ਰੇਲ ਯਾਤਰੀਆਂ ਨੂੰ ਝਟਕਾ! ਪਲੇਟਫਾਰਮ ਟਿਕਟ ਤੇ ਉਪਭੋਗਤਾ ਚਾਰਜ ਕਾਰਨ ਵਧੇਗਾ ਜੇਬ 'ਤੇ ਬੋਝ

11/01/2020 6:53:56 PM

ਨਵੀਂ ਦਿੱਲੀ — ਭਾਰਤੀ ਰੇਲਵੇ ਕੋਰੋਨਾ ਆਫ਼ਤ ਦਰਮਿਆਨ ਆਪਣੀ ਕਮਾਈ ਵਧਾਉਣ ਲਈ ਯਾਤਰੀਆਂ ਨੂੰ ਇੱਕ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਇਸਦੇ ਤਹਿਤ ਰੇਲਵੇ ਦੇਸ਼ ਦੇ ਕੁਝ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟਾਂ ਦੀ ਕੀਮਤ ਦੁੱਗਣੀ ਕਰਨ 'ਤੇ ਵਿਚਾਰ ਕਰ ਰਹੀ ਹੈ। ਜ਼ਿਆਦਾਤਰ ਸਟੇਸ਼ਨਾਂ 'ਤੇ ਇਸ ਸਮੇਂ ਪਲੇਟਫਾਰਮ ਟਿਕਟ ਦੀ ਕੀਮਤ 10 ਰੁਪਏ ਹੈ, ਜਿਸ ਨੂੰ ਵਧਾ ਕੇ 20 ਰੁਪਏ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਪਭੋਗਤਾ ਵਿਕਾਸ ਫੀਸ ਸਕੀਮ (ਯੂ.ਡੀ.ਐਫ. ਸਕੀਮ) ਨੂੰ ਲਾਗੂ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨਵੰਬਰ 2020 ਵਿਚ ਯ.ੂਡੀ.ਐਫ. ਯੋਜਨਾ ਦੇਸ਼ ਦੇ 121 ਸਟੇਸ਼ਨਾਂ 'ਤੇ ਲਾਗੂ ਕੀਤੀ ਜਾਵੇਗੀ। ਇਨ੍ਹਾਂ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ ਦੀ ਕੀਮਤ 'ਚ ਵੀ ਵਾਧਾ ਕੀਤਾ ਜਾਵੇਗਾ।

ਦੇਸ਼ ਦੇ 1050 ਸਟੇਸ਼ਨਾਂ 'ਤੇ ਯਾਤਰੀਆਂ ਕੋਲੋਂ ਵਸੂਲੇ ਜਾ ਸਕਦੇ ਹਨ ਇਹ ਚਾਰਜ

ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀ.ਈ.ਓ. ਵਿਨੋਦ ਕੁਮਾਰ ਯਾਦਵ ਨੇ 18 ਸਤੰਬਰ ਨੂੰ ਕਿਹਾ ਸੀ ਕਿ ਹਵਾਈ ਅੱਡਿਆਂ 'ਤੇ ਲਗਾਏ ਜਾਣ ਵਾਲੇ ਉਪਭੋਗਤਾ ਚਾਰਜ ਦੀ ਤਰ੍ਹਾਂ ਕੁਝ ਰੇਲਵੇ ਸਟੇਸ਼ਨਾਂ 'ਤੇ ਵੀ ਉਪਭੋਗਤਾਵਾਂ ਤੋਂ ਚਾਰਜ ਲਏ ਜਾਣਗੇ। ਭਾਰਤੀ ਰੇਲਵੇ ਨੇ ਕਿਹਾ ਸੀ ਕਿ ਕੁਲ ਰੇਲਵੇ ਸਟੇਸ਼ਨਾਂ ਵਿਚੋਂ 10 ਤੋਂ 15 ਪ੍ਰਤੀਸ਼ਤ ਸਟੇਸ਼ਨ 'ਤੇ ਉਪਭੋਗਤਾ ਚਾਰਜ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਯਾਦਵ ਨੇ ਕਿਹਾ ਕਿ 1050 ਸਟੇਸ਼ਨਾਂ 'ਤੇ ਯਾਤਰੀਆਂ ਦਾ ਫੁੱਟਫਾਲ ਵਧਾਇਆ ਜਾਵੇਗਾ। ਫੁੱਟਫਾਲ ਵਧਣ ਨਾਲ ਸਟੇਸ਼ਨਾਂ ਦੀ ਸਮਰੱਥਾ ਵਧਾਉਣ ਲਈ ਉਨ੍ਹਾਂ ਦਾ ਪੁਨਰ ਨਿਰਮਾਣ ਕੀਤਾ ਜਾਏਗਾ। ਇਨ੍ਹਾਂ ਸਟੇਸ਼ਨਾਂ 'ਤੇ ਉਪਭੋਗਤਾ ਚਾਰਜ ਲਏ ਜਾਣਗੇ। ਦੇਸ਼ ਭਰ ਵਿਚ ਲਗਭਗ 7,000 ਰੇਲਵੇ ਸਟੇਸ਼ਨ ਹਨ।

