ਇਲੈਕਟ੍ਰਿਕ ਵਾਹਨਾਂ ’ਚ ਅੱਗ ਲੱਗਣ ਦੇ ਮਾਮਲੇ ’ਚ ਖਪਤਕਾਰ ਸੁਰੱਖਿਆ ਰੈਗੂਲੇਟਰ ਨੇ ਕੰਪਨੀਆਂ ਨੂੰ ਭੇਜਿਆ ਨੋਟਿਸ

07/27/2022 1:27:12 PM

ਨਵੀਂ ਦਿੱਲੀ–ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀ. ਸੀ. ਪੀ. ਏ.) ਨੇ ਇਲੈਕਟ੍ਰਿਕ ਵਾਹਨਾਂ (ਈ. ਵੀ.) ਵਿਚ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਖੁਦ ਨੋਟਿਸ ਲੈਂਦੇ ਹੋਏ ਚਾਰ-ਪੰਜ ਈ. ਵੀ. ਨਿਰਮਾਤਾ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ। ਇਨ੍ਹਾਂ ਵਾਹਨਾਂ ’ਚ ਬੈਟਰੀ ਫਟਣ ਕਾਰਨ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ।
ਸੀ. ਸੀ. ਪੀ. ਏ. ਦੀ ਮੁੱਖ ਕਮਿਸ਼ਨਰ ਨਿਧੀ ਖਰੇ ਨੇ ਕਿਹਾ ਕਿ ਅਥਾਰਿਟੀ ਇਸ ਮਾਮਲੇ ’ਚ ਛੇਤੀ ਸੁਣਵਾਈ ਸ਼ੁਰੂ ਕਰੇਗਾ। ਅਸੀਂ ਚਾਰ-ਪੰਜ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ। ਅਸੀਂ ਉਨ੍ਹਾਂ ਤੋਂ ਇਲੈਕਟ੍ਰਿਕ ਵਾਹਨ ’ਚ ਅੱਗ ਲੱਗਣ ਦਾ ਕਾਰਨ ਪੁੱਛਿਆ ਹੈ। ਨਾਲ ਹੀ ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਰੈਗੂਲੇਟਰ ਉਨ੍ਹਾਂ ਦੇ ਖਿਲਾਫ ਕਿਉਂ ਨਾ ਕਾਰਵਾਈ ਕਰੇ। ਖਰੇ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ’ਚ ਅੱਗ ਲੱਗਣ ਦੀ ਘਟਨਾ ’ਚ ਲੋਕਾਂ ਨੂੰ ਜਾਨ ਵੀ ਗੁਆਉਣੀ ਪਈ ਹੈ। ਅਜਿਹੇ ’ਚ ਇਹ ਸਵਾਲ ਉਠਦਾ ਹੈ ਕਿ ਕੀ ਬਾਜ਼ਾਰ ’ਚ ਵੇਚੇ ਗਏ ਉਤਪਾਦ ਮਿਆਰੀ ਪ੍ਰੀਖਣ ਮਾਪਦੰਡਾਂ ’ਤੇ ਖਰੇ ਉਤਰੇ ਸਨ।


Aarti dhillon

Content Editor

Related News