ਜੈੱਟ ਏਅਰਵੇਜ਼ ਈਸਟਰ ਲਈ ਕਿਰਾਏ ''ਚ ਦੇਵੇਗੀ ਛੋਟ

Sunday, Apr 01, 2018 - 12:23 AM (IST)

ਜੈੱਟ ਏਅਰਵੇਜ਼ ਈਸਟਰ ਲਈ ਕਿਰਾਏ ''ਚ ਦੇਵੇਗੀ ਛੋਟ

ਮੁੰਬਈ/ਜਲੰਧਰ (ਭਾਸ਼ਾ, ਸਲਵਾਨ)-ਨਿੱਜੀ ਹਵਾਈ ਕੰਪਨੀ ਜੈੱਟ ਏਅਰਵੇਜ਼ ਨੇ ਆਪਣੀ 4 ਦਿਨਾ ਈਸਟਰ ਵਿਕਰੀ ਲਈ ਵਿਸ਼ੇਸ਼ ਕਿਰਾਏ ਦਾ ਅੱਜ ਐਲਾਨ ਕੀਤਾ। ਇਸ ਦੇ ਤਹਿਤ ਘਰੇਲੂ ਉਡਾਣ ਲਈ ਪ੍ਰੀਮੀਅਰ ਸ਼੍ਰੇਣੀ ਦੀ ਬੁਕਿੰਗ 'ਤੇ 20 ਫ਼ੀਸਦੀ ਤੱਕ ਅਤੇ ਇਕਾਨਮੀ ਸ਼੍ਰੇਣੀ 'ਚ 10 ਫ਼ੀਸਦੀ ਤੱਕ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਏਅਰਲਾਈਨ ਇਸ ਮਿਆਦ ਦੌਰਾਨ ਚੋਣਵੇਂ ਕੌਮਾਂਤਰੀ ਰਸਤਿਆਂ 'ਤੇ ਪ੍ਰੀਮੀਅਰ ਅਤੇ ਇਕਾਨਮੀ ਸ਼੍ਰੇਣੀ ਦੀ ਬੁਕਿੰਗ 'ਤੇ 30 ਫ਼ੀਸਦੀ ਤੱਕ ਛੋਟ ਦੇਵੇਗੀ।  
ਬਿਆਨ ਅਨੁਸਾਰ ਘਰੇਲੂ ਨੈੱਟਵਰਕ 'ਚ 45 ਸ਼ਹਿਰਾਂ ਲਈ ਟਿਕਟ ਖਰੀਦ ਦੇ ਦਿਨ ਤੋਂ 30 ਸਤੰਬਰ, 2018 ਤੱਕ ਵੈਲਿਡ ਹੋਵੇਗੀ। ਇਹ ਛੋਟ ਇਕ ਪਾਸੇ ਦੀ ਯਾਤਰਾ ਲਈ ਮਿਲੇਗੀ। ਹਾਲਾਂਕਿ ਕੌਮਾਂਤਰੀ ਯਾਤਰਾ ਦੇ ਮਾਮਲੇ 'ਚ ਆਉਣ-ਜਾਣ ਦੋਵਾਂ ਪਾਸੇ ਦੇ ਕਿਰਾਏ 'ਤੇ ਛੋਟ ਮਿਲੇਗੀ।


Related News