ਕੋਰੋਨਾ ਸੰਕਟ 'ਚ ਵੀ ਇਹ ਕੰਪਨੀ ਵਧਾਏਗੀ ਆਪਣੇ ਕਾਮਿਆਂ ਦੀ 15 ਫ਼ੀਸਦੀ ਤਨਖ਼ਾਹ

Thursday, Jun 04, 2020 - 05:27 PM (IST)

ਕੋਰੋਨਾ ਸੰਕਟ 'ਚ ਵੀ ਇਹ ਕੰਪਨੀ ਵਧਾਏਗੀ ਆਪਣੇ ਕਾਮਿਆਂ ਦੀ 15 ਫ਼ੀਸਦੀ ਤਨਖ਼ਾਹ

ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਅਰਥਚਾਰੇ ਨੂੰ ਵੱਡਾ ਧੱਕਾ ਲੱਗਾ ਹੈ। ਇਸ ਕਾਰਨ ਦੇਸ਼-ਵਿਦੇਸ਼ ਵਿਚੋਂ ਕੰਪਨੀਆਂ ਵਲੋਂ ਆਪਣੇ ਕਾਮਿਆਂ ਨੂੰ ਨੌਕਰੀ 'ਚੋਂ ਕੱਢਣ ਜਾਂ ਫਿਰ ਤਨਖ਼ਾਹ ਕਟੌਤੀ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਸਭ ਦੇ ਉਲਟ ਫ੍ਰੈਂਚ ਆਟੋਮੋਬਾਈਲ ਕੰਪਨੀ ਰੇਨਾਲਟ ਇੰਡੀਆ ਨੇ ਆਪਣੇ ਕਾਮਿਆਂ ਨੂੰ ਖੁਸ਼ਖਬਰੀ ਦਿੱਤੀ ਹੈ। ਕੰਪਨੀ ਆਪਣੇ 250 ਤੋਂ ਵੱਧ ਕਾਮਿਆਂ ਦੀ ਤਨਖ਼ਾਹ 15% ਤੱਕ ਵਧਾਉਣ ਜਾ ਰਹੀ ਹੈ। ਸਾਲ 2019 ਵਿਚ ਕੰਪਨੀ ਨੇ ਮੋਟਾ ਮੁਨਾਫ਼ਾ ਕਮਾਇਆ ਹੈ।

ਤਾਲਾਬੰਦੀ ਕਾਰਨ ਵਿਕਰੀ 'ਚ ਭਾਰੀ ਗਿਰਾਵਟ ਦੇ ਬਾਵਜੂਦ ਰੇਨਾਲਟ ਇੰਡੀਆ ਪ੍ਰਾਈਵੇਟ ਲਿਮਟਿਡ (ਆਰਆਈਪੀਐਲ) ਆਪਣੇ 30 ਤੋਂ ਵੱਧ ਕਾਮਿਆਂ ਨੂੰ ਅਗਸਤ ਮਹੀਨੇ ਤੋਂ ਤਰੱਕੀ ਦੇਣ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਵਾਪਸ ਆਉੁਣ ਵਾਲੇ ਭਾਰਤੀਆਂ ਨੂੰ ਨੌਕਰੀ ਦੇਣ ਲਈ ਸਰਕਾਰ ਨੇ ਬਣਾਈ ਯੋਜਨਾ

ਜ਼ਿਕਰਯੋਗ ਹੈ ਕਿ ਕੰਪਨੀ ਟ੍ਰਾਇਵਰ ਐਮਪੀਵੀ ਦੀ ਸਫ਼ਲਤਾ ਤੋਂ ਬਹੁਤ ਉਤਸ਼ਾਹਿਤ ਹੈ ਅਤੇ ਉਮੀਦ ਕਰਦੀ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਵਿਚ ਇਸਦੀ ਛੋਟੀ ਐਸਯੂਵੀ ਦੀ ਵਿਕਰੀ ਵੀ ਚੰਗੀ ਰਹੇਗੀ। ਇਸ ਲਈ ਇਹ ਆਪਣੀ ਵਿਕਾਸ ਦੀ ਗਤੀ ਨੂੰ ਕਾਇਮ ਰੱਖਣ ਲਈ ਕਾਮਿਆਂ ਦੇ ਉਤਸ਼ਾਹ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ।

PunjabKesari

ਦਿਲਚਸਪ ਗੱਲ ਇਹ ਹੈ ਕਿ ਵਿੱਤੀ ਸਾਲ 2020-21 ਵਿਚ ਕੰਪਨੀ ਪਿਛਲੇ ਸਾਲ ਦੇ ਵਿੱਤੀ ਸਾਲ ਵਿਚ ਸਿਰਫ 10-12% ਦੇ ਵਾਧੇ ਦੇ ਮੁਕਾਬਲੇ ਤਨਖਾਹਾਂ ਵਿਚ 15% ਵਾਧਾ ਕਰਨ ਜਾ ਰਹੀ ਹੈ।

ਤਨਖ਼ਾਹ ਵਾਧਾ ਸਿਰਫ ਆਰਆਈਪੀਐਲ ਕਾਮਿਆਂ ਲਈ ਹੋਵੇਗਾ ਅਤੇ ਇਸ ਵਿਚ ਅਲਾਇੰਸ ਪਲਾਂਟ ਨਿਸਾਨ ਅਤੇ ਆਰ ਐਂਡ ਡੀ ਸੰਗਠਨ ਰੇਨਾਲਟ ਨਿਸਾਨ ਤਕਨੋਲੋਜੀ ਬਿਜ਼ਨੈੱਸ ਸੈਂਟਰ ਇੰਡੀਆ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਨੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਦਿੱਤੀ ਇਜਾਜ਼ਤ


author

Harinder Kaur

Content Editor

Related News