ਕਸਟਮ ਵਿਭਾਗ ਦਸੰਬਰ ਤੱਕ ਦੇਸ਼ ਭਰ 'ਚ ਲਾਗੂ ਕਰੇਗਾ ਸੰਪਰਕ ਰਹਿਤ ਮੁਲਾਂਕਣ

Monday, Jun 08, 2020 - 06:43 PM (IST)

ਕਸਟਮ ਵਿਭਾਗ ਦਸੰਬਰ ਤੱਕ ਦੇਸ਼ ਭਰ 'ਚ ਲਾਗੂ ਕਰੇਗਾ ਸੰਪਰਕ ਰਹਿਤ ਮੁਲਾਂਕਣ

ਨਵੀਂ ਦਿੱਲੀ — ਸੀਬੀਆਈਸੀ ਨੇ ਕਿਹਾ ਕਿ ਕਸਟਮ ਵਿਭਾਗ 31 ਦਸੰਬਰ ਤੱਕ ਪੂਰੇ ਦੇਸ਼ ਵਿਚ ਪੜਾਅਵਾਰ ਤਰੀਕੇ ਨਾਲ ਸੰਪਰਕ ਰਹਿਤ ਮੁਲਾਂਕਣ ਲਾਗੂ ਕਰੇਗਾ, ਜਿਸਦੀ ਸ਼ੁਰੂਆਤ ਸੋਮਵਾਰ ਯਾਨੀ ਕਿ ਅੱਜ ਚੇਨਈ ਅਤੇ ਬੇਂਗਲੁਰੂ ਤੋਂ ਹੋਈ। ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਇਕ ਸਰਕੂਲਰ ਵਿਚ ਕਿਹਾ ਹੈ ਕਿ ਕਿਉਂਕਿ ਸੰਪਰਕ ਰਹਿਤ ਮੁੱਲਾਂਕਣ (ਜਿਸ ਨੂੰ ਆਮ ਤੌਰ ਤੇ ਅਪ੍ਰਤੱਖ ਜਾਂ ਵਰਚੁਅਲ ਮੁਲਾਂਕਣ ਵਜੋਂ ਜਾਣਿਆ ਜਾਂਦਾ ਹੈ) ਕਸਟਮ ਅਸੈਸਮੈਂਟ ਦੀ ਮੌਜੂਦਾ ਵਿਧੀ ਤੋਂ ਬਿਲਕੁਲ ਵੱਖਰਾ ਹੈ। ਇਸ ਲਈ ਇਸ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤੀ ਜਾ ਰਹੀ ਹੈ। ਤਾਂ ਜੋ ਵਪਾਰੀਆਂ ਅਤੇ ਹਿੱਸੇਦਾਰਾਂ ਦੇ ਕੰਮਰਕਾਜ ਵਿਚ ਕਿਸੇ ਰੁਕਾਵਟ ਤੋਂ ਬਿਨਾਂ ਹੀ ਇਨ੍ਹÎਾਂ ਤਬਦੀਲੀਆਂ ਨੂੰ ਅਪਣਾਇਆ ਜਾ ਸਕੇ।

ਸਰਕੂਲਰ ਵਿਚ ਕਿਹਾ ਗਿਆ ਹੈ, 'ਇਸ ਤਰ੍ਹਾਂ ਬੋਰਡ ਨੇ ਸੰਪਰਕ ਰਹਿਤ ਮੁਲਾਂਕਣ ਨੂੰ ਪੜਾਅਵਾਰ ਢੰਗ ਨਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਸ਼ੁਰੂਆਤ ਉਨ੍ਹਾਂ ਥਾਵਾਂ ਤੋਂ ਹੋਵੇਗੀ ਜਿਨ੍ਹਾਂ ਨੂੰ ਪਹਿਲਾਂ ਦੇ ਪਾਇਲਟ ਪ੍ਰੋਗਰਾਮਾਂ ਦਾ ਤਜਰਬਾ ਹੈ।'

ਸਰਕੂਲਰ ਵਿਚ ਕਿਹਾ ਗਿਆ ਹੈ ਕਿ ਪਹਿਲਾ ਪੜਾਅ ਬੰਗਲੁਰੂ ਅਤੇ ਚੇਨਈ 'ਚ 8 ਜੂਨ 2020 ਤੋਂ ਸ਼ੁਰੂ ਹੋਵੇਗਾ। ਜਿਹੜਾ ਕਿ ਮੁੱਖ ਤੌਰ 'ਤੇ ਕਸਟਮਜ਼ ਐਕਟ, 1975 ਦੇ ਅਧਿਆਇ 84, 85 ਦੇ ਅਧੀਨ ਆਯਾਤ ਵਸਤੂਆਂ ਲਈ ਹੋਵੇਗਾ। ਅਧਿਆਇ 84, 85 ਕੁਝ ਮਸ਼ੀਨਾਂ ਅਤੇ ਬਿਜਲੀ ਉਪਕਰਣਾਂ ਨਾਲ ਸੰਬੰਧਿਤ ਹੈ। ਇਸ ਵਿਚ ਕਿਹਾ ਗਿਆ ਹੈ ਕਿ 31 ਦਸੰਬਰ 2020 ਤਕ ਪੂਰੇ ਭਾਰਤ ਵਿਚ ਸੰਪਰਕ ਰਹਿਤ ਮੁਲਾਂਕਣ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਨ ਦੀਆਂ ਯੋਜਨਾਵਾਂ ਹਨ। ਸੀਬੀਆਈਸੀ ਨੇ ਚੇਨਈ, ਦਿੱਲੀ, ਬੰਗਲੁਰੂ, ਗੁਜਰਾਤ ਅਤੇ ਵਿਸ਼ਾਖਾਪਟਨਮ ਦੇ ਕਸਟਮ ਕੇਂਦਰਾਂ 'ਤੇ ਇਸ ਲਈ ਪਾਇਲਟ ਸਕੀਮਾਂ ਚਲਾਈਆਂ ਹਨ।


author

Harinder Kaur

Content Editor

Related News