Paytm ’ਚ ਸੰਕਟ ਖ਼ਤਮ ਹੀ ਨਹੀਂ ਹੋ ਰਿਹਾ! RBI ਤੋਂ ਬਾਅਦ ਹੁਣ SEBI ਨੇ ਭੇਜਿਆ ਵਾਰਨਿੰਗ ਲੈਟਰ

Wednesday, Jul 17, 2024 - 01:51 PM (IST)

Paytm ’ਚ ਸੰਕਟ ਖ਼ਤਮ ਹੀ ਨਹੀਂ ਹੋ ਰਿਹਾ! RBI ਤੋਂ ਬਾਅਦ ਹੁਣ SEBI ਨੇ ਭੇਜਿਆ ਵਾਰਨਿੰਗ ਲੈਟਰ

ਨਵੀਂ ਦਿੱਲੀ (ਭਾਸ਼ਾ) - ਪੇਟੀਐੱਮ ਦੀ ਮੂਲ ਕੰਪਨੀ ਵਨ97 ਕਮਿਊਨੀਕੇਸ਼ਨਜ਼ ਨੂੰ ਸੇਬੀ ਵੱਲੋਂ ਇਕ ‘ਪ੍ਰਸ਼ਾਸਨਿਕ ਚਿਤਾਵਨੀ ਪੱਤਰ’ (ਵਾਰਨਿੰਗ ਲੈਟਰ) ਮਿਲਿਆ ਹੈ। ਮਾਮਲਾ ਵਿੱਤੀ ਸਾਲ 2021-22 ’ਚ ਆਡਿਟ ਕਮੇਟੀ ਜਾਂ ਸ਼ੇਅਰਧਾਰਕਾਂ ਦੀ ਮਨਜ਼ੂਰੀ ਦੇ ਬਿਨਾਂ ਪੇਟੀਐੱਮ ਪੇਮੈਂਟਸ ਬੈਂਕਸ (ਪੀ. ਪੀ. ਬੀ. ਐੱਲ.) ਦੇ ਨਾਲ ਸਬੰਧਤ ਲੈਣ-ਦੇਣ ਨਾਲ ਜੁੜਿਆ ਹੈ।

ਕੰਪਨੀ ਨੇ ਬੀ. ਐੱਸ. ਈ. ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਉਸ ਨੇ ਲਗਾਤਾਰ ਸੇਬੀ ਦੇ ਨਿਯਮਾਂ ਦੀ ਪਾਲਣਾ ’ਚ ਕੰਮ ਕੀਤਾ ਹੈ। ਫਿਨਟੈੱਕ ਕੰਪਨੀ ਨੇ ਕਿਹਾ ਕਿ ਉਹ ਪਾਲਣਾ ਮਾਪਦੰਡਾਂ ਨੂੰ ਬਣਾਈ ਰੱਖਣ ਅਤੇ ਪਾਰਦਰਸ਼ਤਾ ਨੂੰ ਲੈ ਕੇ ਵਚਨਬੱਧ ਹੈ ਅਤੇ ਸੇਬੀ ਨੂੰ ਆਪਣਾ ਜਵਾਬ ਵੀ ਦੇਵੇਗੀ।