ਇਹ ਵੀ ਪੜ੍ਹੋ- ਤਿਉਹਾਰੀ ਸੀਜ਼ਨ 'ਚ HDFC Bank ਦਾ ਵੱਡਾ ਤੋਹਫਾ! ਕੈਸ਼ਬੈਕ ਸਮੇਤ ਮਿਲਣਗੇ ਕਈ ਆਫ਼ਰਸ

ਨਿੱਜੀ ਕੰਪਨੀਆਂ ਕਰਨਗੀਆਂ ਮੁੜ ਵਿਕਾਸ 'ਤੇ 50 ਹਜ਼ਾਰ ਕਰੋੜ ਦਾ ਨਿਵੇਸ਼ 

ਇਸ ਸਮੇਂ ਭਾਰਤੀ ਰੇਲਵੇ ਨਿੱਜੀ ਕੰਪਨੀਆਂ ਨਾਲ ਮੁੜ ਵਿਕਾਸ ਲਈ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਇਨ੍ਹਾਂ ਨਿੱਜੀ ਕੰਪਨੀਆਂ ਦੁਆਰਾ ਸਫਾਈ, ਨਵੀਨੀਕਰਨ, ਸੁੰਦਰਤਾ, ਰੱਖ-ਰਖਾਅ, ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ। ਨਿੱਜੀ ਕੰਪਨੀਆਂ ਸਟੇਸ਼ਨਾਂ ਦੇ ਮੁੜ ਵਿਕਾਸ ਲਈ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ। ਉਪਭੋਗਤਾ ਫੀਸਾਂ ਨੂੰ ਵੀ ਬੋਲੀ ਲਗਾਉਣ ਵਾਲੇ ਦਸਤਾਵੇਜ਼ ਵਿਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਵਧੇਰੇ ਨਿਵੇਸ਼ ਨੂੰ ਆਕਰਸ਼ਤ ਕੀਤਾ ਜਾ ਸਕੇ। ਪ੍ਰਸਤਾਵ ਵਿਚ ਨਾਗਪੁਰ, ਨੈਲਲੋਰ, ਪੁਡੂਚੇਰੀ, ਦੇਹਰਾਦੂਨ, ਗਵਾਲੀਅਰ ਸਟੇਸ਼ਨਾਂ ਲਈ ਉਪਭੋਗਤਾਵਾਂ ਦੀ ਫੀਸ ਸ਼ਾਮਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਟੇਸ਼ਨਾਂ ਲਈ ਰੇਲ ਟਿਕਟ ਦਾ ਕਿਰਾਇਆ ਵੀ ਵਧਾਇਆ ਜਾਵੇਗਾ। ਉਪਭੋਗਤਾ ਚਾਰਜ ਸ਼ੁਰੂਆਤ ਵਿਚ 121 ਸਟੇਸ਼ਨਾਂ 'ਤੇ ਲਾਗੂ ਹੋਵੇਗਾ।

ਇਹ ਵੀ ਪੜ੍ਹੋ- ਇਸ ਸਾਲ ਮਹਿੰਗਾ ਹੋ ਚੁੱਕਾ ਹੈ ਸੋਨਾ, ਕੀ ਦੀਵਾਲੀ ’ਤੇ ਗੋਲਡ ਦੇਵੇਗਾ ਫਾਇਦੇ ਦਾ ਮੌਕਾ

 


Harinder Kaur

Content Editor

Related News