ਬੀਮਾ ਖੇਤਰ ’ਚ FDI ਹੱਦ ਹੋਵੇਗੀ 74 ਫ਼ੀਸਦੀ, LIC ਦਾ ਆਵੇਗਾ IPO

Tuesday, Feb 02, 2021 - 11:37 AM (IST)

ਨਵੀਂ ਦਿੱਲੀ (ਏਜੰਸੀ) - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ’ਚ ਬੀਮਾ ਖੇਤਰ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਹੱਦ ਵਧਾਕੇ 74 ਫੀਸਦੀ ਕਰਨ ਦਾ ਪ੍ਰਸਤਾਵ ਕੀਤਾ ਹੈ। ਅਜੇ ਇਹ ਹੱਦ 49 ਫੀਸਦੀ ਹੈ। ਵਿੱਤ ਮੰਤਰੀ ਨੇ ਨਾਲ ਹੀ ਵਿਦੇਸ਼ੀ ਭਾਗੀਦਾਰੀ ਅਤੇ ਕੰਟਰੋਲ ਦੀ ਇਜਾਜ਼ਤ ਲਈ ਬੀਮਾ ਐਕਟ-1938 ’ਚ ਸੋਧ ਦਾ ਪ੍ਰਸਤਾਵ ਕੀਤਾ। ਸਰਕਾਰ ਨੇ 2015 ’ਚ ਬੀਮਾ ਖੇਤਰ ’ਚ ਐੱਫ. ਡੀ. ਆਈ. ਦੀ ਹੱਦ ਨੂੰ 26 ਤੋਂ ਵਧਾਕੇ 49 ਫੀਸਦੀ ਕੀਤਾ ਸੀ। ਭਾਰਤ ’ਚ ਜੀਵਨ ਬੀਮਾ ਦੀ ਪਹੁੰਚ ਸਕਲ ਘਰੇਲੂ ਉਤਪਾਦ (ਜੀਡੀਪੀ) ਦਾ 3.6 ਫੀਸਦੀ ਹੈ।

ਇਹ 7.13 ਫੀਸਦੀ ਦੇ ਵੈਸ਼ਵਿਕ ਔਸਤ ਤੋਂ ਬਹੁਤ ਘੱਟ ਹੈ। ਇਹ ਜੀਡੀਪੀ ਦਾ ਸਿਰਫ 0.94 ਫੀਸਦੀ ਹੈ, ਜਦਕਿ ਇਸਦਾ ਵੈਸ਼ਵਿਕ ਔਸਤ 2.88 ਫੀਸਦੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਬੀਮਾ ਮੱਧਵਰਤੀ ਇਕਾਈਆਂ ’ਚ 100 ਫੀਸਦੀ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦਿੱਤੀ ਸੀ। ਬੀਮਾ ਖੇਤਰ ’ਚ ਐੱਫ. ਡੀ. ਆਈ. ਦੀ ਹੱਦ ਵਧਾਉਣ ਦੇ ਪ੍ਰਸਤਾਵ ’ਤੇ ਡੇਲਾਇਟ ਇੰਡੀਆ ਦੇ ਭਾਗੀਦਾਰ ਰਸਲ ਗਾਈਤੋਂਡੇ ਨੇ ਕਿਹਾ ਕਿ ਇਸ ਫੈਸਲੇ ਨਾਲ ਬੀਮਾ ਖੇਤਰ ’ਚ ਜ਼ਿਆਦਾ ਨਿਵੇਸ਼ ਆਰਕਸ਼ਿਤ ਕਰਨ ’ਚ ਮਦਦ ਮਿਲੇਗੀ। ਨਾਲ ਹੀ ਖੇਤਰ ਨੂੰ ਮਜਬੂਤੀ ਮਿਲੇਗੀ।

