ਭ੍ਰਿਸ਼ਟਾਚਾਰ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਰੇਲਵੇ ਤੇ ਬੈਂਕਾਂ ਦੇ ਖਿਲਾਫ : ਸੀ. ਵੀ. ਸੀ.

Tuesday, Apr 10, 2018 - 04:45 AM (IST)

ਨਵੀਂ ਦਿੱਲੀ-ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ ਸਾਲ ਉਸ ਨੂੰ ਭ੍ਰਿਸ਼ਟਾਚਾਰ ਨਾਲ ਜੁੜੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਰੇਲਵੇ ਅਤੇ ਜਨਤਕ ਬੈਂਕਾਂ ਦੇ ਖਿਲਾਫ ਮਿਲੀਆਂ। ਸਾਲਾਨਾ ਰਿਪੋਰਟ ਅਨੁਸਾਰ 2017 'ਚ ਕਮਿਸ਼ਨ ਨੂੰ ਮਿਲਣ ਵਾਲੀਆਂ ਸ਼ਿਕਾਇਤਾਂ 'ਚ ਪਿਛਲੇ ਸਾਲ ਦੇ ਮੁਕਾਬਲੇ 52 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ।   ਸੰਸਦ 'ਚ ਹਾਲ ਹੀ 'ਚ ਪੇਸ਼ ਰਿਪੋਰਟ ਅਨੁਸਾਰ ਕਮਿਸ਼ਨ ਨੂੰ 2017 'ਚ ਕੁਲ 23,609 ਸ਼ਿਕਾਇਤਾਂ ਮਿਲੀਆਂ ਜੋ 2011 ਤੋਂ ਬਾਅਦ ਸਭ ਤੋਂ ਘੱਟ ਹਨ। ਸਾਲ 2016 'ਚ ਕਮਿਸ਼ਨ ਨੂੰ 49,847 ਸ਼ਿਕਾਇਤਾਂ ਮਿਲੀਆਂ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਸ਼ਿਕਾਇਤਾਂ ਦੇ ਦੋਸ਼ ਅਸਪਸ਼ਟ ਜਾਂ ਅਜਿਹੇ ਪਾਏ ਗਏ ਜਿਨ੍ਹਾਂ ਦੀ ਤਸਦੀਕ ਨਾ ਕੀਤੀ ਜਾ ਸਕੇ। ਕਮਿਸ਼ਨ ਨੂੰ ਸੂਬਾ ਸਰਕਾਰਾਂ ਅਤੇ ਹੋਰ ਸੰਗਠਨਾਂ 'ਚ ਕੰਮ ਕਰ ਰਹੇ ਲੋਕ ਸੇਵਕਾਂ ਖਿਲਾਫ ਵੀ ਕਾਫੀ ਸ਼ਿਕਾਇਤਾਂ ਮਿਲੀਆਂ ਜੋ ਕਮਿਸ਼ਨ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੀਆਂ ਜਾਂ ਪ੍ਰਬੰਧਕੀ ਖੇਤਰ ਨਾਲ ਸਬੰਧਤ ਹਨ।


Related News