25 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰ ਰਹੇ ਹਨ MSMEs

Saturday, Jun 28, 2025 - 03:42 PM (IST)

25 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰ ਰਹੇ ਹਨ MSMEs

ਨਵੀਂ ਦਿੱਲੀ- ਦੇਸ਼ 'ਚ ਕੰਮ ਕਰ ਰਹੇ 6.5 ਕਰੋੜ ਤੋਂ ਵੱਧ ਸੂਖਮ, ਛੋਟੇ ਅਤੇ ਮੱਧਮ ਉੱਦਮ (ਐੱਮ.ਐੱਸ.ਐੱਮ.ਈ.) 25 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰ ਰਹੇ ਹਨ। ਵਿੱਤ ਮੰਤਰਾਲਾ ਨੇ 'ਐਕਸ' 'ਤੇ ਵਿਸ਼ਵ ਐੱਮਐੱਸਐੱਮਈ ਦਿਵਸ 'ਤੇ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਕੇਂਦਰ ਸਰਕਾਰ ਐੱਮਐੱਸਐੱਮਈ ਖੇਤਰ ਦੀ ਵਿਕਾਸ ਯਾਤਰਾ ਨੂੰ ਗਤੀ ਦੇ ਰਹੀ ਹੈ। ਇਸ ਲਈ ਸਰਕਾਰ ਵਲੋਂ ਐੱਮਐੱਸਐੱਮਈ ਨੂੰ ਕਈ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮਿਊਚੁਅਲ ਕ੍ਰੈਡਿਟ ਗਾਰੰਟੀ ਯੋਜਨਾ ਦੇ ਅਧੀਨ 100 ਕਰੋੜ ਰੁਪਏ ਤੱਕ ਦੇ ਐੱਮਐੱਸਐੱਮਈ ਕਰਜ਼ਿਆਂ 'ਤੇ 60 ਫੀਸਦੀ ਤੱਕ ਦੀ ਗਾਰੰਟੀ ਪ੍ਰਦਾਨ ਕੀਤੀ ਜਾ ਰਹੀ ਹੈ। ਨਵਾਂ ਕ੍ਰੈਡਿਟ ਅਸੈਸਮੈਂਟ ਮਾਡਲ ਜੋ ਐੱਮਐੱਸਐੱਮਈ ਦਾ ਮੁਲਾਂਕਣ ਜ਼ਮਾਨਤ 'ਤੇ ਨਹੀਂ ਸਗੋਂ ਨਕਦੀ ਪ੍ਰਵਾਹ ਦੇ ਆਧਾਰ 'ਤੇ ਕਰਦਾ ਹੈ। 

ਐੱਮਐੱਸਐੱਮਈ ਦੀ ਪਰਿਭਾਸ਼ਾ 'ਚ ਨਿਵੇਸ਼ ਸੀਮਾ 2.5 ਗੁਣਾ ਅਤੇ ਟਰਨਓਵਰ ਸੀਮਾ 2 ਗੁਣਾ ਵਧਾਈ ਗਈ ਹੈ। ਉੱਦਮ-ਰਜਿਸਟਰਡ ਸੂਖਮ ਉਦਯੋਗਾਂ ਨੂੰ 5 ਲੱਖ ਰੁਪਏ ਤੱਕ ਦੇ ਕ੍ਰੈਡਿਟ ਕਾਰਡ ਦੀ ਸਹੂਲਤ ਦਿੱਤੀ ਗਈ ਹੈ। ਪੀਐੱਮ ਮੁਦਰਾ ਯੋਜਨਾ ਦੇ 'ਤਰੁਣ' ਸ਼੍ਰੇਣੀ ਦੀ ਸੀਮਾ ਵਧਾ ਕੇ 20 ਲੱਖ ਰੁਪਏ ਕੀਤੀ ਗਈ ਹੈ। ਮੰਤਰਾਲਾ ਨੇ ਕਿਹਾ ਕਿ ਭਾਰਤ ਟਰੇਡ ਨੈੱਟ ਦੇ ਮਾਧਿਅਮ ਨਾਲ ਦਸਤਾਵੇਜ਼ੀ ਪ੍ਰਕਿਰਿਆ ਨੂੰ ਸਰਲ ਕੀਤਾ ਗਿਆ, ਵਪਾਰਕ ਰੁਕਾਵਟਾਂ ਨੂੰ ਘੱਟ ਕੀਤਾ ਗਿਆ। ਕੋਵਿਡ-19 ਦੌਰਾਨ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਯੋਜਨਾ ਨੇ 14 ਲੱਖ ਤੋਂ ਵੱਧ ਐੱਮਐੱਸਐੱਮਈ ਨੂੰ ਬਚਾਇਆ। ਪੀਐੱਮ ਮੁਦਰਾ, ਪੀਐੱਮ ਵਿਸ਼ਵਕਰਮਾ ਅਤੇ ਪੀਐੱਮ ਸਵਾਨਿਧੀ ਵਰਗੀਆਂ ਯੋਜਨਾਵਾਂ ਦੇ ਮਾਧਿਅਮ ਨਾਲ ਕ੍ਰੈਡਿਟ ਮਦਦ ਵੀ ਪ੍ਰਦਾਨ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News