ਚੀਨ ਦੇ ਹੱਥੋਂ ਨਿਕਲ ਰਹੀ ਬਾਦਸ਼ਾਹਤ, ਹੋਰ ਦੇਸ਼ਾਂ ਵੱਲ ਨਿਕਲ ਰਹੀਆਂ ਹਨ ਵਿਦੇਸ਼ੀ ਕੰਪਨੀਆਂ

Sunday, Sep 06, 2020 - 07:05 PM (IST)

ਚੀਨ ਦੇ ਹੱਥੋਂ ਨਿਕਲ ਰਹੀ ਬਾਦਸ਼ਾਹਤ, ਹੋਰ ਦੇਸ਼ਾਂ ਵੱਲ ਨਿਕਲ ਰਹੀਆਂ ਹਨ ਵਿਦੇਸ਼ੀ ਕੰਪਨੀਆਂ

ਨਵੀਂ ਦਿੱਲੀ (ਭਾਸ਼ਾ) – ਵਾਹਨ ਨਿਰਮਾਤਾਵਾਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੁਫੈਕਚਰਰਸ (ਸਿਆਮ) ਨੇ ਕਿਹਾ ਕਿ ਭੂ-ਰਾਜਨੀਤਿਕ ਜੋਖਮਾਂ ਨੂੰ ਘੱਟ ਕਰਨ ਲਈ ਕਈ ਕੰਪਨੀਆਂ ਚੀਨ ਨੂੰ ਝਟਕਾ ਦੇ ਕੇ ਉਥੋਂ ਹੋਰ ਦੇਸ਼ਾਂ ਨੂੰ ਨਿਕਲ ਰਹੀਆਂ ਹਨ। ਯਾਨੀ ਆਪਣੇ ਕਾਰਖਾਨਿਆਂ ਨੂੰ ਦੂਜੇ ਦੇਸ਼ਾਂ ’ਚ ਸ਼ਿਫਟ ਕਰ ਰਹੀਆਂ ਹਨ।

ਸਿਆਮ ਦੇ ਨਵੇਂ ਨਿਯੁਕਤ ਪ੍ਰਧਾਨ ਕੇਨਿਚੀ ਆਯੁਕਾਵਾ ਨੇ ਕਿਹਾ ਕਿ ਵਾਹਨ ਅਤੇ ਸਪੇਅਰ ਪਾਰਟਸ ਖੇਤਰ ਨੂੰ ਉਸ ਨਿਵੇਸ਼ ਨੂੰ ਭਾਰਤ ਲਿਆਉਣ ਦਾ ਯਤਨ ਕਰਨਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਨਾਲ ਗਠਜੋੜ ਰਾਹੀਂ ਦੇਸ਼ ’ਚ ਉਤਪਾਦਨ ਵਧਾਉਣਾ ਚਾਹੀਦਾ ਹੈ। ਭਾਰਤੀ ਵਾਹਨ ਸਪੇਅਰ ਪਾਰਟਸ ਨਿਰਮਾਤਾ ਸੰਘ (ਏ. ਸੀ. ਐੱਮ. ਏ.) ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਆਯੁਕਾਵਾ ਨੇ ਕਿਹਾ ਕਿ ਉਹ ਜਾਪਾਨ ਦੇ ਨਿਰਮਾਤਾਵਾਂ ਨਾਲ ਕਾਰੋਬਾਰ ਨਾਲ ਸਬੰਧਤ ਕੁਝ ਬੈਠਕਾਂ ਆਯੋਜਿਤ ਕਰਨ ਦਾ ਯਤਨ ਕਰਨਗੇ ਤਾਂ ਕਿ ਮੇਕ ਇਨ ਇੰਡੀਆ ਨੂੰ ਉਤਸ਼ਾਹ ਦਿੱਤਾ ਜਾ ਸਕੇ। ਆਯੁਕਾਵਾ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਨ।

