ਚੋਣਾਂ ਤੋਂ ਪਹਿਲਾਂ ਸ਼ੁਰੂ ਹੋਵੇਗਾ 13 ਏਅਰਪੋਰਟ ਦਾ ਨਿਰਮਾਣ, ਉੱਤਰ ਪ੍ਰਦੇਸ਼ ''ਚ ਵੀ ਬਣਨਗੇ 5 ਨਵੇਂ ਹਵਾਈ ਅੱਡੇ

Monday, Feb 05, 2024 - 12:03 PM (IST)

ਨੈਸ਼ਨਲ ਡੈਸਕ : ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਵਿਚ 13 ਨਵੇਂ ਹਵਾਈ ਅੱਡਿਆਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਮਈ ਤੱਕ 13 ਹਵਾਈ ਅੱਡਿਆਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਰਿਹਾ ਹੈ। 3 ਸ਼ਹਿਰਾਂ ਗਵਾਲੀਅਰ, ਪੁਣੇ ਅਤੇ ਕੋਲਹਾਪੁਰ ਵਿਚ ਨਵੇਂ ਟਰਮੀਨਲ ਚਾਲੂ ਕਰ ਦਿੱਤੇ ਜਾਣਗੇ। ਇਨ੍ਹਾਂ ਦਾ ਉਦਘਾਟਨ ਫਰਵਰੀ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਵਾਲੀਅਰ ਵਿਚ ਗ੍ਰੈਂਡ ਟਰਮੀਨਲ ਦਾ ਉਦਘਾਟਨ ਫਰਵਰੀ ਦੇ ਅੱਧ ਵਿਚ ਹੋ ਸਕਦਾ ਹੈ। 

ਇਹ ਵੀ ਪੜ੍ਹੋ - ਯਾਤਰੀਆਂ ਲਈ ਖ਼ੁਸ਼ਖ਼ਬਰੀ: ਏਅਰਪੋਰਟ 'ਤੇ ਜਲਦੀ ਲਗਾਏ ਜਾਣਗੇ ਬਾਇਓਮੈਟ੍ਰਿਕ ਸਿਸਟਮ ਵਾਲੇ ਈ-ਗੇਟ

20 ਹਜ਼ਾਰ ਵਰਗ ਮੀਟਰ ਵਿੱਚ ਫੈਲਿਆ ਇਹ ਟਰਮੀਨਲ ਪੀਕ ਘੰਟਿਆਂ ਦੌਰਾਨ 1400 ਯਾਤਰੀਆਂ ਨੂੰ ਸੰਭਾਲ ਸਕਦਾ ਹੈ। ਮੰਤਰਾਲੇ ਦਾ ਦਾਅਵਾ ਹੈ ਕਿ 498 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਟਰਮੀਨਲ ਰਾਹੀਂ ਹਰ ਸਾਲ 20 ਲੱਖ ਯਾਤਰੀ ਸਫ਼ਰ ਕਰਨਗੇ। ਕੋਲਹਾਪੁਰ ਵਿੱਚ 356 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਏਅਰਪੋਰਟ ਟਰਮੀਨਲ ਲਗਭਗ ਤਿਆਰ ਹੈ। 475 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਪੁਣੇ ਦਾ ਨਵਾਂ ਟਰਮੀਨਲ ਵੀ ਤਿਆਰ ਹੈ। 

ਇਹ ਵੀ ਪੜ੍ਹੋ - ਭਾਰਤ-ਕੈਨੇਡਾ ਵਿਚਾਲੇ ਮੁੜ ਵੱਧ ਸਕਦਾ ਤਣਾਅ, ਲਾਇਆ ਚੋਣਾਂ 'ਚ ਦਖਲ ਦੇਣ ਦਾ ਦੋਸ਼

ਇਸ ਤੋਂ ਇਲਾਵਾ ਜੰਮੂ ਵਿੱਚ 856 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਹਵਾਈ ਅੱਡਾ ਬਣਾਇਆ ਜਾਣਾ ਹੈ, ਜਿਸ ਦਾ ਭੂਮੀ ਪੂਜਨ ਵੀ ਇਸੇ ਮਹੀਨੇ ਹੋਣ ਦੀ ਉਮੀਦ ਹੈ। ਮਈ ਤੱਕ ਆਦਮਪੁਰ, ਅੰਬਿਕਾਪੁਰ, ਰੀਵਾ ਅਤੇ NTB ਲਖਨਊ ਟਰਮੀਨਲ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਅਲੀਗੜ੍ਹ, ਸ਼ਰਾਵਸਤੀ, ਚਿਤਰਕੂਟ ਅਤੇ ਆਜ਼ਮਗੜ੍ਹ ਹਵਾਈ ਬੰਦਰਗਾਹਾਂ ਦੇ ਨਿਰਮਾਣ ਦਾ ਕੰਮ ਵੀ ਜਲਦੀ ਸ਼ੁਰੂ ਕਰਨ ਦੀ ਤਿਆਰੀ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਕਰ ਰਿਹਾ ਹੈ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News