ਸਰਕਾਰੀ ਬੈਂਕਾਂ ਦੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੀ ਪੈਨਸ਼ਨ ਤਿੰਨ ਗੁਣਾ ਵਧੀ

08/26/2021 6:08:06 PM

ਮੁੰਬਈ (ਭਾਸ਼ਾ) – ਸਰਕਾਰ ਨੇ ਬੁੱਧਵਾਰ ਜਨਤਕ ਖੇਤਰ (ਸਰਕਾਰੀ) ਦੇ ਬੈਂਕ ਮੁਲਾਜ਼ਮਾਂ ਲਈ ਮਾਸਿਕ ਪਰਿਵਾਰਕ ਪੈਨਸ਼ਨ ਵਧਾ ਕੇ ਮੁਲਾਜ਼ਮ ਦੀ ਆਖਰੀ ਤਨਖਾਹ ਦਾ 30 ਫੀਸਦੀ ਕੀਤੇ ਜਾਣ ਦਾ ਐਲਾਨ ਕੀਤਾ। ਵਿੱਤੀ ਸੇਵਾ ਸਕੱਤਰ ਦੇਬਾਸ਼ੀਸ਼ ਪਾਂਡਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਬੈਂਕਾਂ ਦੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਰਿਵਾਰਕ ਪੈਨਸ਼ਨ ਵਜੋਂ ਵੱਧ ਤੋਂ ਵੱਧ 9284 ਰੁਪਏ ਦਿੱਤੇ ਜਾਂਦੇ ਸਨ।

ਇਹ ਵੀ ਪੜ੍ਹੋ : ਵਿਦੇਸ਼ ਜਾ ਕੇ ਪੜ੍ਹਣਾ ਹੋਇਆ ਆਸਾਨ , SBI ਦੇ ਰਿਹੈ 1.5 ਕਰੋੜ ਤੱਕ ਦਾ ਸਟੱਡੀ ਲੋਨ

ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪਰਿਵਾਰਕ ਪੈਨਸ਼ਨ ਵਧ ਕੇ 30 ਹਜ਼ਾਰ ਤੋਂ 35 ਹਜ਼ਾਰ ਰੁਪਏ ਮਾਸਿਕ ਹੋ ਜਾਏਗੀ। ਨਾਲ ਹੀ ਮੰਤਰਾਲਾ ਨੇ ਨਵੀਂ ਪੈਨਸ਼ਨ ਯੋਜਨਾ ’ਚ ਮਾਲਕਾਂ ਦਾ ਯੋਗਦਾਨ 10 ਫੀਸਦੀ ਤੋਂ ਵਧਾ ਕੇ 14 ਫੀਸਦੀ ਕੀਤੇ ਜਾਣ ਦਾ ਐਲਾਨ ਵੀ ਕੀਤਾ। ਸਰਕਾਰ ਦੇ ਇਸ ਕਦਮ ਦਾ ਐਲਾਨ ਮੁੰਬਈ ਵਿਚ ਵਿੱਤ ਮੰਤਰਾਲਾ ਦੇ ਵਿੱਤੀ ਵਿਭਾਗ ਦੇ ਸਕੱਤਰ ਨੇ ਕੀਤਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਨਲਾਈਨ ਸੰਬੋਧਨ ਰਾਹੀਂ ਸਰਕਾਰੀ ਬੈਂਕਾਂ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਹੀ ਫੈਮਿਲੀ ਪੈਨਸ਼ਨ ਨੂੰ ਵਧਾਏ ਜਾਣ ਦਾ ਐਲਾਨ ਕੀਤਾ ਿਗਆ।

ਇਹ ਵੀ ਪੜ੍ਹੋ : ਕੇਂਦਰ ਨੇ ਲਾਂਚ ਕੀਤੀ NMP ਯੋਜਨਾ, ਰੇਲਵੇ ਸਟੇਸ਼ਨਾਂ ਤੇ ਏਅਰਪੋਰਟਾਂ ਨੂੰ ਵੇਚੇ ਬਿਨਾਂ ਕਰੋੜਾਂ ਦੀ ਕਮਾਈ ਦਾ ਟੀਚਾ

ਹੁਣ ਤੱਕ ਬੈਂਕ ਮੁਲਾਜ਼ਮਾਂ ਨੂੰ 3 ਸਲੈਬਾਂ ਅਧੀਨ ਫੈਮਿਲੀ ਪੈਨਸ਼ਨ ਦਿੱਤੀ ਜਾਂਦੀ ਸੀ। ਉਸ ਵਿਚ 15 ਫੀਸਦੀ, 20 ਫੀਸਦੀ ਅਤੇ 30 ਫੀਸਦੀ ਦੀ ਸਲੈਬ ਸ਼ਾਮਲ ਹੈ। ਇਹ ਸਲੈਬ ਆਖਰੀ ਸੈਲਰੀ ਦੇ ਹਿਸਾਬ ਨਾਲ ਨਿਰਧਾਰਿਤ ਕੀਤੀ ਗਈ ਸੀ। ਇਸ ਦੀ ਵੱਧ ਤੋਂ ਵੱਧ ਹੱਦ 9284 ਰੁਪਏ ਰੱਖੀ ਗਈ ਸੀ। ਹੁਣ ਇਹ ਹੱਦ ਖਤਮ ਕਰ ਦਿੱਤੀ ਗਈ ਹੈ। ਸਭ ਮੁਲਾਜ਼ਮਾਂ ਲਈ 30 ਫੀਸਦੀ ਦੀ ਸਲੈਬ ਹੀ ਲਾਗੂ ਹੋਵੇਗੀ।

ਇਹ ਵੀ ਪੜ੍ਹੋ : ਵਿੱਤ ਮੰਤਰਾਲੇ ਦੇ ਸੰਮਨ ਮਗਰੋਂ ਹਰਕਤ 'ਚ ਆਇਆ Infosys, ਹੁਣ ਟੈਕਸ ਭਰਨ 'ਚ ਨਹੀਂ ਹੋਵੇਗੀ ਪਰੇਸ਼ਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News