ਹੁਣ ਇਨ੍ਹਾਂ ਥਾਵਾਂ ਲਈ ਇੰਡੀਗੋ ਦੀ ਹੋਵੇਗੀ ਸਿੱਧੀ ਉਡਾਣ

04/14/2017 2:32:08 PM

ਨਵੀਂ ਦਿੱਲੀ— ਅਗਲੇ ਮਹੀਨੇ ਤੋਂ ਹਵਾਬਾਜ਼ੀ ਕੰਪਨੀ ਇੰਡੀਗੋ ਕਤਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। 5 ਮਈ ਨੂੰ ਇੰਡੀਗੋ ਦਿੱਲੀ ਅਤੇ ਮੁੰਬਈ ਤੋਂ ਦੋਹਾ ਲਈ ਸਿੱਧੀ ਉਡਾਣ ਸ਼ੁਰੂ ਕਰੇਗੀ। ਦਿੱਲੀ ਤੋਂ ਇਸ ਦਾ ਘੱਟੋ-ਘੱਟ ਕਿਰਾਇਆ 11629 ਰੁਪਏ ਰੱਖਿਆ ਗਿਆ ਹੈ। 

ਇਸ ਤੋਂ ਇਲਾਵਾ ਦਿੱਲੀ-ਅੰਮ੍ਰਿਤਸਰ ਵਿਚਕਾਰ 1 ਮਈ ਤੋਂ ਇੰਡੀਗੋ ਦੀ ਦੂਜੀ ਸਿੱਧੀ ਉਡਾਣ ਵੀ ਸ਼ੁਰੂ ਹੋਵੇਗੀ। ਕੰਪਨੀ ਦੀ ਵੈੱਬਸਾਈਟ ਮੁਤਾਬਕ, ਇਸ ਤਹਿਤ ਅੰਮ੍ਰਿਤਸਰ ਤੋਂ 16.55 ਵਜੇ ਇਹ ਉਡਾਣ ਰਵਾਨਾ ਹੋਵੇਗੀ। ਇਸ ਦਾ ਰੈਗੂਲਰ ਕਿਰਾਇਆ 5,354 ਰੁਪਏ ਅਤੇ ਫਲੈਕਸੀਬਲ ਕਿਰਾਇਆ 7,474 ਰੁਪਏ ਹੋਵੇਗਾ। 

ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਦਿੱਲੀ ਲਈ ਤੀਜੀ ਸਿੱਧੀ ਉਡਾਣ 22.40 ਵਜੇ ਰਵਾਨਾ ਹੋਵੇਗੀ। ਜਿਸ ਦਾ ਘੱਟੋ-ਘੱਟ ਕਿਰਾਇਆ 2,652 ਰੁਪਏ ਅਤੇ ਵਧ ਤੋਂ ਵਧ 4,772 ਰੁਪਏ ਹੋਵੇਗਾ।

ਪਹਿਲੀ ਮਈ ਨੂੰ ਅੰਮ੍ਰਿਤਸਰ ਅਤੇ ਜੰਮੂ ਵਿਚਕਾਰ ਸਿੱਧੀ ਉਡਾਣ ਸ਼ੁਰੂ ਹੋਵੇਗੀ, ਜੋ ਕਿ ਅੰਮ੍ਰਿਤਸਰ ਤੋਂ 13.55 ਵਜੇ ਰਵਾਨਾ ਹੋਵੇਗੀ। ਇਸ ਤਹਿਤ ਰੈਗੂਲਰ ਕਿਰਾਇਆ 2,204 ਰੁਪਏ ਅਤੇ ਫਲੈਕਸੀਬਲ 4,324 ਰੁਪਏ ਹੋਵੇਗਾ। ਜ਼ਿਕਰਯੋਗ ਹੈ ਕਿ ਇੰਡੀਗੋ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਨ ਲਈ ਵੱਖ-ਵੱਖ ਸ਼ਹਿਰਾਂ ਤਕ ਆਪਣੀ ਪਹੁੰਚ ਬਣਾ ਰਿਹਾ ਹੈ।


Related News