਼ੀ ਨਾਲ ਵਧ ਚੁੱਕਾ ਹੈ। ਉੱਥੇ ਹੀ ਦੁਰਲੱਭ ਬੀਮਾਰੀਆਂ ਤੋਂ ਪੀੜਤ ਮਰੀਜਾਂ ’ਤੇ ਦੋਹਰੀ ਮਾਰ ਪਈ ਹੈ ਕਿਉਂਕਿ ਉਨ੍ਹਾਂ ਨੂੰ ਵਿਦੇਸ਼ ਤੋਂ ਦਵਾਈਆਂ ਭਾਰਤ ਮੰਗਵਾਉਣੀਆਂ ਪੈਂਦੀਆਂ ਹਨ। ਮਹਿੰਗੀਆਂ ਹੋਣ ਦੇ ਨਾਲ ਹੀ ਇਨ੍ਹਾਂ ਦਵਾਈਆਂ ’ਤੇ ਕਸਟਮ ਡਿਊਟੀ ਵੀ ਅਦਾ ਕਰਨੀ ਹੁੰਦੀ ਹੈ, ਜਿਸ ਨਾਲ ਇਨ੍ਹਾਂ ਦੀ ਕੀਮਤ ਹੋਰ ਵਧ ਜਾਂਦੀ ਹੈ ਪਰ ਹੁਣ ਅਜਿਹੇ ਦੁਰਲੱਭ ਰੋਗਾਂ ਤੋਂ ਪੀੜਤ ਮਰੀਜਾਂ ਨੂੰ ਸਰਕਾਰ ਵਲੋਂ ਵੱਡਾ ਤੋਹਫਾ ਮਿਲਿਆ ਹੈ। ਕੇਂਦਰ ਸਰਕਾਰ ਨੇ ਦੁਰਲੱਭ ਰੋਗਾਂ ਦੇ ਇਲਾਜ ਦੇ ਸਬੰਧ ’ਚ ਨਿੱਜੀ ਵਰਤੋਂ ਲਈ ਵਿਸ਼ੇਸ਼ ਮੈਡੀਕਲ ਟੀਚੇ ਨੂੰ ਧਿਆਨ ’ਚ ਰੱਖਦੇ ਹੋਏ ਦਰਾਮਦ ਕੀਤੀਆਂ ਸਾਰੀਆਂ ਦਵਾਈਆਂ ਅਤੇ ਖੁਰਾਕ ਸਮੱਗਰੀਆਂ ਨੂੰ ਕਸਟਮ ਡਿਊਟੀ (ਇੰਪੋਰਟ ਡਿਊਟੀ) ਤੋਂ ਪੂਰੀ ਛੋਟ ਦੇ ਦਿੱਤੀ ਹੈ। ਇਹ ਛੋਟ 1 ਅਪ੍ਰੈਲ ਤੋਂ ਪ੍ਰਭਾਵ ’ਚ ਆਏਗੀ।

ਇਹ ਵੀ ਪੜ੍ਹੋ : ਕੇਂਦਰ ਨੇ ਸਾਰੇ IAS, IPS, IFS ਅਧਿਕਾਰੀਆਂ ਕੋਲੋਂ ਮੰਗੇ ਉਨ੍ਹਾਂ ਦੇ ਸਟਾਕ ਮਾਰਕੀਟ ਲੈਣ-ਦੇਣ ਦੇ ਵੇਰਵੇ

