ਦੁਰਘਟਨਾ ''ਚ ਹੋਈ ਮਹਿਲਾ ਦੀ ਮੌਤ, ਹੁਣ ਇੰਸ਼ੋਰੈਂਸ ਕੰਪਨੀ ਦੇਵੇਗੀ ਮੁਆਵਜ਼ਾ

12/10/2017 10:25:26 PM

ਨਵੀਂ ਦਿੱਲੀ (ਭਾਸ਼ਾ)-ਮੋਟਰ ਦੁਰਘਟਨਾ ਦਾਅਵਾ ਟ੍ਰਿਬਿਊਨਲ (ਐੱਮ. ਏ. ਸੀ. ਟੀ.) ਨੇ ਜੁਲਾਈ 2015 'ਚ ਸੜਕ ਦੁਰਘਟਨਾ 'ਚ ਜਾਨ ਗਵਾਉਣ ਵਾਲੀ ਇਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ 92.36 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਲਾਪ੍ਰਵਾਹੀ ਨਾਲ ਕਾਰ ਚਲਾ ਰਹੇ ਇਕ ਵਿਅਕਤੀ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਸੀ, ਜਿਸ 'ਤੇ ਮਹਿਲਾ ਸਵਾਰ ਸੀ। ਟੱਕਰ ਮਾਰਨ ਵਾਲੀ ਕਾਰ ਦਾ ਬੀਮਾ ਰਾਇਲ ਸੁੰਦਰਮ ਅਲਾਇੰਸ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਕੀਤਾ ਹੋਇਆ ਸੀ।
ਕੀ ਹੈ ਮਾਮਲਾ
ਸਾਧਨਾ ਦਿੱਲੀ ਦੀ ਇਕ ਅਦਾਲਤ 'ਚ ਸੀਨੀਅਰ ਨਿੱਜੀ ਸਹਾਇਕ ਦੇ ਤੌਰ 'ਤੇ ਕੰਮ ਕਰ ਰਹੀ ਸੀ। ਹਾਦਸੇ ਦੇ ਸਮੇਂ ਪਤੀ ਸੁਸ਼ੀਲ ਕੁਮਾਰ ਸਚਦੇਵਾ ਦੇ ਨਾਲ ਸਾਧਨਾ ਬਾਈਕ 'ਤੇ ਝੰਡੇਵਾਲਾ ਮੰਦਰ ਤੋਂ ਘਰ ਵਾਪਸ ਆ ਰਹੀ ਸੀ। ਸਾਧਨਾ ਬਾਈਕ ਦੇ ਪਿੱਛੇ ਬੈਠੀ ਸੀ। ਚਾਣਕਯਪੁਰੀ ਖੇਤਰ 'ਚ ਚਾਲਕ ਨੇ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਹੋਏ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਪਤੀ-ਪਤਨੀ ਜ਼ਖਮੀ ਹੋ ਗਏ। ਹਾਦਸੇ ਤੋਂ ਇਕ ਹਫਤੇ ਬਾਅਦ ਮਹਿਲਾ ਦੀ ਮੌਤ ਹੋ ਗਈ ਸੀ। ਪਰਿਵਾਰ ਨੇ ਮੁਆਵਜ਼ੇ ਦੀ ਮੰਗ ਕਰਦੇ ਹੋਏ ਐੱਮ. ਏ. ਸੀ. ਟੀ. ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਐੱਮ. ਏ. ਸੀ. ਟੀ. ਦੇ ਮੌਜੂਦਾ ਅਧਿਕਾਰੀ ਐੱਮ. ਕੇ. ਨਾਗਪਾਲ ਨੇ ਕਿਹਾ ਕਿ ਮ੍ਰਿਤਕ ਸਾਧਨਾ ਸਚਦੇਵਾ ਦਾ ਪਰਿਵਾਰ ਮੁਆਵਜ਼ਾ ਲੈਣ ਦਾ ਹੱਕਦਾਰ ਹੈ। ਉਸ ਨੇ ਰਾਇਲ ਸੁੰਦਰਮ ਅਲਾਇੰਸ ਇੰਸ਼ੋਰੈਂਸ ਕੰਪਨੀ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 92.36 ਲੱਖ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ।


Related News