ਦੇਸ਼ ਦਾ ਨਿਰਯਾਤ ਚਾਲੂ ਵਿੱਤੀ ਸਾਲ ਦੇ 750 ਅਰਬ ਡਾਲਰ ਦੇ ਪਾਰ ਰਹੇਗਾ : ਗੋਇਲ

03/14/2023 11:05:45 AM

ਨਵੀਂ ਦਿੱਲੀ- ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦਾ ਵਸਤੂ ਅਤੇ ਸੇਵਾ ਨਿਰਯਾਤ ਚਾਲੂ ਵਿੱਤੀ ਸਾਲ (2022-23) 'ਚ 750 ਅਰਬ ਡਾਲਰ ਨੂੰ ਪਾਰ ਕਰਨ ਦੀ ਰਾਹ 'ਤੇ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਦੇਸ਼ਾਂ 'ਚ ਰੁਪਏ 'ਚ ਵਪਾਰ ਵਧਾਉਣ ਨੂੰ ਲੈ ਕੇ ਚਰਚਾ ਜਾਰੀ ਹੈ। ਗੋਇਲ ਨੇ ਕਿਹਾ ਕਿ ਪਿਛਲੇ ਸਾਲ ਦੇਸ਼ ਦਾ ਨਿਰਯਾਤ 676 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਉਨ੍ਹਾਂ ਨੇ ਇਥੇ ਭਾਰਤੀ ਉਦਯੋਗ ਪਰਿਸੰਘ (ਸੀ.ਆਈ.ਆਈ.) ਸ਼ਿਖਰ ਸੰਮੇਲਨ 'ਚ ਕਿਹਾ ਕਿ ਅਸੀਂ 2022-23 'ਚ 750 ਅਰਬ ਡਾਲਰ ਦੀਆਂ ਵਸਤੂਆਂ ਅਤੇ ਸੇਵਾਵਾਂ ਦੇ ਨਿਰਯਾਤ ਦੇ ਟੀਚੇ ਨੂੰ ਪਾਰ ਕਰਨ ਦੇ ਲਈ ਅੱਗੇ ਵਧ ਰਹੇ ਹਾਂ... ਅਸੀਂ ਕਈ ਦੇਸ਼ਾਂ ਦੇ ਨਾਲ ਰੁਪਏ ਦੇ ਵਪਾਰ ਦਾ ਵਿਸਤਾਰ ਕਰ ਰਹੇ ਹਾਂ। ਇਨ੍ਹਾਂ 'ਚੋਂ ਕਈ ਮਾਮਲਿਆਂ 'ਚ, ਗੱਲਬਾਤ ਕਾਫ਼ੀ ਅੱਗੇ ਵਧ ਗਈ ਹੈ।

ਇਹ ਵੀ ਪੜ੍ਹੋ- ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ
ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਜਨਵਰੀ ਦੌਰਾਨ ਭਾਰਤ ਦਾ ਵਸਤੂ ਨਿਰਯਾਤ ਵਧ ਕੇ 369.25 ਅਰਬ ਡਾਲਰ ਰਿਹਾ। ਇਹ ਪਿਛਲੇ ਸਾਲ ਦੀ ਸਮਾਨ ਮਿਆਦ 'ਚ 340.28 ਅਰਬ ਡਾਲਰ ਰਿਹਾ ਸੀ। ਇਸ ਦੇ ਨਾਲ ਹੀ 10 ਮਹੀਨੇ ਦੀ ਮਿਆਦ ਦੇ ਦੌਰਾਨ ਸੇਵਾਵਾਂ ਦਾ ਨਿਰਯਾਤ 272 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ- ਸਰੀਰ 'ਚ ਪਾਣੀ ਦੀ ਘਾਟ ਹੋਣ 'ਤੇ ਦਿਖਾਈ ਦਿੰਦੇ ਨੇ 'ਸਿਰ ਦਰਦ' ਸਣੇ ਇਹ ਲੱਛਣ, ਭੁੱਲ ਕੇ ਨਾ ਕਰੋ ਨਜ਼ਰਅੰਦਾਜ਼

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News