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਦੱਖਣੀ ਕੋਰੀਆ, ਅਮਰੀਕਾ ਅਤੇ ਯੂਰਪੀ ਦੇਸ਼ਾਂ ਨਾਲ ਵੀ ਉਠਾਏ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਪੇਅਰ ਪਾਰਟਸ ਨਿਰਮਾਤਾਵਾਂ ਨੂੰ ਅੰਦਰੂਨੀ ਪੁਰਜਿਆਂ ਅਤੇ ਕੱਚੇ ਮਾਲ ਦਾ ਵੱਧ ਤੋਂ ਵੱਧ ਸਥਾਨੀਕਰਣ ਕਰਨਾ ਚਾਹੀਦਾ ਹੈ। ਇਹ ਆਤਮ ਨਿਰਭਰ ਭਾਰਤ ਮੁਹਿੰਮ ਦੇ ਅਨੁਕੂਲ ਹੋਵੇਗਾ।

ਵਾਹਨ ਅਤੇ ਸਪੇਅਰ ਪਾਰਟਸ ਉਦਯੋਗ ਦਰਾਮਦ ’ਤੇ ਨਿਰਭਰਤਾ ਖਤਮ ਕਰਨ : ਗਡਕਰੀ

ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਦੇ ਵਾਹਨ ਅਤੇ ਸਪੇਅਰ ਪਾਰਟਸ ਉਦਯੋਗ ਨੂੰ ਦਰਾਮਦ ’ਤੇ ਆਪਣੀ ਨਿਰਭਰਤਾ ਖਤਮ ਕਰਨ ਨੂੰ ਕਿਹਾ ਹੈ। ਗਡਕਰੀ ਨੇ ਕਿਹਾ ਕਿ ਵਾਹਨ ਅਤੇ ਸਪੇਅਰ ਪਾਰਟਸ ਉਦਯੋਗ ਨੂੰ ਦਰਾਮਦ ਦੇ ਸਥਾਨ ’ਤੇ ਕੋਈ ਸਥਾਨਕ ਬਦਲ ਤਿਆਰ ਕਰਨਾ ਚਾਹੀਦਾ ਹੈ। ਦੇਸ਼ ਦੇ ਵਾਹਨ ਖੇਤਰ ’ਚ ਦੁਨੀਆ ਦਾ ਚੋਟੀ ਦਾ ਨਿਰਮਾਣ ਕੇਂਦਰ ਬਣਨ ਦੀ ਸਮਰੱਥਾ ਹੈ। ਸਰਕਾਰ ਨੇ ਭਾਰਤੀ ਕੰਪਨੀਆਂ ਵਲੋਂ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਹਨ।

ਇਹ ਵੀ ਦੇਖੋ : ਅਸਾਨ ਤਰੀਕੇ ਨਾਲ ਕਰੋ ਸ਼ੁੱਧ ਸੋਨੇ ਦੀ ਪਛਾਣ, ਧੋਖੇ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਉਦਯੋਗ ਦਰਾਮਦ ਤੋਂ ਪੂਰੀ ਤਰ੍ਹਾਂ ‘ਨਾਤਾ’ ਨਾ ਤੋੜਨ : ਪਵਨ ਗੋਇਨਕਾ

ਦੇਸ਼ ਦੇ ਵਾਹਨ ਅਤੇ ਸਪੇਅਰ ਪਾਰਟਸ ਉਦਯੋਗ ਨੂੰ ਦਰਾਮਦ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਨਾ ਚਾਹੀਦਾ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਪਵਨ ਗੋਇਨਕਾ ਨੇ ਇਹ ਰਾਏ ਦਿੱਤੀ ਹੈ। ਗੋਇਨਕਾ ਨੇ ਕਿਹਾ ਕਿ ਆਤਮ ਨਿਰਭਰ ਦਾ ਮਤਲਬ ਅਲੱਗ-ਥਲੱਗ ਹੋਣ ਜਾਂ ਵੱਖ ਹੋਣ ਤੋਂ ਨਹੀਂ ਹੈ। ਕੰਪਨੀਆਂ ਨੂੰ ਲਾਗਤ ਦੇ ਮੋਰਚੇ ’ਤੇ ਮੁਕਾਬਲੇਬਾਜ਼ੀ ਵਧਾਉਣ ਲਈ ਵੱਧ ਮਿਹਨਤ ਕਰਨੀ ਹੋਵੇਗੀ। ਨਾਲ ਹੀ ਸੰਸਾਰਕ ਸਪਲਾਈ ਚੇਨ ’ਚ ਆਪਣਾ ਹਿੱਸਾ ਵਧਾਉਣ ਲਈ ਤਕਨਾਲੌਜੀ ਆਧਾਰਿਤ ਨਵੀਨਤਾ ਨੂੰ ਲਿਆਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਵਾਹਨ ਸਪੇਅਰ ਪਾਰਟਸ ਉਦਯੋਗ ਆਪਣੀ ਲਾਗਤ ਮੁਕਾਬਲੇਬਾਜ਼ੀ ਕਾਰਣ ਅੱਗੇ ਵਧ ਰਿਹਾ ਹੈ ਪਰ ਇਸੇ ਤਰੀਕੇ ਨਾਲ ਇਹ ਅਗਲੇ ਪੱਧਰ ’ਤੇ ਨਹੀਂ ਪਹੁੰਚ ਸਕਦਾ।

