ਖ਼ੁਸ਼ਖ਼ਬਰੀ : ਕੋਰੋਨਾ ਆਫ਼ਤ ਦਰਮਿਆਨ 3,200 ਲੋਕਾਂ ਨੂੰ ਨੌਕਰੀ ਦੇਵੇਗੀ ਇਹ ਕੰਪਨੀ
Friday, Nov 13, 2020 - 05:19 PM (IST)
ਨਵੀਂ ਦਿੱਲੀ(ਭਾਸ਼ਾ) — ਹਿੰਦੂਜਾ ਸਮੂਹ ਦੀ ਬੀਪੀਓ ਸ਼ਾਖਾ ਹਿੰਦੂਜਾ ਗਲੋਬਲ ਸਲਿਊਸ਼ਨਜ਼ (ਐਚਜੀਐਸ) ਯੂ.ਕੇ., ਅਮਰੀਕਾ ਅਤੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿਚ ਮੌਜੂਦਾ ਵਿੱਤੀ ਸਾਲ ਦੇ ਦੂਜੇ ਅੱਧ ਵਿਚ ਤਕਰੀਬਨ 3,200 ਲੋਕਾਂ ਨੂੰ ਰੁਜ਼ਗਾਰ ਦੇਵੇਗੀ। ਕੰਪਨੀ ਨੂੰ ਕਾਰੋਬਾਰ ਦੇ ਵੱਖ ਵੱਖ ਹਿੱਸਿਆਂ ਵਿਚ ਭਾਰੀ ਆਰਡਰ ਮਿਲੇ ਹਨ, ਜਿਸ ਦੇ ਮੱਦੇਨਜ਼ਰ ਇਹ ਭਰਤੀ ਕੀਤੀ ਜਾਵੇਗੀ। ਐਚ.ਜੀ.ਐਸ. ਗਲੋਬਲ ਦੇ ਮੁੱਖ ਵਿੱਤ ਅਧਿਕਾਰੀ ਸ੍ਰੀਨਿਵਾਸ ਪਾਲਕੋਦੇਤੀ ਨੇ ਦੱਸਿਆ, 'ਅਸੀਂ ਉਮੀਦ ਕਰਦੇ ਹਾਂ ਕਿ ਸਾਲ ਦੇ ਦੂਜੇ ਅੱਧ ਵਿਚ ਤਕਰੀਬਨ 3,200 ਲੋਕਾਂ ਨੂੰ ਨਿਯੁਕਤ ਕਰਨ ਦੀ ਉਮੀਦ ਹੈ ... ਆਰਡਰ ਉਤਸ਼ਾਹਜਨਕ ਲੱਗ ਰਹੇ ਹਨ।'
ਇਹ ਵੀ ਪੜ੍ਹੋ : ਇਨ੍ਹਾਂ ਤਰੀਕਿਆਂ ਨਾਲ ਕਰੋ ਗਹਿਣਿਆਂ ਵਿਚ ਅਸਲ 'ਹੀਰੇ' ਦੀ ਪਛਾਣ
ਉਦਾਹਰਣ ਦੇ ਲਈ ਯੂਕੇ ਵਿਚ ਅਸੀਂ ਸਰਕਾਰੀ ਵਿਭਾਗਾਂ ਵਲੋਂ ਕੋਵਿਡ -19 ਨਾਲ ਸਬੰਧਤ ਇੱਕ ਛੋਟੀ ਮਿਆਦ ਦਾ ਪ੍ਰੋਜੈਕਟ ਹਾਸਲ ਕੀਤਾ ਸੀ... ਪਰ ਹੁਣ ਸਾਨੂੰ ਇੱਕ ਹੋਰ ਵੱਡਾ ਪ੍ਰੋਜੈਕਟ ਮਿਲਿਆ ਹੈ ਅਤੇ ਅਸੀਂ ਇੱਕ ਵੱਡੀ ਗਿਣਤੀ ਵਿਚ ਲੋਕਾਂ ਦੀ ਭਰਤੀ ਦੀ ਉਮੀਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਕੰਪਨੀ ਇਨ੍ਹਾਂ ਨਵੇਂ ਗਾਹਕਾਂ ਲਈ ਬ੍ਰਿਟੇਨ ਵਿਚ 700 ਮੁਲਾਜ਼ਮ ਰੱਖ ਰਹੀ ਹੈ, ਜੋ ਘਰੋਂ ਕੰਮ ਕਰਨਗੇ। ਪਲਕੋਡੇਤੀ ਨੇ ਕਿਹਾ ਕਿ ਅਮਰੀਕਾ, ਕੈਨੇਡਾ, ਜਮੈਕਾ, ਫਿਲੀਪੀਨਜ਼ ਅਤੇ ਭਾਰਤ ਵਿਚ ਵੀ ਭਰਤੀ ਕੀਤੀ ਜਾਵੇਗੀ। ਭਾਰਤ ਵਿਚ ਕੰਪਨੀ ਦੇ ਮੁਲਾਜ਼ਮਾਂ ਦੀ ਗਿਣਤੀ ਸਤੰਬਰ 2020 ਵਿਚ 39,578 ਸੀ ਜੋ ਕਿ ਇਸ ਦੇ ਕੁੱਲ ਸਟਾਫ ਦਾ 45 ਪ੍ਰਤੀਸ਼ਤ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਚ ਨਾਮ ਜੋੜਨ ਨੂੰ ਲੈ ਕੇ ਹੋਇਆ ਇਹ ਵੱਡਾ ਫ਼ੈਸਲਾ