ਸੇਬੀ ਨੂੰ ਗੜਬੜੀ ਦਾ ਪਤਾ ਲੱਗਾ

ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ 15 ਜੁਲਾਈ ਨੂੰ ਲਿਖੇ ਪੱਤਰ ’ਚ ਕਿਹਾ ਕਿ ਉਸ ਨੇ ਵਨ97 ਕਮਿਊਨੀਕੇਸ਼ਨਜ਼ ਅਤੇ ਉਸ ਦੀ ਸਹਿਯੋਗੀ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ (ਪੀ. ਪੀ. ਬੀ. ਐੱਲ.) ਨਾਲ ਸਬੰਧਤ ਵਿੱਤੀ ਅਤੇ ਹੋਰ ਸੂਚਨਾਵਾਂ ਦੇ ਖੁਲਾਸੇ ਦੇ ਸੰਦਰਭ ’ਚ ਜਾਂਚ ਕੀਤੀ ਹੈ। ਸੇਬੀ ਦੇ ਪੱਤਰ ਅਨੁਸਾਰ ਇਸ ਸੰਦਰਭ ’ਚ ਜਾਂਚ ਦੌਰਾਨ ਹੇਠ ਲਿਖੀਆਂ ਗੈਰ-ਪਾਲਣਾ ਵੇਖੀਆਂ ਗਈਆਂ। ਵਿੱਤੀ ਸਾਲ 2021-22 ’ਚ ਕੰਪਨੀ ਅਤੇ/ਜਾਂ ਇਸ ਦੀ ਸਹਿਯੋਗੀ ਕੰਪਨੀਆਂ ਨੇ ਪੀ. ਪੀ. ਬੀ. ਐੱਲ. ਦੇ ਨਾਲ ਵਾਧੂ ਸਬੰਧਤ ਪੱਖ ਲੈਣ-ਦੇਣ (ਆਰ. ਪੀ. ਟੀ.) ਜਾਂ ਤਾਂ ਆਡਿਟ ਕਮੇਟੀ ਜਾਂ ਸ਼ੇਅਰਧਾਰਕਾਂ ਦੀ ਉਚਿਤ ਮਨਜ਼ੂਰੀ ਦੇ ਬਿਨਾਂ ਕੀਤੇ। ਪੇਟੀਐੱਮ ਨੇ ਬੀ. ਐੱਸ. ਈ. ਨੂੰ ਦਿੱਤੀ ਸੂਚਨਾ ’ਚ ਸੇਬੀ ਦੇ ਪੱਤਰ ਦੀ ਵਿਸ਼ਾ-ਵਸਤੂ ਸਾਂਝੀ ਕੀਤੀ।

ਕੰਪਨੀ ਦਾ ਦਾਅਵਾ, ਉਸ ਨੇ ਗਲਤ ਨਹੀਂ ਕੀਤਾ

ਬਾਜ਼ਾਰ ਰੈਗੂਲੇਟਰੀ ਦੇ ਪੱਤਰ ਅਨੁਸਾਰ ਕੰਪਨੀ ਨੇ ਦਾਅਵਾ ਕੀਤਾ ਕਿ ਉਸ ਨੇ ਸ਼ੇਅਰਧਾਰਕਾਂ ਦੇ ਸੰਦਰਭ ਲਈ ਕੰਪਨੀ ਅਤੇ ਉਸ ਦੀ ਸਹਿਯੋਗੀ ਕੰਪਨੀਆਂ ਦੁਆਰਾ ਪੀ. ਪੀ. ਬੀ. ਐੱਲ. ਦੇ ਨਾਲ ਕੀਤੇ ਲੈਣ-ਦੇਣ ਦਾ ਸੰਚਿਤ ਸੰਖਿਆਤਮਕ ਮੁੱਲ ਪ੍ਰਦਾਨ ਕੀਤਾ ਸੀ। ਓ. ਸੀ. ਐੱਲ. ਅਤੇ ਪੀ. ਪੀ. ਬੀ. ਐੱਲ. ਦੀਆਂ ਸਹਿਯੋਗੀ ਕੰਪਨੀਆਂ ’ਚ ਲੈਣ-ਦੇਣ ਵਿੱਤੀ ਸਾਲ 2021-22 ਦੌਰਾਨ ਆਰ. ਪੀ. ਟੀ. ਦੇ ਰੂਪ ’ਚ ਠੀਕ ਨਹੀਂ ਹਨ।’’

ਸੇਬੀ ਨੇ ਕਿਹਾ,‘‘ਦੂਜੀ ਪਾਸੇ ਕੰਪਨੀ ਦੇ ਨਿਰਦੇਸ਼ਕ ਮੰਡਲ ਅਤੇ ਆਡਿਟ ਕਮੇਟੀ ਨੇ ਓ. ਸੀ. ਐੱਲ. ਅਤੇ/ਜਾਂ ਇਸ ਦੀਆਂ ਸਹਿਯੋਗੀ ਕੰਪਨੀਆਂ ’ਚ ਪੀ. ਪੀ. ਬੀ. ਐੱਲ. ਦੇ ਨਾਲ ਲੈਣ-ਦੇਣ ਨੂੰ ਮਹੱਤਵਪੂਰਨ ਆਰ. ਪੀ. ਟੀ. ਮੰਨਿਆ ਹੈ। ਨਾਲ ਹੀ ਇਕ ਪ੍ਰਸਤਾਵ ਪਾਸ ਕੀਤਾ ਗਿਆ ਕਿ ਪੀ. ਪੀ. ਬੀ. ਐੱਲ. ਦੇ ਨਾਲ ਆਰ. ਪੀ. ਟੀ., ਸਬੰਧਤ ਪ੍ਰਸਤਾਵਾਂ ’ਚ ਜ਼ਿਕਰਯੋਗ ਸੀਮਾਵਾਂ ਦੇ ਅੰਦਰ ਹੋਣਗੇ।’’

