ਮਹੀਨੇ ਦੇ ਪਹਿਲੇ ਦਿਨ ਹੀ ਯਾਤਰੀਆਂ ਨੂੰ ਵੱਡਾ ਝਟਕਾ ! ਸਫ਼ਰ ਹੋ ਗਿਆ ਮਹਿੰਗਾ
Tuesday, Jul 01, 2025 - 10:01 AM (IST)

ਨਵੀਂ ਦਿੱਲੀ- ਭਾਰਤੀ ਰੇਲਵੇ ਦੇ ਲੰਬੀ ਦੂਰੀ ਦੇ ਯਾਤਰੀ ਕਿਰਾਏ 1 ਜੁਲਾਈ ਤੋਂ ਵਧਾ ਦਿੱਤੇ ਗਏ ਹਨ। ਵੱਡੇ ਸ਼ਹਿਰਾਂ ਦੀਆਂ ਉਪਨਗਰੀ ਅਤੇ ਮਹੀਨਾਵਾਰ ਜਾਂ ਤਿਮਾਹੀ ਸੀਜ਼ਨ ਟਿਕਟਾਂ ਦੀਆਂ ਦਰਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਰੇਲਵੇ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਭਾਰਤੀ ਰੇਲਵੇ ਨੇ 1 ਜੁਲਾਈ ਯਾਨੀ ਅੱਜ ਤੋਂ ਮੇਲ-ਐਕਸਪ੍ਰੈੱਸ ਟਰੇਨਾਂ ਦੇ ਗੈਰ-ਰਾਖਵੇਂ ਦੂਜੀ ਕਲਾਸ, ਸਲੀਪਰ ਕਲਾਸ ਅਤੇ ਨਾਨ-ਏ. ਸੀ. ਪਹਿਲੇ ਦਰਜੇ ਦੇ ਕਿਰਾਏ ’ਚ ਇਕ ਪੈਸਾ ਪ੍ਰਤੀ ਕਿਲੋਮੀਟਰ ਅਤੇ ਸਾਰੀਆਂ ਕਿਸਮਾਂ ਦੀਆਂ ਏ. ਸੀ. ਕਲਾਸਾਂ ’ਚ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ
ਸੂਤਰਾਂ ਅਨੁਸਾਰ, ਸਾਧਾਰਣ ਯਾਤਰੀ ਸ਼੍ਰੇਣੀ ਦੀਆਂ ਟਰੇਨਾਂ ’ਚ ਸਾਧਾਰਣ ਯਾਤਰੀ ਸ਼੍ਰੇਣੀ ਦੀਆਂ ਟਿਕਟਾਂ ਦੀਆਂ ਦਰਾਂ ’ਚ 500 ਕਿਲੋਮੀਟਰ ਤੱਕ ਦੀ ਦੂਰੀ ਦੇ ਯਾਤਰੀਆਂ ਲਈ ਕੋਈ ਵਾਧਾ ਨਹੀਂ ਕੀਤਾ ਗਿਆ ਹੈ, ਜਦਕਿ, 501 ਕਿਲੋਮੀਟਰ ਤੋਂ 1500 ਕਿਲੋਮੀਟਰ ਤੱਕ ਦੀ ਦੂਰੀ ਲਈ ਟਿਕਟ ’ਤੇ 5 ਰੁਪਏ, 1501 ਤੋਂ 2500 ਕਿਲੋਮੀਟਰ ਤੱਕ ਦੀ ਦੂਰੀ ਲਈ 10 ਰੁਪਏ ਅਤੇ 2501 ਤੋਂ 3000 ਕਿਲੋਮੀਟਰ ਤੱਕ ਦੀ ਦੂਰੀ ਲਈ ਕਿਰਾਏ ’ਚ 15 ਰੁਪਏ ਵਧਾਏ ਗਏ ਹਨ। ਇਨ੍ਹਾਂ ਹੀ ਟਰੇਨਾਂ ਦੇ ਸਲੀਪਰ ਸ਼੍ਰੇਣੀ ਅਤੇ ਪਹਿਲੀ ਸ਼੍ਰੇਣੀ ਦੇ ਕਿਰਾਏ ’ਚ ਅੱਧਾ ਪੈਸਾ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੇਲਵੇ ਦੇ ਯਾਤਰੀਆਂ ਦੇ ਕਿਰਾਏ ’ਚ ਸਾਲ 2014 ’ਚ ਵਾਧਾ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8