ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 2021 ਵਿਚ ਪਹਿਲੀ ਵਾਰ ਹੋਇਆ ਅਜਿਹਾ
Sunday, Apr 11, 2021 - 03:01 PM (IST)
ਨਵੀਂ ਦਿੱਲੀ - ਸੋਨੇ ਦੇ ਸੁਰੱਖਿਅਤ ਨਿਵੇਸ਼ ਪ੍ਰਤੀ ਨਿਵੇਸ਼ਕਾਂ ਦੀ ਖਿੱਚ ਵਧੀ ਹੈ। ਜੋਖ਼ਮ ਅਤੇ ਕੋਵਿਡ -19 ਮਹਾਂਮਾਰੀ ਦਰਮਿਆਨ ਅਨਿਸ਼ਚਿਤਤਾ ਕਾਰਨ ਨਿਵੇਸ਼ਕਾਂ ਨੇ ਪਿਛਲੇ ਵਿੱਤੀ ਸਾਲ 2020-21 ਵਿਚ ਗੋਲਡ ਐਕਸਚੇਂਜ ਟਰੇਡ ਫੰਡਾਂ (ਈ.ਟੀ.ਐਫ.) ਵਿਚ 6,900 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਹ ਲਗਾਤਾਰ ਦੂਜਾ ਵਿੱਤੀ ਸਾਲ ਹੈ ਜਦੋਂ ਸੋਨੇ ਦੇ ਈ.ਟੀ.ਐਫ. ਵਿਚ ਭਾਰੀ ਨਿਵੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2013-14 ਤੋਂ ਗੋਲਡ ਈ.ਟੀ.ਐਫ. ਤੋਂ ਲਗਾਤਾਰ ਨਿਕਾਸੀ ਦਾ ਰੁਖ਼ ਦੇਖਣ ਨੂੰ ਮਿਲਿਆ ਹੈ। ਇਹ ਜਾਣਕਾਰੀ ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇੰਡੀਆ (ਐਂਫੀ) ਦੇ ਅੰਕੜਿਆਂ ਵਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬੰਬਈ-ਨੈਸ਼ਨਲ ਸਟਾਕ ਐਕਸਚੇਂਜ ਦੀ ਚਿਤਾਵਨੀ, ਇਹਨਾਂ 300 ਸਟਾਕਾਂ ਵਿਚ ਭੁੱਲ ਕੇ ਨਾ ਲਗਾਉਣਾ ਪੈਸਾ
ਮਾਈਵੈਲਥਗ੍ਰਾੱਥ-ਡਾਟ-ਕਾਮ ਦੇ ਸਹਿ-ਸੰਸਥਾਪਕ ਹਰਸ਼ਦ ਚੇਤਨਵਾਲਾ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਸੋਨੇ ਦੇ ਈ.ਟੀ.ਐਫ. ਵਿਚ ਮੌਜੂਦਾ ਵਿੱਤੀ ਵਰ੍ਹੇ ਵਿਚ ਵੀ ਉਨੀ ਹੀ ਰਕਮ ਦਾ ਨਿਵੇਸ਼ ਹੋਵੇ। ਐਮਫੀ ਦੇ ਅੰਕੜਿਆਂ ਅਨੁਸਾਰ ਹਾਲ ਹੀ ਵਿਚ ਖ਼ਤਮ ਹੋਏ ਵਿੱਤੀ ਵਰ੍ਹੇ ਵਿਚ ਨਿਵੇਸ਼ਕਾਂ ਨੇ ਸੋਨੇ ਨਾਲ ਸਬੰਧਤ 14 ਈ.ਟੀ.ਐਫ. ਵਿਚ 6,919 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ 2019-20 ਵਿਚ ਹੋਏ 1,614 ਕਰੋੜ ਰੁਪਏ ਦੇ ਨਿਵੇਸ਼ ਨਾਲੋਂ ਚਾਰ ਗੁਣਾ ਹੈ।
ਇਹ ਵੀ ਪੜ੍ਹੋ : ਦੋ ਦਿਨਾਂ 'ਚ ਕੰਗਾਲ ਹੋਏ 1.5 ਲੱਖ ਕਰੋੜ ਦੇ ਮਾਲਕ ਹਵਾਂਗ, ਸ਼ੇਅਰ ਬਾਜ਼ਾਰ 'ਚ ਇਕ ਗ਼ਲਤੀ ਪਈ ਭਾਰੀ
ਗੋਲਡ ਈਟੀਐਫ ਤੋਂ ਇਨ੍ਹਾਂ ਸਾਲਾਂ ਵਿਚ ਵਧੀ ਨਿਕਾਸੀ
- 2018-19 ਵਿਚ ਗੋਲਡ ਈਟੀਐਫ ਤੋਂ 412 ਕਰੋੜ ਰੁਪਏ ਵਾਪਸ ਲਏ ਗਏ
- 2017-18 ਵਿਚ 835 ਕਰੋੜ ਰੁਪਏ
- 2016-17 ਵਿਚ 775 ਕਰੋੜ ਰੁਪਏ
- 2015-16 ਵਿਚ 903 ਕਰੋੜ ਰੁਪਏ
- 2014-15 ਵਿਚ 1,475 ਕਰੋੜ ਰੁਪਏ
- 2013-14 ਵਿਚ 2,293 ਕਰੋੜ ਰੁਪਏ
ਇਹ ਵੀ ਪੜ੍ਹੋ : Jack Ma 'ਤੇ ਚੀਨ ਦੀ ਵੱਡੀ ਕਾਰਵਾਈ, Alibaba ਨੂੰ ਲਗਾਇਆ 2.78 ਅਰਬ ਡਾਲਰ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।