ਸਰਕਾਰੀ ਬੈਂਕਾਂ ਅਤੇ ਪੋਸਟ ਆਫਿਸ ''ਚ ਵਧਿਆ ਆਧਾਰ ਦਾ ਬੋਝ

Wednesday, Feb 28, 2018 - 12:04 PM (IST)

ਨਵੀਂ ਦਿੱਲੀ—ਆਧਾਰ ਨੂੰ ਪੈਨ ਅਤੇ ਬੈਂਕ ਖਾਤਿਆਂ ਨਾਲ ਜੋੜਣ ਦੀ ਆਖਰੀ ਤਾਰੀਕ 31 ਮਾਰਚ ਹੈ ਪਰ ਨਿੱਜੀ ਆਧਾਰ ਕੇਂਦਰ ਦੇ ਬੰਦ ਹੋਣ ਨਾਲ ਬੋਝ ਸਰਕਾਰੀ ਬੈਂਕਾਂ ਵੱਲ ਵਧ ਰਿਹਾ ਹੈ ਅਤੇ ਬੈਂਕ 'ਚ ਆਧਾਰ ਅਪਡੇਟ ਕਰਵਾਉਣ 'ਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਪੋਸਟ ਆਫਿਸ 'ਚ ਵੀ ਲੋਕ ਇਸ ਦੇ ਲਈ ਪਹੁੰਚ ਰਹੇ ਹਨ ਉੱਧਰ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਆਧਾਰ ਕੇਂਦਰ ਤੋਂ ਲੈ ਕੇ ਬੈਂਕ, ਪੋਸਟ ਆਫਿਸ ਸਭ ਥਾਂ 'ਤੇ ਲੋਕਾਂ ਦੀ ਭੀੜ ਹੈ। ਆਧਾਰ ਡਾਟਾ ਅਪਡੇਟ ਕਰਨਾ ਹੋਵੇ ਜਾਂ ਫਿਰ ਨਵਾਂ ਆਧਾਰ ਬਣਾਉਣਾ ਜਾਂ ਫਿਰ ਲਿੰਕ ਕਰਨਾ ਹਰ ਮੋਰਚੇ 'ਤੇ ਲੋਕ ਪ੍ਰੇਸ਼ਾਨ ਹਨ। 
ਆਧਾਰ ਦੇ ਬੈਂਕ ਅਕਾਊਂਟ ਅਤੇ ਪੈਨ ਜੋੜਣ ਦੀ ਆਖਰੀ ਤਾਰੀਕ 31 ਮਾਰਚ ਹੈ ਪਰ ਨਿੱਜੀ ਆਧਾਰ ਕੇਂਦਰ ਦੇ ਬੰਦ ਹੋਣ ਨਾਲ ਪੂਰਾ ਭਾਰ ਸਰਕਾਰੀ ਬੈਂਕਾਂ 'ਤੇ ਆ ਗਿਆ ਹੈ ਇਸ ਦੇ ਕਾਰਨ ਲੋਕਾਂ ਨੂੰ ਆਧਾਰ ਅਪਡੇਟ ਕਰਵਾਉਣ 'ਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਇਹੀਂ ਨਹੀਂ ਆਨਲਾਈਨ ਆਧਾਰ ਅਪਡੇਟ 'ਚ ਵੀ ਪ੍ਰੇਸ਼ਾਨੀ ਹੋ ਰਹੀ ਹੈ।


Related News