ਚਾਈਨੀਜ਼ ਸਾਮਾਨ ਦੇ ਬਾਇਕਾਟ ਨੂੰ ਲੈ ਕੇ ਭਾਰਤੀ ਬਾਜ਼ਾਰ 'ਚ ਦਿਖਿਆ ਮਿਲਿਆ-ਜੁਲਿਆ ਅਸਰ

Sunday, Nov 08, 2020 - 04:38 PM (IST)

ਚਾਈਨੀਜ਼ ਸਾਮਾਨ ਦੇ ਬਾਇਕਾਟ ਨੂੰ ਲੈ ਕੇ ਭਾਰਤੀ ਬਾਜ਼ਾਰ 'ਚ ਦਿਖਿਆ ਮਿਲਿਆ-ਜੁਲਿਆ ਅਸਰ

ਨਵੀਂ ਦਿੱਲੀ — ਚੀਨ ਦੇ ਨਾਲ ਜਾਰੀ ਵਿਵਾਦ ਦਾ ਅਸਰ ਭਾਰਤੀ ਬਾਜ਼ਾਰਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਭਰ ਵਿਚ ਚੀਨੀ ਵਸਤੂਆਂ ਦੇ ਬਾਇਕਾਟ ਦੇ ਸੱਦੇ ਕਾਰਨ ਇਸ ਵਾਰ ਬਾਜ਼ਾਰ 'ਚ ਚੀਨੀ ਸਮਾਨ ਨਾ-ਮਾਤਰ ਹੀ ਹੈ। ਭਾਰਤ 'ਚ ਇਸ ਵਾਰ ਕਈ ਦੁਕਾਨਦਾਰ ਅਤੇ ਰਿਟੇਰਲ ਦਿਵਾਲੀ ਨਾਲ ਜੁੜੇ ਚੀਨੀ ਉਤਪਾਦਾਂ ਦਾ ਬਾਇਕਾਟ ਕਰ ਰਹੇ ਹਨ।

ਲੋਕਾਂ ਨੂੰ ਚੁਕਾਈ ਜਾ ਰਹੀ ਹੈ ਸਹੁੰ

ਦਰਅਸਲ ਗਲਵਾਨ ਘਾਟੀ 'ਚ ਭਾਰਤੀ ਫੌਜੀਆਂ ਦੀ ਸ਼ਹੀਦੀ ਦੇ ਬਾਅਦ ਦੇਸ਼ ਭਰ ਵਿਚ ਚੀਨੀ ਉਤਪਾਦਾਂ ਦੇ ਆਯਾਤ ਵੱਡੇ ਪੱਧਰ 'ਤੇ ਬਾਇਕਾਟ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ ਕਿ ਚੀਨ ਦੇ ਕਿਸੇ ਉਤਪਾਦ ਨੂੰ ਹੱਥ ਵੀ ਨਹੀਂ ਲਗਾਉਣਗੇ। ਪਰ ਇਕ ਤੱਥ ਇਹ ਵੀ ਹੈ ਕਿ ਰਿਟੇਲ ਸੈਕਟਰ ਤੋਂ ਲੈ ਕੇ ਊਰਜਾ ਤੱਕ ਅਤੇ ਕੱਪੜਾ ਉਦਯੋਗ ਤੋਂ ਲੈ ਕੇ ਆਟੋਮੋਬਾਈਲ ਇੰਡਸਟਰੀ ਤੱਕ ਚੀਨ ਦੇ ਉਤਪਾਦਾਂ ਨੇ ਭਾਰਤੀ ਬਾਜ਼ਾਰ 'ਤੇ ਕਬਜ਼ਾ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : 8 ਨਵੰਬਰ : PM ਮੋਦੀ ਦੇ ਇਕ ਫੈਸਲੇ ਨੇ ਪੂਰੇ ਦੇਸ਼ 'ਚ ਪਾ ਦਿੱਤੀਆਂ ਸਨ ਭਾਜੜਾਂ