ਇਹ ਵੀ ਦੇਖੋ : ਜਲਦ ਸ਼ੁਰੂ ਹੋਣ ਜਾ ਰਹੀਆਂ ਹਨ 80 ਨਵੀਂਆਂ ਖ਼ਾਸ ਰੇਲਾਂ, ਜਾਣੋ ਕਦੋਂ ਕਰਾ ਸਕੋਗੇ ਟਿਕਟਾਂ ਪੱਕੀਆਂ

ਵਾਹਨ, ਸਪੇਅਰ ਪਾਰਟਸ ਉਦਯੋਗ ਲਈ ਉਤਪਾਦਨ ਨਾਲ ਜੁੜੀ ਉਤਸ਼ਾਹ ਯੋਜਨਾ ਹੋ ਰਹੀ ਹੈ ਤਿਆਰ : ਅਮਿਤਾਭ ਕਾਂਤ

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਭ ਕਾਂਤ ਨੇ ਕਿਹਾ ਕਿ ਵਾਹਨ ਅਤੇ ਸਪੇਅਰ ਪਾਰਟਸ ਬਣਾਉਣ ਵਾਲੇ ਉਦਯੋਗਾਂ ਲਈ ਉਤਪਾਦਨ ਨਾਲ ਜੁੜੀ ਉਤਸ਼ਾਹ (ਪੀ. ਐੱਲ. ਆਈ.) ਯੋਜਨਾ ਦੇ ਨਿਰਮਾਣ ਦੀ ਦਿਸ਼ਾ ’ਚ ਕਾਫੀ ਬੁਨਿਆਦੀ ਕੰਮ ਕੀਤੇ ਜਾ ਚੁੱਕੇ ਹਨ। ਦਿੱਲੀ ’ਚ ਆਯੋਜਿਤ ਇਸ ਸੰਮੇਲਨ ’ਚ ਕਾਂਤ ਨੇ ਇਹ ਵੀ ਕਿਹਾ ਕਿ ਵਾਹਨ ਸਕ੍ਰੈਪ ਨੀਤੀ (ਵਾਹਨ ਤੋੜਨ ਦੀ ਨੀਤੀ) ਉੱਤੇ ਅੰਤਰ-ਮੰਤਰਾਲਾ ਚਰਚਾ ’ਚ ਵੀ ਕਾਫੀ ਤਰੱਕੀ ਹੋ ਚੁੱਕੀ ਹੈ। ਇਸ ਨੀਤੀ ਦਾ ਟੀਚਾ ਇਕ ਮਿਆਦ ਤੋਂ ਵੱਧ ਪੁਰਾਣੇ ਵਾਹਨਾਂ ਨੂੰ ਤੋੜਨ ਦਾ ਅਜਿਹਾ ਪ੍ਰਬੰਧ ਕਰਨਾ ਹੈ ਜਿਥੇ ਵਾਹਨ ਮਾਲਕ ਨੂੰ ਕੁਝ ਉਤਸ਼ਾਹ ਦਿੱਤੇ ਜਾਣ ਦਾ ਪ੍ਰਬੰਧ ਹੋਵੇ।

ਇਹ ਵੀ ਦੇਖੋ : ਵੱਡੀ ਖ਼ਬਰ! ਹੁਣ ਰੇਲ ਯਾਤਰੀਆਂ ਨੂੰ AC ਕੋਚ ਵਿਚ ਨਹੀਂ ਮਿਲਣਗੀਆਂ ਇਹ ਸਹੂਲਤਾਂ


author

Harinder Kaur

Content Editor

Related News