Food Price Index ''ਚ 2014 ਤੋਂ ਬਾਅਦ ਸਭ ਤੋਂ ਵੱਡਾ ਉਛਾਲ ਹੈ, ਲਗਾਤਾਰ 11ਵੇਂ ਮਹੀਨੇ ਵਧੀਆਂ ਕੀਮਤਾਂ

Friday, May 07, 2021 - 04:45 PM (IST)

ਨਵੀਂ ਦਿੱਲੀ - ਦੁਨੀਆ ਭਰ ਵਿਚ ਅਨਾਜ ਦੀਆਂ ਕੀਮਤਾਂ ਅਪ੍ਰੈਲ ਵਿਚ ਲਗਾਤਾਰ 11 ਵੇਂ ਮਹੀਨੇ ਵੀ ਵਧੀਆਂ ਹਨ, ਇਹ ਜੂਨ 2014 ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਸੰਯੁਕਤ ਰਾਸ਼ਟਰ ਦੇ ਐਫ.ਏ.ਓ. ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਅਨਾਜ, ਸਬਜ਼ੀਆਂ ਦੇ ਤੇਲਾਂ, ਮੀਟ ਅਤੇ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਵਿਸ਼ਵ ਖੁਰਾਕ ਮੁੱਲ ਸੂਚਕ ਅੰਕ ਅਪ੍ਰੈਲ ਵਿੱਚ ਵਧਿਆ ਹੈ।

ਇਹ ਵੀ ਪੜ੍ਹੋ  : ਕੋਰੋਨਾ ਖ਼ਿਲਾਫ਼ ਜੰਗ 'ਚ ਜੂਝ ਰਹੇ ਭਾਰਤ ਨੂੰ ਫਾਈਜ਼ਰ ਨੇ ਦਾਨ ਕੀਤੀ 7 ਕਰੋੜ ਡਾਲਰ ਦੀ ਦਵਾਈ

ਅਨਾਜ, ਤੇਲ ਬੀਜ, ਡੇਅਰੀ ਉਤਪਾਦਾਂ, ਮੀਟ ਅਤੇ ਖੰਡ ਲਈ ਮਹੀਨੇਵਾਰ ਕੀਮਤਾਂ ਵਿਚ ਬਦਲਾਵ ਨੂੰ ਮਾਪਣ ਵਾਲੀ ਏਜੰਸੀ ਐਫ.ਏ.ਓ. ਨੇ ਕਿਹਾ ਕਿ ਅਪ੍ਰੈਲ ਵਿਚ ਸੂਚਕਾਂਕ 120.9 ਅੰਕ ਰਿਹਾ ਜੋ ਕਿ ਮਾਰਚ ਵਿਚ ਔਸਤਨ 118.5 ਅੰਕ, ਫਰਵਰੀ ਵਿਚ 116.1 ਅੰਕ ਅਤੇ ਜਨਵਰੀ ਵਿਚ 116 ਅੰਕ 'ਤੇ ਸੀ। ਐਫ.ਏ.ਓ. ਨੇ ਕਿਹਾ ਕਿ ਅਪਰੈਲ ਵਿਚ ਅਨਾਜ ਦੀਆਂ ਕੀਮਤਾਂ ਵਿਚ ਸਾਲ ਦਰ ਸਾਲ 1.2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਮੱਕੀ ਵਿਚ ਸਭ ਤੋਂ ਵੱਧ 5.7 ਫੀਸਦ ਵਾਧਾ ਹੋਇਆ ਹੈ।

ਇਸ ਦੌਰਾਨ ਗਲੋਬਲ ਰੇਟਿੰਗ ਏਜੰਸੀ ਮੋਰਗਨ ਸਟੈਨਲੀ ਨੇ ਆਪਣੀ ਰਿਪੋਰਟ ਵਿਚ ਭਾਰਤ ਵਿਚ ਮਹਿੰਗਾਈ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਮੋਰਗਨ ਸਟੇਨੇ ਨੇ ਕਿਹਾ ਕਿ ਕੋਵਿਡ-19 ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨਾਲ ਭਾਰਤ ਵਿਚ ਮਹਿੰਗਾਈ ਦੇ ਵਧਣ ਦੀ ਵੀ ਉਮੀਦ ਹੈ, ਜੋ ਕਿ ਦੇਸ਼ ਦੀ ਆਰਥਿਕਤਾ ਲਈ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ  : ਕੋਵਿਡ -19 ਟੀਕੇ ਦੀ ਛੇਤੀ ਪ੍ਰਵਾਨਗੀ ਲਈ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ : ਫਾਈਜ਼ਰ

ਆਪਣੀ ਰਿਪੋਰਟ ਵਿਚ ਮੋਰਗਨ ਸਟੈਨਲੀ ਨੇ ਕਿਹਾ ਕਿ ਅਪ੍ਰੈਲ 2021 ਵਿਚ ਭਾਰਤ ਵਿਚ ਥੋਕ ਮਹਿੰਗਾਈ ਦਰ 9.1% ਤੱਕ ਪਹੁੰਚ ਸਕਦੀ ਹੈ ਜਦੋਂਕਿ ਮਾਰਚ ਵਿਚ ਇਹ ਸਿਰਫ 7.4% ਸੀ। ਹਾਲਾਂਕਿ ਏਜੰਸੀ ਨੇ ਕਿਹਾ ਕਿ ਉਪਭੋਗਤਾ ਅਧਾਰਤ ਪ੍ਰਚੂਨ ਮੁਦਰਾਸਫਿਤੀ ਦੇਸ਼ ਵਿਚ ਘੱਟ ਸਕਦੀ ਹੈ ਅਤੇ ਸੰਭਾਵਤ ਹੈ ਕਿ ਅਪ੍ਰੈਲ 2021 ਵਿਚ ਇਹ ਮਾਰਚ ਵਿਚ 5.5% ਤੋਂ 3.9% 'ਤੇ ਰਹੇਗੀ।

ਮੋਰਗਨ ਸਟੈਨਲੇ ਨੇ ਆਪਣੀ ਰਿਪੋਰਟ ਵਿਚ ਦੇਸ਼ ਵਿਚ ਉਦਯੋਗਿਕ ਉਤਪਾਦਨ (ਆਈ.ਆਈ.ਪੀ.) ਵਿਚ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਏਜੰਸੀ ਨੇ ਕਿਹਾ ਕਿ ਮਾਰਚ 2021 ਵਿਚ ਭਾਰਤ ਦੀ ਆਈ.ਆਈ.ਪੀ. ਦੀ ਦਰ ਸਾਲ-ਦਰ-ਸਾਲ 20.1% ਤੇਜ਼ੀ ਨਾਲ ਵਧ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਫਰਵਰੀ 2021 ਵਿਚ ਆਈ.ਆਈ.ਪੀ. ਨੇ 3.6% ਦੀ ਗਿਰਾਵਟ ਦਰਜ ਕੀਤੀ ਹੈ।

ਇਹ ਵੀ ਪੜ੍ਹੋ  : ਕੋਰੋਨਾ ਆਫ਼ਤ ਦਰਮਿਆਨ Swiggy ਦਾ ਵੱਡਾ ਫ਼ੈਸਲਾ, ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਕੰਮਕਾਜ ਵਾਲੇ ਦਿਨ ਘਟਾਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।


Harinder Kaur

Content Editor

Related News