ਚੀਨ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਸਾਂਝੇਦਾਰ

ਚੀਨ ਅਤੇ ਭਾਰਤ ਦੀ ਕਾਰੋਬਾਰੀ ਸਾਂਝੇਦਾਰੀ 4.6 ਲੱਖ ਕਰੋੜ ਰੁਪਏ ਦੀ ਹੈ ਅਤੇ ਇਸ ਦੇ ਨਾਲ ਹੀ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਵੀ ਹੈ। ਭਾਰਤ ਨਿਰਯਾਤ ਦੇ ਮੁਕਾਬਲੇ 7 ਗੁਣਾ  ਜ਼ਿਆਦਾ ਉਤਪਾਦ ਚੀਨ ਤੋਂ ਮੰਗਵਾਉਂਦਾ ਹੈ। ਭਾਰਤ ਇਲੈਕਟ੍ਰਾਨਿਕ ਦੇ 32.02 ਨਿਊਕਲਿਅਰ ਰਿਐਕਟਰ, ਬਾਇਲਰਸ ਅਤੇ ਹੋਰ ਸਾਜ਼ੋ-ਸਮਾਨ ਦੇ 17.01 ਫੀਸਦੀ, ਆਰਗੈਨਿਕ ਕੈਮਿਕਲਸ 9.83 ਫ਼ੀਸਦੀ , ਫਰਟੀਲਾਈਜ਼ਰਜ਼ 5.3 ਫ਼ੀਸਦੀ ਆਯਾਤ ਕਰਦਾ ਹੈ।

ਇਹ ਵੀ ਪੜ੍ਹੋ : ਰੇਲਵੇ ਦੀ ਕਮਾਈ ਹੁਣ ਤੱਕ ਸਭ ਤੋਂ ਹੇਠਲੇ ਪੱਧਰ 'ਤੇ, ਵਿਭਾਗ ਨੇ ਰੋਕੇ ਕਈ ਕੰਮ

ਚੀਨ ਦੇ ਆਯਾਤ 'ਤੇ ਨਿਰਭਰ ਹੈ ਭਾਰਤ : ਮਾਹਰ

ਮਾਹਰਾਂ ਦਾ ਕਹਿਣਾ ਹੈ ਕਿ 'ਅਸੀਂ ਚੀਨ ਦੇ ਉਤਪਾਦਾਂ 'ਤੇ ਨਿਰਭਰ ਹਾਂ ਇਸ 'ਚ ਕੋਈ ਸ਼ੱਕ ਨਹੀਂ। ਇਸ ਤੋਂ ਇਲਾਵਾ ਚੀਨ ਭਾਰਤੀ ਬਾਜ਼ਾਰ ਦੀ ਵਿਸ਼ਾਲ ਸਮਰੱਥਾ ਨੂੰ ਦੇਖਦੇ ਹੋਏ ਖ਼ੁਦ ਇਸ ਤੋਂ ਦੂਰ ਵੀ ਨਹੀਂ ਰਹਿ ਸਕਦਾ। ਮਾਹਰਾਂ ਮੁਤਾਬਕ ਏਸ਼ੀਆ ਦੀ ਵਿਸ਼ੇਸ਼ ਅਰਥਵਿਵਸਥਾ ਵਾਲੇ ਦੇਸ਼ ਭਾਰਤ ਦੇ ਬਾਜ਼ਾਰ ਨੂੰ ਚੀਨ ਤੋਂ ਸਭ ਤੋਂ ਜ਼ਿਆਦਾ ਖ਼ਤਰਾ ਹੈ। ਪਿਛਲੇ 15 ਸਾਲਾਂ ਵਿਚ ਚੀਨ ਨੇ ਭਾਰਤੀ ਗਾਹਕਾਂ ਦੀ ਮਾਨਸਿਕਤਾ ਨੂੰ ਬਦਲ ਦਿੱਤਾ ਹੈ। ਦੇਸ਼ ਭਰ ਦੀਆਂ ਸੜਕਾਂ 'ਤੇ ਚੀਨ  ਦੀਆਂ ਜੁੱਤੀਆਂ ਅਤੇ ਚੱਪਲਾਂ ਤੋਂ ਲੈ ਕੇ ਲੈਪਟਾਪ, ਆਈਪੈਡ, ਮੋਬਾਈਲ ਫੋਨ ਅਤੇ ਇਲੈਕਟ੍ਰਾਨਿਕ ਡਾਇਰੀਆਂ ਵਿਕਦੀਆਂ ਆ ਰਹੀਆਂ ਹਨ।

ਇਹ ਵੀ ਪੜ੍ਹੋ : ਸੈਂਸੇਕਸ ਦੀਆਂ ਸਿਖ਼ਰਲੀਆਂ 10 ਕੰਪਨੀਆਂ ਵਿਚੋਂ 9 ਦਾ ਮਾਰਕੀਟ ਕੈਪ ਵਧਿਆ, ਰਿਲਾਇੰਸ ਨੂੰ ਵੱਡਾ ਨੁਕਸਾਨ


author

Harinder Kaur

Content Editor

Related News