ਸੋਨੇ-ਚਾਂਦੀ ਦੇ ਰੇਟ ''ਚ ਵੱਡਾ ਉਛਾਲ, ਹੁਣ ਜੇਬ ''ਤੇ ਵਧੇਗਾ ਭਾਰ

Thursday, Apr 19, 2018 - 03:57 PM (IST)

ਸੋਨੇ-ਚਾਂਦੀ ਦੇ ਰੇਟ ''ਚ ਵੱਡਾ ਉਛਾਲ, ਹੁਣ ਜੇਬ ''ਤੇ ਵਧੇਗਾ ਭਾਰ

ਨਵੀਂ ਦਿੱਲੀ— ਹੁਣ ਸੋਨਾ-ਚਾਂਦੀ ਖਰੀਦਣ 'ਤੇ ਜੇਬ ਢਿੱਲੀ ਹੋਣਾ ਪੱਕਾ ਹੈ। ਸੋਨੇ ਦੇ ਮੁੱਲ ਅੱਜ 280 ਰੁਪਏ ਦੀ ਛਲਾਂਗ ਲਾ ਕੇ 32,600 ਦੇ ਪਾਰ ਹੋ ਗਏ ਹਨ। ਉੱਥੇ ਹੀ, ਚਾਂਦੀ ਵੀ ਹਜ਼ਾਰ ਰੁਪਏ ਹੋਰ ਮਹਿੰਗੀ ਹੋ ਗਈ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 280 ਰੁਪਏ ਚਮਕ ਕੇ 32,630 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨਾ ਹੀ ਵਧ ਕੇ 32,480 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,900 ਰੁਪਏ 'ਤੇ ਸਥਿਰ ਰਹੀ।

ਬਾਜ਼ਾਰ ਜਾਣਕਾਰਾਂ ਮੁਤਾਬਕ, ਵਿਦੇਸ਼ੀ ਬਾਜ਼ਾਰਾਂ 'ਚ ਕੀਮਤੀ ਧਾਤਾਂ 'ਚ ਤੇਜ਼ੀ ਅਤੇ ਸਥਾਨਕ ਪੱਧਰ 'ਤੇ ਜਿਊਲਰਾਂ ਦੀ ਮੰਗ ਵਧਣ ਨਾਲ ਇਨ੍ਹਾਂ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ ਹੈ। ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਆਉਣ ਨਾਲ ਚਾਂਦੀ 1,030 ਰੁਪਏ ਮਹਿੰਗੀ ਹੋ ਕੇ 41,480 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ 'ਚ ਲਗਾਤਾਰ ਤੇਜ਼ੀ ਦਿਨ ਤੇਜ਼ੀ ਦੇਖਣ ਨੂੰ ਮਿਲੀ ਹੈ।
ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 0.95 ਡਾਲਰ ਦੀ ਤੇਜ਼ੀ ਨਾਲ 1,351.75 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 0.6 ਡਾਲਰ ਵਧ ਕੇ 1,354.1 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੇ ਇਲਾਵਾ ਚਾਂਦੀ ਵੀ 0.04 ਡਾਲਰ ਚੜ੍ਹ ਕੇ 17.23 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਸਰਾਫਾ ਬਾਜ਼ਾਰ 'ਚ ਜਮ ਕੇ ਧਨ ਵਰਖਾ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਸੋਨਾ ਤਕਰੀਬਨ 12 ਫੀਸਦੀ ਮਹਿੰਗਾ ਹੋਣ ਦੇ ਬਾਵਜੂਦ ਸੋਨਾ ਖਰੀਦਣ ਵਾਲੇ ਗਾਹਕਾਂ ਦੀ ਗਿਣਤੀ 'ਚ ਕਮੀ ਨਹੀਂ ਆਈ।


Related News