ਸੇਬੀ ਦੇ ਪੱਤਰ ’ਚ ਬਿਨਾਂ ਪ੍ਰਵਾਨਗੀ ਤੋਂ ਵਾਧੂ ਆਰ. ਪੀ. ਟੀ. (ਓ. ਸੀ. ਐੱਲ. ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ’ਚ, ਪੀ. ਪੀ. ਬੀ. ਐੱਲ. ਦੇ ਨਾਲ) ਨੂੰ ਸੂਚੀਬੱਧ ਕੀਤਾ ਗਿਆ ਹੈ, ਜੋ 324 ਕਰੋਡ਼ ਰੁਪਏ (ਓ. ਸੀ. ਐੱਲ. ਦੁਆਰਾ ਪੀ. ਪੀ. ਬੀ. ਐੱਲ. ਵੱਲੋਂ ਸੇਵਾਵਾਂ ਪ੍ਰਾਪਤ ਕਰਨਾ) ਅਤੇ 36 ਕਰੋਡ਼ ਰੁਪਏ (ਓ. ਸੀ. ਐੱਲ. ਦੁਆਰਾ ਪੀ. ਪੀ. ਬੀ. ਐੱਲ. ਨੂੰ ਸੇਵਾਵਾਂ ਪ੍ਰਦਾਨ ਕਰਨਾ) ਹੈ।

ਉਲੰਘਣਾ ਬੇਹੱਦ ‘ਗੰਭੀਰ’

ਸੇਬੀ ਨੇ ਕਿਹਾ ਕਿ ਉਲੰਘਣਾ ਬੇਹੱਦ ‘ਗੰਭੀਰ’ ਹੈ। ਉਸ ਨੇ ਕਿਹਾ ਕਿ ਇਸ ਲਈ ਤੁਹਾਨੂੰ ਭਵਿੱਖ ’ਚ ਸੁਚੇਤ ਰਹਿਣ ਅਤੇ ਆਪਣੇ ਪਾਲਣਾ ਮਾਪਦੰਡਾਂ ’ਚ ਸੁਧਾਰ ਕਰਨ ਦੀ ਚਿਤਾਵਨੀ ਦਿੱਤੀ ਜਾਂਦੀ ਹੈ, ਤਾਂਕਿ ਭਵਿੱਖ ’ਚ ਅਜਿਹਾ ਕੁੱਝ ਦੁਬਾਰਾ ਨਾ ਹੋਵੇ। ਅਜਿਹਾ ਨਾ ਕਰਨ ’ਤੇ ਕਾਨੂੰਨ ਦੇ ਅਨੁਸਾਰ ਉਚਿਤ ਲਾਗੂਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਬਾਜ਼ਾਰ ਰੈਗੂਲੇਟਰੀ ਨੇ ਕੰਪਨੀ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਆਪਣਾ ਪੱਤਰ ਨਿਰਦੇਸ਼ਕ ਮੰਡਲ ਦੀ ਬੈਠਕ ’ਚ ਉਸ ਦੀ ਜਾਣਕਾਰੀ ਅਤੇ ਜ਼ਰੂਰੀ ਸੁਧਾਰਾਤਮਕ ਕਾਰਵਾਈ ਲਈ ਰੱਖੇ, ਜਿਸ ਤੋਂ ਬਾਅਦ 10 ਦਿਨ ਾਂ ਦੇ ਅੰਦਰ ਕਾਰਵਾਈ ਰਿਪੋਰਟ ਸੇਬੀ ਨੂੰ ਪੇਸ਼ ਕੀਤੀ ਜਾਵੇ।


author

Harinder Kaur

Content Editor

Related News