ਬੰਦ ਹੋਵੇਗੀ ਨਿਵੇਸ਼ ਦੇ ਨਾਂ ''ਤੇ ਹੋਣ ਵਾਲੀ ਠੱਗੀ!
Monday, Nov 12, 2018 - 09:17 AM (IST)
ਨਵੀਂ ਦਿੱਲੀ — ਸ਼ਾਰਦਾ ਚਿੱਟ ਫੰਡ ਵਰਗੇ ਘਪਲੇ ਹੋਣ ਜਾਂ ਫਿਰ ਦੂਜੇ ਤਰੀਕੇ ਨਾਲ ਨਿਵੇਸ਼ ਦੇ ਨਾਂ 'ਤੇ ਹੋਣ ਵਾਲੀ ਠੱਗੀ ਇਸ ਨੂੰ ਰੋਕਣ ਲਈ ਵੱਖ-ਵੱਖ ਸੈਕਟਰ ਦੇ ਰੈਗੂਲੇਟਰ ਨੇ ਆਪਸ 'ਚ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਿਜ਼ਰਵ ਬੈਂਕ ਆਫ ਇੰਡੀਆ, ਆਈ.ਆਰ.ਡੀ.ਏ., ਪੀ.ਐੱਫ.ਆਰ.ਡੀ.ਏ., ਸੇਬੀ ਹੁਣ ਚਿੱਟ ਫੰਡ ਕੰਪਨੀਆਂ 'ਤੇ ਨਕੇਲ ਕੱਸਣ ਲਈ ਇਕੱਠੇ ਮਿਲ ਕੇ ਕੰਮ ਕਰਨਗੀਆਂ। ਨਿਵੇਸ਼ ਸਕੀਮ ਜਾਂ ਉਤਪਾਦ ਲਈ ਨਵਾਂ ਸਿਸਟਮ ਬਣੇਗਾ। ਗਾਈਡਲਾਈਨ ਬਣਾਉਣ ਲਈ ਇਹ ਰੈਗੂਲੇਟਰ ਆਪਸ ਵਿਚ ਚਰਚਾ ਕਰਨਗੇ। ਇਕ ਤੋਂ ਜ਼ਿਆਦਾ ਰੈਗੂਲੇਟਰ ਵਾਲੇ ਸਕੀਮ ਦੀ ਜਾਣਕਾਰੀ ਸਾਂਝੀ ਕਰਨਗੇ। ਸਕੀਮ ਵਿਚ ਪੈਸੇ ਦੇ ਲੈਣ-ਦੇਣ ਦਾ ਰਿਅਲ ਟਾਈਮ ਸਾਂਝਾ ਹੋਵੇਗਾ ਅਤੇ ਗੜਬੜੀ ਦਾ ਖਦਸ਼ਾ ਹੋਣ 'ਤੇ ਅਲਰਟ ਸਿਸਟਮ ਕੰਮ ਕਰਨ ਲੱਗੇਗਾ। ਘਪਲੇ ਦੀ ਸਥਿਤੀ ਵਿਚ ਰੈਗੂਲੇਟਰਸ ਦੀ ਟੀਮ ਕੰਮ ਕਰੇਗੀ। ਇਸ ਕੋਸ਼ਿਸ਼ ਨਾਲ ਕਲੈਕਟਿਵ ਸਕੀਮ, ਮਿਊਚੁਅਲ ਫੰਡ ਵਰਗੇ ਨਿਵੇਸ਼ ਵਿਚ ਧੋਖਾਧੜੀ ਰੁਕੇਗੀ।
