ਕੰਪਨੀ ਦੇ ਨਤੀਜਿਆਂ ਨਾਲ ਸ਼ੇਅਰ ਬਜ਼ਾਰ ਨੂੰ ਮਿਲਿਆ ਹੁੰਗਾਰਾ, ਸੈਂਸੈਕਸ 160 ਅੰਕ ਉਛਲ ਕੇ ਹੋਇਆ ਬੰਦ

07/15/2019 4:15:31 PM

ਨਵੀਂ ਦਿੱਲੀ — IT ਅਤੇ ਟੈੱਕ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੇ ਬਾਅਦ ਨਿਵੇਸ਼ਕਾਂ 'ਚ ਬਣੇ ਸਕਾਰਾਤਾਮਕ ਮਾਹੌਲ ਕਾਰਨ ਘਰੇਲੂ ਸ਼ੇਅਰ ਬਜ਼ਾਰ ਸੋਮਵਾਰ ਨੂੰ ਤੇਜ਼ੀ ਨਾਲ ਬੰਦ ਹੋਣ 'ਚ ਕਾਮਯਾਬ ਰਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 160 ਅੰਕਾਂ ਦੀ ਤੇਜ਼ੀ ਨਾਲ 38,896 ਅੰਕਾਂ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਨਿਫਟੀ ਵੀ 35 ਅੰਕਾਂ ਦੀ ਤੇਜ਼ੀ ਨਾਲ 11,588 ਅੰਕ 'ਤੇ ਬੰਦ ਹੋਇਆ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਂਸੈਕਸ 'ਚ ਸੋਮਵਾਰ ਨੂੰ ਸਭ ਤੋਂ ਜ਼ਿਆਦਾ ਲਾਭ ਟੇਕ ਕੰਪਨੀਆਂ ਅਤੇ ਆਈ.ਟੀ. ਕੰਪਨੀਆਂ ਨੂੰ ਹੋਇਆ। 00 ਕੰਪਨੀਆਂ ਦੇ ਸ਼ੇਅਰ 532 ਅੰਕਾਂ ਦੇ ਉਛਾਲ ਨਾਲ 15,634 ਅੰਕਾਂ 'ਤੇ ਬੰਦ ਹੋਏ। ਇਸ ਤੋਂ ਇਲਾਵਾ ਆਇਲ ਐਂਡ ਗੈਸ, ਹੈਲਥਕੇਅਰ, ਆਟੋ ਸੈਕਟਰ ਦੇ ਸ਼ੇਅਰ ਵਾਧੇ ਨਾਲ ਹਰੇ ਨਿਸ਼ਾਨ 'ਚ ਬੰਦ ਹੋਏ। ਮਿਡਕੈਪ-ਸਮਾਲਕੈਪ ਸ਼ੇਅਰਾਂ ਵਿਚ ਵਿਕਰੀ ਦਾ ਮਾਹੌਲ ਦਿਖਾਈ ਦਿੱਤਾ ਅਤੇ ਇਹ ਗਿਰਾਵਟ ਨਾਲ ਲਾਲ ਨਿਸ਼ਾਨ ਵਿਚ ਬੰਦ ਹੋਏ। ਨਿਫਟੀ ਵਿਚ ਵੀ ਆਈ.ਟੀ. ਸੈਕਟਰ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 2.85 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਅਤੇ ਇਹ 16,662 ਅੰਕਾਂ 'ਤੇ ਬੰਦ ਹੋਏ। ਇਸ ਤੋਂ ਇਲਾਵਾ ਆਟੋ ਅਤੇ ਫਾਰਮਾ ਸ਼ੈਕਟਰ ਦੇ ਸ਼ੇਅਰ ਹਰੇ ਨਿਸ਼ਾਨ 'ਚ ਬੰਦ ਹੋਏ। ਬੈਂਕ, ਫਾਇਨਾਂਸ ਸਰਵਿਸਿਜ਼, ਐਫ.ਐਮ.ਸੀ.ਜੀ., ਮੀਡੀਆ, ਮੈਟਲ, ਪੀ.ਐੱਸ.ਯੂ. ਬੈਂਕ, ਨਿੱਜੀ ਬੈਂਕ, ਰਿਐਲਿਟੀ ਸੈਕਟਰ ਦੇ ਸ਼ੇਅਰ ਲਾਲ ਨਿਸ਼ਾਨ ਵਿਚ ਬੰਦ ਹੋਏ।

ਟਾਪ ਗੇਨਰਜ਼

ਸੈਂਸੈਕਸ : ਸਨਫਾਰਮ ਐਡਵਾਂਸਡ ਰਿਸਰਚ ਕੰਪਨੀ ਲਿਮਿਟੇਡ 18.09%, ਡਿਸ਼ ਟੀਵੀ 8.84%, ਇਨਫੋਸਿਸ 7.21%, ਪੀਰਾਮਮਲ ਇੰਟਰਪ੍ਰਾਈਜਿਜ਼ 6.50%, ਨਿਊ ਇੰਡੀਆ ਵੈਂਚਰਸ ਲਿਮਟਿਡ 5.82%
ਨਿਫਟੀ : VEDL 2.41 ਫੀਸਦੀ, ਸਨ ਫਾਰਮਾ 2.36 ਫੀਸਦੀ, ਟਾਟਾ ਸਟੀਲ 2.29 ਫੀਸਦੀ, ਏਸ਼ੀਅਨ ਪੇਂਟਸ 2.28 ਫੀਸਦੀ, ਯੈਸ ਬੈਂਕ 2.06 ਫੀਸਦੀ

ਟਾਪ ਲੂਜ਼ਰਜ਼

ਸੈਂਸੈਕਸ : ਡੀਐਚਐਫਐਲ 29.66 ਫੀਸਦੀ, ਸੀਜੀ ਪਾਵਰ 9.52 ਫੀਸਦੀ, ਰਿਲਾਇੰਸ ਕੈਪੀਟਲ 6.99 ਫੀਸਦੀ, ਮੈਮਾ 6.96 ਫੀਸਦੀ, ਇਲਾਹਾਬਾਦ ਬੈਂਕ 6.89 ਫੀਸਦੀ
ਨਿਫਟੀ : ਵਿਪਰੋ 2.97 ਫੀਸਦੀ, ਓ ਐਨ ਜੀ.ਸੀ. 2.74 ਫੀਸਦੀ, ਬਜਾਜ ਫਾਈਨੈਂਸ 2 ਫੀਸਦੀ, ਕੋਲਾ ਇੰਡੀਆ 1.87 ਫੀਸਦੀ, ਐਲ ਐਂਡ ਟੀ 1.82 ਫੀਸਦੀ


Related News