ਦੇਸ਼ ਦੇ 2 ਸਭ ਤੋਂ ਵੱਡੇ ਬੈਂਕਾਂ ICICI ਅਤੇ HDFC ਨੇ ਦਿੱਤਾ ਲੋਕਾਂ ਨੂੰ ਵੱਡਾ ਝਟਕਾ, ਇਹ ਹੈ ਪੂਰਾ ਮਾਮਲਾ
Wednesday, Jun 11, 2025 - 05:40 AM (IST)

ਬਿਜ਼ਨੈੱਸ ਡੈਸਕ : ਭਾਰਤ ਦੇ 2 ਵੱਡੇ ਨਿੱਜੀ ਬੈਂਕਾਂ ਨੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ICICI ਅਤੇ HDFC ਨੇ ਆਪਣੀਆਂ MCLR ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਨਿੱਜੀ ਖੇਤਰ ਦੇ HDFC ਬੈਂਕ ਨੇ ਆਪਣੀਆਂ ਕਰਜ਼ਾ ਦਰਾਂ MCLR ਵਿੱਚ 10 ਬੇਸਿਸ ਪੁਆਇੰਟ ਘਟਾ ਦਿੱਤੀਆਂ ਹਨ, ਜੋ ਕਿ ਹੁਣ ਤੋਂ 3 ਸਾਲਾਂ ਦੀ ਮਿਆਦ ਲਈ 8.90% ਤੋਂ 9.10% ਦੇ ਵਿਚਕਾਰ ਹਨ। ਦੂਜੇ ਪਾਸੇ ICICI ਬੈਂਕ ਨੇ 3 ਕਰੋੜ ਰੁਪਏ ਤੱਕ ਦੀ ਜਮ੍ਹਾਂ ਰਾਸ਼ੀ 'ਤੇ ਵਿਆਜ ਦਰਾਂ ਵਿੱਚ 10 ਤੋਂ 35 ਬੇਸਿਸ ਪੁਆਇੰਟ ਘਟਾ ਦਿੱਤੇ ਹਨ। ਇਸਦਾ ਸਿੱਧਾ ਪ੍ਰਭਾਵ ਤੁਹਾਡੀ ਬੱਚਤ 'ਤੇ ਪਵੇਗਾ।
ਇਹ ਵੀ ਪੜ੍ਹੋ : ਭਾਰਤ 'ਚ ਹੋਣ ਜਾ ਰਿਹਾ ਵੱਡਾ ਬਦਲਾਅ, ਹੁਣ 20°C ਤੋਂ ਘੱਟ 'ਤੇ ਨਹੀਂ ਚੱਲੇਗਾ AC, ਨਹੀਂ ਤਾਂ....
ICICI ਬੈਂਕ ਹੁਣ 271 ਦਿਨਾਂ ਤੋਂ 1 ਸਾਲ ਦੀ ਜਮ੍ਹਾਂ ਰਾਸ਼ੀ 'ਤੇ 5.75% ਵਿਆਜ ਦੇ ਰਿਹਾ ਹੈ, ਜੋ ਕਿ ਪਹਿਲਾਂ ਨਾਲੋਂ 25 ਬੇਸਿਸ ਪੁਆਇੰਟ ਘੱਟ ਹੈ। 18 ਮਹੀਨਿਆਂ ਤੋਂ 2 ਸਾਲਾਂ ਦੀ ਜਮ੍ਹਾਂ ਰਾਸ਼ੀ 'ਤੇ ਵਿਆਜ ਦਰ 35 ਬੇਸਿਸ ਪੁਆਇੰਟ ਘੱਟ ਕੇ 6.50% ਹੋ ਗਈ ਹੈ। 5 ਸਾਲ ਤੋਂ 10 ਸਾਲ ਦੀ ਜਮ੍ਹਾਂ ਰਾਸ਼ੀ 'ਤੇ ਵਿਆਜ ਦਰ 10 ਬੇਸਿਸ ਪੁਆਇੰਟ ਘੱਟ ਕੇ 6.60% ਹੋ ਗਈ ਹੈ। ਇਸ ਤੋਂ ਇਲਾਵਾ ਟੈਕਸ ਸੇਵਰ ਐੱਫਡੀ ਦੀ ਵਿਆਜ ਦਰ ਵਿੱਚ 15 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਗਈ ਹੈ, ਜੋ ਹੁਣ 6.60% ਹੈ।
ਰੈਪੋ ਰੇਟ 'ਚ ਕਟੌਤੀ
ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਹੋਈ ਐੱਮਪੀਸੀ ਮੀਟਿੰਗ ਵਿੱਚ ਰੈਪੋ ਰੇਟ ਘਟਾਉਣ ਦਾ ਫੈਸਲਾ ਕੀਤਾ। ਆਰਬੀਆਈ ਵੱਲੋਂ ਸ਼ੁੱਕਰਵਾਰ ਨੂੰ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਉਮੀਦਾਂ ਦੇ ਅਨੁਸਾਰ ਹੈ। ਬੈਂਕ ਆਫ਼ ਬੜੌਦਾ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਇੰਡੀਆ ਅਤੇ ਇੰਡੀਅਨ ਬੈਂਕ ਸਮੇਤ ਵੱਡੇ ਜਨਤਕ ਖੇਤਰ ਦੇ ਕਰਜ਼ਦਾਤਾ ਪਹਿਲਾਂ ਹੀ ਆਪਣੀ ਰੈਪੋ-ਲਿੰਕਡ ਕਰਜ਼ ਦਰ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਕਰ ਚੁੱਕੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬੈਂਕ ਭਵਿੱਖ ਵਿੱਚ ਬੱਚਤ ਬੈਂਕ ਖਾਤਿਆਂ 'ਤੇ ਵਿਆਜ ਦਰ ਵਿੱਚ 25-50 ਬੇਸਿਸ ਪੁਆਇੰਟ ਦੀ ਕਟੌਤੀ ਕਰ ਸਕਦੇ ਹਨ।
ਇਹ ਵੀ ਪੜ੍ਹੋ : ਕਰਮਚਾਰੀ ਆਪਣੀ ਕੰਪਨੀ ਨੂੰ ਹੀ ਲਾ ਗਏ ਕਰੋੜਾਂ ਦਾ ਚੂਨਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਇਨ੍ਹਾਂ ਬੈਂਕਾਂ ਨੇ ਵੀ ਕੀਤੀ ਕਟੌਤੀ
ਐਚਡੀਐਫਸੀ ਅਤੇ ਆਈਸੀਆਈਸੀਆਈ ਬੈਂਕ ਤੋਂ ਇਲਾਵਾ ਦੇਸ਼ ਦੇ ਸਰਕਾਰੀ ਬੈਂਕਾਂ ਕੈਨਰਾ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਨੇ ਵੀ ਐੱਫਡੀ 'ਤੇ ਵਿਆਜ ਦਰ ਘਟਾ ਦਿੱਤੀ ਹੈ। ਆਰਬੀਆਈ ਵੱਲੋਂ ਰੈਪੋ ਰੇਟ ਘਟਾਉਣ ਤੋਂ ਬਾਅਦ ਬੈਂਕ ਲਗਾਤਾਰ ਐੱਫਡੀ 'ਤੇ ਵਿਆਜ ਦਰਾਂ ਘਟਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8