ਇਹ ਵੀ ਪਡ਼੍ਹੋ : ਸੋਨਾ, ਚਾਂਦੀ ’ਤੇ ਕਸਟਮ ਡਿਊਟੀ ਘਟਾਉਣ ਦਾ ਰਤਨ-ਗਹਿਣਾ ਉਦਯੋਗ ਨੇ ਕੀਤਾ ਸੁਆਗਤ

ਏਅਰ ਇੰਡੀਆ ਅਤੇ ਪਵਨ ਹੰਸ ਦਾ ਵਿਨਿਵੇਸ਼ ਇਸ ਵਿੱਤ ਸਾਲ ’ਚ ਪੂਰਾ ਹੋਵੇਗਾ

ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ’ਚ ਕਿਹਾ ਕਿ ਏਅਰ ਇੰਡੀਆ ਅਤੇ ਪਵਨ ਹੰਸ ਦਾ ਵਿਨਿਵੇਸ਼ ਇਸ ਵਿੱਤ ਸਾਲ ’ਚ ਪੂਰਾ ਹੋਵੇਗਾ। ਉਨ੍ਹਾਂ ਨੇ ਹਵਾਬਾਜ਼ੀ ਮੰਤਰਾਲਾ ਲਈ 3224 ਕਰੋੜ ਰੁਪਏ ਦੀ ਵੰਡ ਕੀਤੀ, ਜੋ ਪਿਛਲੀ ਵਾਰ ਦੀ ਵੰਡੀ ਗਈ ਰਾਸ਼ੀ ਤੋਂ 22 ਫੀਸਦੀ ਘੱਟ ਹੈ। ਸਰਕਾਰ ਨੇ ਸੋਮਵਾਰ ਨੂੰ 2021-22 ਲਈ ਖੇਤਰੀ ਸੰਪਰਕ ਯੋਜਨਾ ਉਡਾਨ ਲਈ 600 ਕਰੋੜ ਰੁਪਏ ਦੀ ਵੰਡ ਕੀਤੀ, ਜੋ ਚਾਲੂ ਵਿੱਤ ਸਾਲ ਦੇ ਮੁਕਾਬਲੇ 14.28 ਫੀਸਦੀ ਘੱਟ ਹੈ।

ਇਹ ਵੀ ਪਡ਼੍ਹੋ : TMC ਨੇ ਬਜਟ ਨੂੰ ਦੱਸਿਆ 100 ਫ਼ੀਸਦੀ ਦ੍ਰਿਸ਼ਟੀਹੀਣ, ਕਿਹਾ- ਇਹ ਬਜਟ ਹੈ ਜਾਂ OLX

ਐੱਲ. ਆਈ. ਸੀ. ਦਾ ਆਈ. ਪੀ. ਓ. ਆਏਗਾ ਅਗਲੇ ਸਾਲ

ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਆਈ. ਪੀ. ਓ. ਅਗਲੇ ਸਾਲ ਬਾਜ਼ਾਰ ’ਚ ਆਏਗਾ। ਸਰਕਾਰ ਵਿਨਿਵੇਸ਼ ਲਈ ਜਲਦੀ ਹੀ ਐੱਲ. ਆਈ. ਸੀ. ਨੂੰ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਕਰਵਾਏਗੀ। ਹਾਲਾਂਕਿ ਇਹ ਐਲਾਨ ਮੋਦੀ ਸਰਕਾਰ ਨੇ ਪਿਛਲੇ ਸਾਲ ਵੀ ਕੀਤਾ ਸੀ ਪਰ ਕੋਰੋਨਾ ਕਾਰਣ ਇਹ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ’ਚ ਇਸਦਾ ਜ਼ਿਕਰ ਕੀਤਾ। ਆਈ. ਪੀ. ਓ. ਰਾਹੀਂ ਕੰਪਨੀ ਦੀ ਆਰਤਿਕ ਹੈਸੀਅਤ ਦਾ ਪਤਾ ਲਗਾਇਆ ਜਾਏਗਾ।

ਇਹ ਵੀ ਪਡ਼੍ਹੋ : ਬਜਟ 2021: ਮੋਬਾਈਲ ਹੋਣਗੇ ਮਹਿੰਗੇ, ਕਸਟਮ ਡਿਊਟੀ ਵਿਚ 2.5% ਦਾ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News