ਸਰਕਾਰ ਨੇ ਕੈਂਸਰ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੇ ਪੇਮਬ੍ਰੋਲੀਜੂਮਾਬ (ਕੇਟਰੂਡਾ) ਨੂੰ ਵੀ ਬੁਨਿਆਦੀ ਕਸਟਮ ਡਿਊਟੀ ਤੋਂ ਮੁਕਤ ਕਰ ਦਿੱਤਾ ਹੈ। ਦਵਾਈਆਂ ’ਤੇ ਆਮ ਤੌਰ ’ਤੇ 10 ਫੀਸਦੀ ਬੁਨਿਆਦੀ ਕਸਟਮ ਡਿਊਟੀ ਲਗਦੀ ਹੈ ਜਦ ਕਿ ਲਾਈਫ ਸੇਵਿੰਗ ਡਰੱਗਸ/ਟੀਕਿਆਂ ਦੀਆਂ ਕੁੱਝ ਸ਼੍ਰੇਣੀਆਂ ’ਤੇ ਰਿਆਇਤੀ ਦਰ ਤੋਂ 5 ਫੀਸਦੀ ਜਾਂ ਜ਼ੀਰੋ ਕਸਟਮ ਡਿਊਟੀ ਲਗਾਈ ਜਾਂਦੀ ਹੈ। ਵਿੱਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਦੁਰਲੱਭ ਰੋਗ ਨੀਤੀ 2021 ਦੇ ਤਹਿਤ ਸੂਚੀਬੱਧ ਸਾਰੇ ਦੁਰਲੱਭ ਰੋਗਾਂ ਦੇ ਇਲਾਜ ਦੇ ਸਬੰਧ ’ਚ ਨਿੱਜੀ ਵਰਤੋਂ ਲਈ ਵਿਸ਼ੇਸ਼ ਮੈਡੀਕਲ ਟੀਚੇ ਨੂੰ ਧਿਆਨ ’ਚ ਰੱਖਦੇ ਹੋਏ ਦਰਾਮਦ ਸਾਰੀਆਂ ਦਵਾਈਆਂ ਅਤੇ ਖੁਰਾਕ ਸਮੱਗਰੀਆਂ ਨੂੰ ਕਸਟਮ ਡਿਊਟੀ ਤੋਂ ਪੂਰੀ ਛੋਟ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਦਾਲਾਂ ਦੀ ਜਮ੍ਹਾਖੋਰੀ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ! ਕੇਂਦਰ ਨੇ ਦਿੱਤੇ ਇਹ ਨਿਰਦੇਸ਼

ਸਪਾਈਨਲ ਮਸਕੁਲਰ ਏਟ੍ਰਾਫੀ ਜਾਂ ਡੂਸ਼ੇਨ ਮਸਕੁਲਰ ਡਿਸਟ੍ਰਾਫੀ ਦੇ ਇਲਾਜ ਲਈ ਨਿਰਧਾਰਤ ਦਵਾਈਆਂ ਲਈ ਛੋਟ ਪਹਿਲਾਂ ਤੋਂ ਦਿੱਤੀ ਜਾਂਦੀ ਹੈ ਪਰ ਸਰਕਾਰ ਨੂੰ ਅਜਿਹੀਆਂ ਕਈ ਰਿਪੋਰਟਾਂ ਮਿਲ ਰਹੀਆਂ ਸਨ, ਜਿਨ੍ਹਾਂ ’ਚ ਹੋਰ ਦੁਰਲੱਭ ਰੋਗਾਂ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਲਈ ਕਸਟਮ ਡਿਊਟੀ ’ਚ ਰਾਹਤ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਰੋਗਾਂ ਦੇ ਇਲਾਜ ਲਈ ਦਵਾਈਆਂ ਜਾਂ ਵਿਸ਼ੇਸ਼ ਖੁਰਾਕ ਸਮੱਗਰੀਆਂ ਬਹੁਤ ਮਹਿੰਗੀਆਂ ਹਨ ਅਤੇ ਉਨ੍ਹਾਂ ਨੂੰ ਇੰਪੋਰਟ ਕਰਨ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਕੋਲ ਹੈ 10-15 ਸਾਲ ਪੁਰਾਣਾ ਵਾਹਨ, ਤਾਂ ਪੜ੍ਹੋ ਇਹ ਅਹਿਮ ਖ਼ਬਰ...

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News