ਪਟੜੀ ’ਤੇ ਪਰਤ ਰਿਹਾ ਹੈ ਦੇਸ਼ ਦਾ ਸ਼ਹਿਰੀ ਹਵਾਬਾਜ਼ੀ ਖੇਤਰ, ਘਰੇਲੂ ਮੁਸਾਫਰਾਂ ਦੀ ਗਿਣਤੀ ’ਚ ਤੇਜ਼ੀ ਬਣੀ ਰਹੇਗੀ

Thursday, Dec 29, 2022 - 07:03 PM (IST)

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਕਿਹਾ ਕਿ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ ’ਚ ਉਤਸ਼ਾਹਜਨਕ ਵਾਧੇ ਦੇ ਨਾਲ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ ’ਚ ਤੇਜ਼ੀ ਨਾਲ ਰਿਵਾਈਵਲ ਹੋ ਰਿਹਾ ਹੈ ਅਤੇ ਇਹ ਰਫਤਾਰ ਅੱਗੇ ਵੀ ਬਣੇ ਰਹਿਣ ਦੀ ਉਮੀਦ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਇਹ ਵੀ ਕਿਹਾ ਕਿ ਹਵਾਈ ਅੱਡਿਆਂ ’ਤੇ ਭੀੜ ਨੂੰ ਘੱਟ ਕਰਨ ਲਈ ਯਤਨ ਕੀਤੇ ਗਏ ਹਨ। ਇਹ ਯਕੀਨੀ ਕੀਤਾ ਗਿਆ ਹੈ ਕਿ ਹਵਾਈ ਅੱਡਾ ਸੰਚਾਲਨ ਇਸ ਲਈ ਹਰ ਜ਼ਰੂਰੀ ਕਦਮ ਚੁੱਕੇ। ਖੇਤਰ ’ਤੇ ਕੋਰੋਨਾ ਵਾਇਰਸ ਮਹਾਮਾਰੀ ਦਾ ਕਾਫੀ ਉਲਟ ਪ੍ਰਭਾਵ ਪਿਆ।

ਹਾਲਾਂਕਿ ਉਸ ਤੋਂ ਬਾਅਦ ਇਹ ਪਟੜੀ ’ਤੇ ਪਰਤ ਰਿਹਾ ਹੈ। ਪਿਛਲੇ ਕੁੱਝ ਹਫਤੇ ਤੋਂ ਰੋਜ਼ਾਨਾ ਆਧਾਰ ’ਤੇ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 4 ਲੱਖ ਤੋਂ ਉੱਪਰ ਪਹੁੰਚ ਗਈ ਹੈ। ਸਿੰਧੀਆ ਨੇ ਕਿਹਾ ਕਿ ਘਰੇਲੂ ਮੁਸਾਫਰਾਂ ਦੀ ਗਿਣਤੀ ਕਾਫੀ ਉਤਸ਼ਾਹਜਨਕ ਹੈ। ਇਸ ਸਾਲ ਨਵੰਬਰ ਤੱਕ ਇਹ 11.1 ਕਰੋੜ ਦੇ ਕਰੀਬ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਰਿਵਾਈਵਲ ਦੇ ਰਾਹ ’ਤੇ ਹੈ। ਆਰਥਿਕ ਭਾਸ਼ਾ ’ਚ ਕਿਹਾ ਜਾਵੇ ਤਾਂ ਇਹ ਰਿਵਾਈਵਲ ਵੀ ਆਕਾਰ (ਗਿਰਾਵਟ ਤੋਂ ਬਾਅਦ ਤੇਜ਼ ਵਾਧਾ) ਵਿਚ ਹੈ।

ਮੈਨੂੰ ਭਰੋਸਾ ਹੈ ਕਿ ਜਹਾਜ਼ਾਂ ਅਤੇ ਹਵਾਈ ਅੱਡਿਆਂ ’ਤੇ ਸਾਡੇ ਗਾਹਕਾਂ ਨੂੰ ਜਿਨ੍ਹਾਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਉਸ ਨੂੰ ਦੇਖਦੇ ਹੋਏ ਅਸੀਂ ਵਧੇਰੇ ਹਿੱਸੇਦਾਰੀ ਅਤੇ ਹਵਾਈ ਯਾਤਰਾ ਦੇ ਵਧਦੇ ਕ੍ਰੇਜ਼ ਨੂੰ ਦੇਖ ਰਹੇ ਹਾਂ। ਇਹੀ ਕਾਰਨ ਹੈ ਕਿ ਅਸੀਂ ਹਵਾਈ ਮੁਸਾਫਰਾਂ ਦੀ ਗਿਣਤੀ ’ਚ ਕਾਫੀ ਵਾਧਾ ਦੇਖ ਰਹੇ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ’ਚ ਦੇਸ਼ ’ਚ ਇਹ ਵਾਧਾ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਮੁਸਾਫਰਾਂ ਦੀ ਗਿਣਤੀ ਪਿਛਲੇ ਦੋ ਹਫਤਿਆਂ ’ਚ ਲਗਾਤਾਰ ਲਗਭਗ 4.15 ਲੱਖ ਰਹੀ ਅਤੇ 24 ਦਸੰਬਰ ਨੂੰ ਤਾਂ ਇਹ 4.35 ਲੱਖ ’ਤੇ ਪਹੁੰਚ ਗਈ। ਇਸ ਦੇ ਨਾਲ ਅਸੀਂ ਕੋਵਿਡ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਗਏ ਹਾਂ। ਪੂਰੇ ਸਾਲ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਾਂ 2019 ’ਚ ਮੁਸਾਫਰਾਂ ਦੀ ਗਿਣਤੀ 14.4 ਕਰੋੜ ਸੀ।


Harinder Kaur

Content Editor

Related News