ਦੇਸ਼ ਨੂੰ 5 ਟ੍ਰਿਲੀਅਨ ਡਾਲਰ ਇਕਾਨਮੀ ਬਣਾਉਣ 'ਚ ਅਹਿਮ ਯੋਗਦਾਨ ਨਿਭਾ ਰਿਹਾ ਆਟੋਮੋਬਾਈਲ ਸੈਕਟਰ
Sunday, Jun 29, 2025 - 02:14 PM (IST)

ਨਵੀਂ ਦਿੱਲੀ- ਭਾਰਤ ਦਾ ਆਟੋਮੋਬਾਈਲ ਸੈਕਟਰ ਹੁਣ ਸਿਰਫ਼ ਗੱਡੀਆਂ ਹੀ ਨਹੀਂ ਬਣਾ ਰਿਹਾ, ਸਗੋਂ ਇਹ ਦੇਸ਼ ਦੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਤੱਕ ਲੈ ਜਾਣ ਵਾਲੀ ਮੁੱਖ ਤਾਕਤ ਬਣ ਰਿਹਾ ਹੈ। ਆਟੋਮੋਬਾਈਲ ਸੈਕਟਰ ਹੁਣ ਭਾਰਤ ਦੀ GDP ਵਿੱਚ ਲਗਭਗ 7.1 ਫ਼ੀਸਦੀ ਦਾ ਯੋਗਦਾਨ ਦੇ ਰਿਹਾ ਹੈ, ਜੋ ਕਿ ਨਿਰਯਾਤ ਤੋਂ ਲੈ ਕੇ ਰੋਜ਼ਗਾਰ ਤੱਕ ਹਰ ਪੱਖੋਂ ਦੇਸ਼ ਨੂੰ ਅੱਗੇ ਵਧਾ ਰਿਹਾ ਹੈ।
ਇਹ ਸੈਕਟਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਲਗਭਗ 3.7 ਕਰੋੜ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਹੈ। ਇਸ ਦੇ ਨਾਲ-ਨਾਲ EV, ਹਾਈਬ੍ਰਿਡ ਅਤੇ Hydrogen Fuel ਵਰਗੀਆਂ ਨਵੀਆਂ ਤਕਨਾਲੋਜੀਆਂ ਦੀ ਮਦਦ ਨਾਲ ਭਾਰਤ ਨੇਚਰ ਫਰੈਂਡਲੀ ਵਾਹਨਾਂ ਦਾ ਨਿਰਯਾਤ ਕੇਂਦਰ ਵੀ ਬਣ ਰਿਹਾ ਹੈ। TVS, Hero ਅਤੇ Bajaj ਵਰਗੀਆਂ ਕੰਪਨੀਆਂ ਵਿਦੇਸ਼ੀ ਮਾਰਕੀਟਾਂ ਵਿੱਚ ਆਪਣੀ ਠੋਸ ਮੌਜੂਦਗੀ ਦਰਜ ਕਰਵਾ ਰਹੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜੀ ਕਾਫ਼ਲੇ 'ਤੇ ਹੋ ਗਿਆ ਹਮਲਾ, 13 ਜਵਾਨਾਂ ਦੀ ਗਈ ਜਾਨ
ਸਰਕਾਰ ਵੱਲੋਂ ਵੀ ਆਟੋ ਸੈਕਟਰ ਨੂੰ ਮਜ਼ਬੂਤ ਬਣਾਉਣ ਲਈ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਤਪਾਦਨ-ਸਬੰਧੀ ਉਤਸ਼ਾਹਨ (PLI) ਯੋਜਨਾ, FAME ਸਕੀਮ ਅਤੇ Advanced Chemistry Cell (ACC) ਉਤਸ਼ਾਹਨ ਜਿਹੀਆਂ ਸਕੀਮਾਂ ਹੇਠ ਇਸ ਖੇਤਰ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਹੋ ਰਿਹਾ ਹੈ। EV ਉਤਪਾਦਨ ਲਈ 26,000 ਕਰੋੜ, ACC ਲਈ 18,000 ਕਰੋੜ ਅਤੇ FAME-II ਲਈ 10,000 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ।
ਇਸ ਤੋਂ ਇਲਾਵਾ ਭਾਰਤ ਨੇ ਲੋਜਿਸਟਿਕ ਲਾਗਤਾਂ ਨੂੰ ਵੀ ਘਟਾ ਕੇ 16 ਫ਼ੀਸਦੀ ਤੋਂ 10 ਫ਼ੀਸਦੀ ਦੇ ਨੇੜੇ ਲਿਆਉਣ ਦੀ ਯੋਜਨਾ ਬਣਾ ਲਈ ਹੈ, ਜਿਸ ਨਾਲ ਭਾਰਤੀ ਉਤਪਾਦ ਹੋਰ ਸਸਤੇ ਤੇ ਮੁਕਾਬਲੇਯੋਗ ਬਣਨਗੇ। ਆਟੋ ਸੈਕਟਰ ਦੀ ਇਹ ਗਤੀਸ਼ੀਲਤਾ ਸਿਰਫ਼ ਅਰਥਿਕ ਲਾਭ ਹੀ ਨਹੀਂ, ਸਗੋਂ ਸੁਨਹਿਰੇ ਭਵਿੱਖ ਵੱਲ ਵੀ ਇੱਕ ਵੱਡਾ ਕਦਮ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e