ਕੋਰੋਨਾ ਆਫ਼ਤ 'ਚ ਵੀ ਮਿਹਰਬਾਨ ਹੋਈ ਇਹ ਕੰਪਨੀ, ਹਰ ਕਾਮੇ 'ਤੇ ਖ਼ਰਚ ਕਰੇਗੀ 40 ਹਜ਼ਾਰ ਰੁਪਏ

Friday, Aug 21, 2020 - 06:43 PM (IST)

ਕੋਰੋਨਾ ਆਫ਼ਤ 'ਚ ਵੀ ਮਿਹਰਬਾਨ ਹੋਈ ਇਹ ਕੰਪਨੀ, ਹਰ ਕਾਮੇ 'ਤੇ ਖ਼ਰਚ ਕਰੇਗੀ 40 ਹਜ਼ਾਰ ਰੁਪਏ

ਨਵੀਂ ਦਿੱਲੀ — ਮੋਬਾਈਲ ਮੈਸੇਜਿੰਗ ਪਲੇਟਫਾਰਮ ਪ੍ਰਦਾਨ ਕਰਨ ਵਾਲੀ ਕੰਪਨੀ ਹਾਈਕ ਇਸ ਸਾਲ ਦੇ ਅੰਤ ਤੱਕ ਆਪਣੇ ਮੁਲਾਜ਼ਮਾਂ ਨੂੰ 'ਵਰਕ ਫਰਾਮ ਹੋਮ' ਦੀ ਸਹੂਲਤ ਦੇਣ ਲਈ ਪ੍ਰਤੀ ਕਰਮਚਾਰੀ 'ਤੇ 40 ਹਜ਼ਾਰ ਰੁਪਏ ਖਰਚ ਕਰੇਗੀ। ਕੰਪਨੀ ਨੇ ਇੱਕ ਬਿਆਨ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਕੁਰਸੀ-ਟੇਬਲ ਲਈ ਮਿਲਣਗੇ 10 ਹਜ਼ਾਰ ਰੁਪਏ

ਕੰਪਨੀ ਨੇ ਕਿਹਾ ਕਿ ਇਸ ਦੇ ਤਹਿਤ ਉਹ ਦਿੱਲੀ-ਐਨ.ਸੀ.ਆਰ. ਵਿਚ ਸਥਿਤ ਕਾਮਿਆਂ ਨੂੰ ਆਰਾਮਦਾਇਕ ਕੁਰਸੀ ਅਤੇ ਦਫ਼ਤਰ ਵਰਗਾ ਟੇਬਲ ਪ੍ਰਦਾਨ ਕਰੇਗੀ। ਜਿਹੜੇ ਕਾਮੇ ਇਸ ਸਮੇਂ ਦਿੱਲੀ-ਐਨ.ਸੀ.ਆਰ. ਵਿਚ ਨਹੀਂ ਹਨ, ਉਨ੍ਹਾਂ ਨੂੰ ਕੁਰਸੀ-ਟੇਬਲ ਖਰੀਦਣ ਲਈ ਦਸ-ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕੰਪਨੀ ਸਾਰੇ ਕਾਮਿਆਂ ਨੂੰ ਇੰਟਰਨੈਟ ਅਤੇ ਆਈ.ਟੀ. ਸਾਜ਼ੋ-ਸਮਾਨ ਵੀ ਪ੍ਰਦਾਨ ਕਰੇਗੀ।

ਇਹ ਵੀ ਦੇਖੋ : ਕੋਰੋਨਾ ਆਫ਼ਤ 'ਚ ਬੇਰੁਜ਼ਗਾਰ ਕਾਮਿਆਂ ਲਈ ਵੱਡਾ ਐਲਾਨ: ਸਰਕਾਰ ਦੇਵੇਗੀ 3 ਮਹੀਨਿਆਂ ਦੀ ਅੱਧੀ ਤਨਖ਼ਾਹ

ਦਫਤਰ ਵੀ ਖੁੱਲ੍ਹੇ ਰਹਿਣਗੇ

ਹਾਲਾਂਕਿ ਕੰਪਨੀ ਨੇ ਕਿਹਾ ਕਿ ਜਿਹੜੇ ਕਾਮੇ ਆਪਣੀ ਵਿਸ਼ੇਸ਼ ਤਕਨਾਲੋਜੀ ਦੀ ਵਰਤੋਂ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਦਫਤਰ ਵੀ ਖੁੱਲ੍ਹੇ ਹੋਣਗੇ। ਕੰਪਨੀ ਦੇ ਅਨੁਸਾਰ ਇੱਛੁਕ ਕਾਮਿਆਂ ਨੂੰ ਆਪਸ ਵਿਚ ਸੁਰੱਖਿਅਤ ਦੂਰੀ ਦੇ ਨਾਲ ਸਵੱਛਤਾ ਦੇ ਸਖਤ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਗਲੋਬਲ ਇਨਵੈਸਟਰ ਸਾਫਟਬੈਂਕ, ਟਾਈਗਰ ਗਲੋਬਲ, ਟੈਨਸੈਂਟ, ਫਾਕਸਕਾਨ ਅਤੇ ਭਾਰਤੀ ਐਂਟਰਪ੍ਰਾਈਜਜ ਵਰਗੇ ਨਿਵੇਸ਼ਕਾਂ ਵਾਲੀ ਕੰਪਨੀ ਦੇ ਇਸ ਸਮੇਂ 160 ਮੁਲਾਜ਼ਮ ਹਨ।

ਇਹ ਵੀ ਦੇਖੋ : ਸਿਰਫ 11 ਦਿਨਾਂ ਵਿਚ 4000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਸੋਨਾ, ਜਾਣੋ ਚਾਂਦੀ 'ਤੇ ਕੀ ਹੋਇਆ ਅਸਰ


author

Harinder Kaur

Content Editor

Related News