ਬੈਡ ਬੈਂਕ ਦੇ ਬੋਰਡ ਵਿਚ ਜਲਦ ਹੋਰ ਨਿਰਦੇਸ਼ਕ ਸ਼ਾਮਲ ਹੋਣਗੇ
Monday, Oct 18, 2021 - 11:34 AM (IST)
ਨਵੀਂ ਦਿੱਲੀ (ਭਾਸ਼ਾ) - ਰਾਸ਼ਟਰੀ ਜਾਇਦਾਦ ਪੁਨਰਗਠਨ ਕੰਪਨੀ (ਐੱਨ. ਏ. ਆਰ. ਸੀ. ਐੱਲ.) ਜਾਂ ਬੈਡ ਬੈਂਕ ਜਲਦ ਹੀ ਸ਼ੇਅਰਧਾਰਕਾਂ ਦੀ ਉੱਚਿਤ ਤਰਜ਼ਮਾਨੀ ਅਤੇ ਬਿਹਤਰ ਕਾਰਪੋਰੇਟ ਪ੍ਰਸ਼ਾਸਨ ਲਈ ਬੋਰਡ ਵਿਚ ਹੋਰ ਨਿਰਦੇਸ਼ਕਾਂ ਨੂੰ ਸ਼ਾਮਲ ਕਰੇਗਾ। ਸੂਤਰਾਂ ਨੇ ਦੱਸਿਆ ਕਿ ਨਿੱਜੀ ਖੇਤਰ ਦੇ ਬੈਂਕਾਂ ਵੱਲੋਂ ਸ਼ੇਅਰਧਾਰਕਾਂ ਦੀ 49 ਫੀਸਦੀ ਤਰਜ਼ਮਾਨੀ ਹੋਵੇਗੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ 6,000 ਕਰੋੜ ਰੁਪਏ ਦੀ ਐੱਨ. ਏ. ਆਰ. ਸੀ. ਐੱਲ. ਨੂੰ ਲਾਇਸੈਂਸ ਦਿੱਤਾ ਸੀ, ਜਿਸ ਵਿਚ ਜਨਤਕ ਖੇਤਰ ਦੇ ਬੈਂਕਾਂ ਦੀ 51 ਫੀਸਦੀ ਹਿੱਸੇਦਾਰੀ ਹੈ।
ਸੂਤਰਾਂ ਨੇ ਕਿਹਾ ਕਿ ਨਿੱਜੀ ਖੇਤਰ ਦੇ ਬੈਂਕਾਂ ਵੱਲੋਂ ਸ਼ੇਅਰਧਾਰਕਾਂ ਦੀ 49 ਫੀਸਦੀ ਤਰਜ਼ਮਾਨੀ ਹੋਵੇਗੀ। ਰਿਜ਼ਰਵ ਬੈਂਕ ਨੇ ਐੱਨ. ਏ. ਆਰ. ਸੀ. ਐੱਲ. ਵੱਲੋਂ ਜਲਦ ਹੀ ਪੂਰਨ ਬੋਰਡ ਦਾ ਬਿਊਰਾ ਦੇਣ ਨੂੰ ਕਿਹਾ ਹੈ। ਬੈਡ ਬੈਂਕ ਦੀ ਸਥਾਪਨਾ ਦਾ ਕੰਮ ਸੰਭਾਲਣ ਵਾਲੇ ਭਾਰਤੀ ਬੈਂਕ ਸੰਘ (ਆਈ. ਬੀ. ਏ.) ਨੇ ਐੱਨ. ਏ. ਆਰ. ਸੀ. ਐੱਲ. ਲਈ ਇਕ ਆਰੰਭ ਦੇ ਬੋਰਡ ਨੂੰ ਚੁਣਿਆ ਹੈ। ਕੰਪਨੀ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਦਬਾਅ ਵਾਲੀ ਜਾਇਦਾਦ ਦੇ ਮਾਹਿਰ ਪੀ. ਐੱਮ. ਨਾਇਰ ਨੂੰ ਪ੍ਰਬੰਧ ਨਿਰਦੇਸ਼ਕ ਦੇ ਰੂਪ ਵਿਚ ਨਿਯੁਕਤ ਕੀਤਾ ਹੈ। ਬੋਰਡ ਦੇ ਹੋਰ ਨਿਰਦੇਸ਼ਕਾਂ ਵਿਚ ਆਈ. ਬੀ. ਏ. ਦੇ ਸੀ. ਈ. ਓ. ਮੇਹਤਾ, ਐੱਸ. ਬੀ. ਆਈ. ਦੇ ਉਪ ਪ੍ਰਬੰਧ ਨਿਰਦੇਸ਼ਕ ਐੱਸ. ਐੱਸ. ਨਾਇਰ ਅਤੇ ਕੇਨਰਾ ਬੈਂਕ ਦੇ ਚੀਫ ਜਨਰਲ ਮੈਨੇਜਰ ਅਜੀਤ ਕ੍ਰਿਸ਼ਣਨ ਨਾਇਰ ਹਨ।